- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਕੌਂਸਲ ਚੋਣਾਂ 2026 ਦੀ ਹੋਈ ਵੋਟਿੰਗ ਦੇ ਬਾਅਦ ਦੇਰ ਸ਼ਾਮ ਆਏ ਚੋਣ ਨਤੀਜਿਆਂ ਵਿਚ ਨਗਰ ਕੌਂਸਲ ਕਾਦੀਆਂ ਦੀਆਂ ਕੁਲ 15 ਵਾਰਡਾਂ ਵਿਚੋਂ 6 ਵਾਰਡਾਂ ’ਤੇ ਅਕਾਲੀ ਦਲ ਬਾਦਲ, 4 ’ਤੇ ਕਾਂਰਗਸ ਪਾਰਟੀ, 2 ’ਤੇ ਆਮ ਆਦਮੀ ਪਾਰਟੀ ਅਤੇ ਬੀਜੇਪੀ 1 ਸੀਟ ’ਤੇ ਜੇਤੂ ਰਹੀ। ਜਦਕਿ 2 ਆਜ਼ਾਦ ਉਮੀਦਵਾਰਾਂ ਵਿਚੋਂ ਇਕ ਆਜ਼ਾਦ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਰਿਹਾ।

ਕਸ਼ਮੀਰ ਸਿੰਘ ਸੰਧੂ\ਤਾਰਿਕ ਅਹਿਮਦ, ਪੰਜਾਬੀ ਜਾਗਰਣ, ਕਾਦੀਆਂ: ਅੱਜ ਨਗਰ ਕੌਂਸਲ ਚੋਣਾਂ 2026 ਦੀ ਹੋਈ ਵੋਟਿੰਗ ਦੇ ਬਾਅਦ ਦੇਰ ਸ਼ਾਮ ਆਏ ਚੋਣ ਨਤੀਜਿਆਂ ਵਿਚ ਨਗਰ ਕੌਂਸਲ ਕਾਦੀਆਂ ਦੀਆਂ ਕੁਲ 15 ਵਾਰਡਾਂ ਵਿਚੋਂ 6 ਵਾਰਡਾਂ ’ਤੇ ਅਕਾਲੀ ਦਲ ਬਾਦਲ, 4 ’ਤੇ ਕਾਂਰਗਸ ਪਾਰਟੀ, 2 ’ਤੇ ਆਮ ਆਦਮੀ ਪਾਰਟੀ ਅਤੇ ਬੀਜੇਪੀ 1 ਸੀਟ ’ਤੇ ਜੇਤੂ ਰਹੀ। ਜਦਕਿ 2 ਆਜ਼ਾਦ ਉਮੀਦਵਾਰਾਂ ਵਿਚੋਂ ਇਕ ਆਜ਼ਾਦ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਰਿਹਾ। ਅੱਜ ਦੇਰ ਸ਼ਾਮ ਹੋਈ ਵੋਟਾਂ ਦੀ ਗਿਣਤੀ ਦੇ ਬਾਅਦ ਆਏ ਨਤੀਜਿਆਂ ਵਿਚ ਕਾਦੀਆਂ ਦੀ ਵਾਰਡ ਨੰ.1 ਕਾਂਗਰਸੀ ਉਮੀਦਵਾਰ ਗੁਰਬਚਨ ਸਿੰਘ, ਵਾਰਡ ਨੰ.2 ਤੋਂ ਕਾਂਗਰਸ ਦੀ ਦੀਬੋ, ਵਾਰਡ ਨੰ.3 ਤੋਂ ਅਕਾਲੀ ਦਲ ਦੇ ਸੁਖਪ੍ਰੀਤ ਸਿੰਘ ਸ਼ੈਬੀ, ਵਾਰਡ ਨੰ.4 ਤੋਂ ਅਕਾਲੀ ਦਲ ਦੀ ਹਰਪਾਲ ਕੌਰ, ਵਾਰਡ ਨੰ.5 ਤੋਂ ਅਕਾਲੀ ਦਲ ਦੇ ਗੁਰਦਿਲਬਾਗ ਸਿੰਘ ਨੀਟਾ ਮਾਹਲ, ਵਾਰਡ ਨੰ.6 ਤੋਂ ਆਜ਼ਾਦ ਉਮੀਦਵਾਰ ਅਤੀਆ ਤੁਲ ਵਹੀਦ ਤਾਹਿਰਾ, ਵਾਰਡ ਨੰ.7 ਤੋਂ ਕਾਂਗਰਸ ਦੇ ਨਰਿੰਦਰ ਕੁਮਾਰ ਭਾਟੀਆ, ਵਾਰਡ ਨੰ.8 ਤੋਂ ਅਕਾਲੀ ਦਲ ਦੀ ਹਰਪ੍ਰੀਤ ਕੌਰ, ਵਾਰਡ ਨੰ.9 ਤੋਂ ਆਜ਼ਾਦ ਜੋਗਿੰਦਰ ਕੁਮਾਰ ਨੰਦੂ, ਵਾਰਡ ਨੰ.10 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪੂਜਾ, ਵਾਰਡ ਨੰ.11 ਤੋਂ ਕਾਂਗਰਸ ਪਾਰਟੀ ਦੇ ਰਾਜੇਸ਼ ਕੁਮਾਰ ਸਹਿਦੇਵ, ਵਾਰਡ ਨੰ. 12 ਤੋਂ ਅਕਾਲੀ ਦਲ ਦੀ ਮਹਿਲਾ ਉਮੀਦਵਾਰ ਪਲਵਿੰਦਰ ਕੌਰ, ਵਾਰਡ ਨੰ.13 ਤੋਂ ਬੀਜੇਪੀ ਦੇ ਰਾਜਕੁਮਾਰ, ਵਾਰਡ ਨੰ.14 ਤੋਂ ਆਪ ਪਾਰਟੀ ਦੀ ਪੂਜਾ ਰਾਣੀ ਪਤਨੀ ਰਾਜੇਸ਼ ਕੁਮਾਰ ਤੇ ਵਾਰਡ ਨੰ. 15 ਤੋਂ ਅਕਾਲੀ ਦਲ ਦੇ ਸੁਰਿੰਦਰ ਪਾਲ ਜੇਤੂ ਰਹੇl ਇਥੇ ਇਹ ਦੱਸਣਾ ਬਣਦਾ ਹੈ ਕਿ ਉਕਤ ਜੇਤੂ ਉਮੀਦਵਾਰਾਂ ਦਾ ਇਨ੍ਹਾਂ ਦੇ ਸਮਰੱਥਕਾਂ ਤੇ ਪਾਰਟੀ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਢੋਲ ਵਜਾ ਕੇ ਖੁਸ਼ੀ ਵਿਚ ਭੰਗੜੇ ਵੀ ਪਾਏ ਗਏ। ਇਹ ਚੋਣਾਂ ਪੁਲਸ ਦੀ ਕੜੀ ਨਿਗਰਾਣੀ ਹੇਠ ਸਫਲਤਪੂਰਵਕਤ ਸੰਪੰਨ ਹੋਈਆਂ। ਇਸ ਮੌਕੇ ਖੁਸ਼ੀ ਵਿਚ ਲੱਡੂ ਵੰਡੇ ਕੇ ਇਕ ਦੂਜੇ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ।