- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਚੋਵਾਲ ਦੇ ਸੇਵਾ ਕੇਂਦਰ ਵਿਖੇ ਪਿਛਲੇ ਇੱਕ ਹਫਤੇ ਤੋਂ ਲੋਕ ਹੋ ਰਹੇ ਨੇ ਖੱਜਲ ਖੁਆਰ

ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ
ਕਾਦੀਆਂ : ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਨੂੰ ਇੱਕ ਛੱਤ ਹੇਠਾਂ ਦਿੱਤੀਆਂ ਜਾਣ ਵਾਲੀਆਂ ਸੁਵਿਧਾ ਪਿਛਲੇ ਇੱਕ ਹਫਤੇ ਤੋਂ ਬੰਦ ਹੋ ਜਾਣ ਕਾਰਨ ਲੋਕਾਂ ਨੂੰ ਖੱਜਲ-ਖੁਆਰ ਹੋਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹੁਣ ਤਹਾਨੂੰ ਸੇਵਾ ਕੇਂਦਰਾਂ ਆਉਣ ਦੀ ਜ਼ਰੂਰਤ ਨਹੀਂ, ਹੁਣ ਸਰਕਾਰ ਤੁਹਾਡੇ ਘਰਾਂ ਵਿੱਚ ਆ ਕੰਮ ਕਰੇਗੀ, ਸਾਂਝ ਕੇਂਦਰ ਉਪਰ ਲੱਗੇ ਬੋਰਡ ਲਿਖੇ ਹੋਏ, ਉਲਟ ਸ਼ਾਬਤ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਕਸਬਾ ਹਰਚੋਵਾਲ ਅਧੀਨ ਆਉਂਦੇ ਦਰਜਨਾਂ ਪਿੰਡਾਂ ਦੇ ਬਣੇ ਇੱਕ ਸੇਵਾ ਕੇਂਦਰ ਹਾਲ ਬਹੁਤ ਮਾੜਾ ਹੋਇਆ ਪਿਆ ਹੈ। ਪਿਛਲੇ ਇੱਕ ਹਫਤੇ ਤੋਂ ਵੱਖ ਵੱਖ ਪਿੰਡਾਂ ਦੇ ਲੋਕ ਆਪਣੇ ਕੰਮ ਕਾਰਜ ਲਈ ਸਵੇਰੇ 7 ਵਜੇ ਤੋਂ ਲਾਈਨਾਂ ਲਗਾ ਕੇ ਲੋਕ ਆਪਣੇ ਟੋਕਨ ਲੈਣ ਲਈ ਆ ਜਾਂਦੇ ਹਨ। ਸਟਾਫ ਵੱਲੋਂ ਭਾਵੇਂ ਖ਼ਾਨਾਪੂਰਤੀ ਕਾਗਜ਼ੀ ਕਾਰਵਾਈ ਪੂਰੀ ਕਰਨ ਨੂੰ ਲੈ ਕੇ ਕੰਪਿਊਟਰ ਰਾਹੀਂ ਰੋਜ਼ਾਨਾ 20 ਤਕਰੀਬਨ ਟੋਕਨ ਲੋਕਾਂ ਨੂੰ ਵੰਡ ਦਿੱਤੇ ਜਾਂਦੇ ਹਨ, ਪਰ ਜਿਹੜੇ ਕੰਮ ਲੋਕ ਸੇਵਾ ਕੇਂਦਰ ਵਿਖੇ ਕੰਮ ਕਰਵਾਉਣ ਆਉਂਦੇ ਹਨ। ਜਿਵੇਂ ਆਧਾਰ ਕਾਰਡ, ਵੋਟਰ ਕਾਰਡ, ਜਨਮ/ਜਾਤੀ ਸਰਟੀਫਿਕੇਟ ਸੁਧਾਈ ਜਾਂ ਨਵੇਂ ਅਪਲਾਈ ਕਰਨ ਲਾਈਨਾਂ ਵਿਚ ਲੱਗ ਜਾਂਦੇ ਹਨ ਤਾਂ ਥੋੜੇ ਸਮੇਂ ਬਾਅਦ ਕੰਪਿਊਟਰ ਉਪਰੇਟਰ ਵੱਲੋਂ ਕਹਿਆ ਜਾਂਦਾ ਹੈ ਕਿ ਕੰਮ ਕਰਨ ਵਾਲੀ ਸਾਈਡ ਹੌਲੀ ਚੱਲ ਰਹੀ ਹੈ, ਇਸ ਲਈ ਸਮਾਂ ਲੱਗ ਰਿਹਾ ਹੈ। ਇਸ ਲੋਕ ਦੇਖੋਂ ਦੇਖੀਂ ਅੰਦਰ ਬੈਠੇ ਰਹਿੰਦੇ ਹਨ। ਇਸ ਸਬੰਧੀ ਪੀੜਤ ਜਗਰੂਪ ਸਿੰਘ ਕੀੜੀ, ਸੁਖਵਿੰਦਰ ਕੌਰ ਕੀੜੀ, ਰਣਧੀਰ ਸਿੰਘ ਭਾਮ, ਨਿਰਮਲ ਕੌਰ ਨੰਗਲ ਝੌਰ, ਜਸਬੀਰ ਸਿੰਘ ਮਠੋਲਾ, ਦਵਿੰਦਰ ਕੌਰ ਹਰਚੋਵਾਲ, ਮਨਜੋਤ ਸਿੰਘ ਭਾਮ, ਕੁਲਵੰਤ ਸਿੰਘ ਬਸਰਾਵਾਂ, ਜਗਮੋਹਨ ਸਿੰਘ ਭਾਮੜੀ, ਕਸ਼ਮੀਰ ਸਿੰਘ ਔਲਖ, ਮਾਤਾ ਅਜੀਤ ਕੌਰ ਔਲਖ ਆਦਿ ਲੋਕਾਂ ਨੇ ਦੱਸਿਆ ਕਿ ਅਸੀਂ ਪਿਛਲੇ ਇੱਕ ਹਫਤੇ ਤੋਂ ਸੇਵਾ ਕੇਂਦਰ ਹਰਚੋਵਾਲ ਵਿਖੇ ਆਪਣੇ ਕੰਮਕਾਜ ਕਰਾਉਣ ਲਈ ਸਵੇਰੇ ਆ ਜਾਂਦੇ ਪਰ ਬਿਨਾਂ ਕੰਮ ਤੋਂ ਵਾਪਸ ਪਰਤਣਾ ਪੈਦਾ ਹੈਂ। ਕੁਝ ਔਰਤਾਂ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਇੱਕ ਇੱਕ ਹਜ਼ਾਰ ਰੁਪਏ ਦੇਣ ਲਈ ਪਿੰਡਾਂ ਵਿੱਚ ਔਰਤਾਂ ਦੇ ਫ਼ਾਰਮ ਭਰੇ ਜਾ ਰਹੇ ਹਨ ਇਸ ਕਰਕੇ ਔਰਤਾਂ ਜ਼ਿਆਦਾਤਰ ਆਧਾਰ ਕਾਰਡ ਉੱਤੇ ਨਾਂ ਗ਼ਲਤ ਲਿਖੇ ਹੋਏ ਹਨ, ਇਨ੍ਹਾਂ ਨੂੰ ਠੀਕ ਕਰਵਾਉਣ ਲਈ ਸਾਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ। ਸਾਂਝ ਕੇਂਦਰਾਂ ਵਿਚ ਲੱਗੇ ਟੋਲ ਫ੍ਰੀ ਨੰਬਰਾਂ ਜਦੋਂ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਨਹੀਂ ਲੱਗਦੇ। ਇਨ੍ਹਾਂ ਪੀੜਤ ਲੋਕਾਂ ਨੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜ਼ਿਲ੍ਹਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਗਈ ਹੈ ਕਿ ਸੇਵਾ ਕੇਂਦਰ ਵਿੱਚ ਨਿਰੰਤਰ ਸੇਵਾ ਬਹਾਲ ਕਰਵਾਉਣਾ ਲਈ ਇਨ੍ਹਾਂ ਕੇਂਦਰਾਂ ਮੁੱਖ ਇਨਚਾਰਜਾ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ।
ਇਸ ਸਬੰਧੀ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਜਨਰਲ ਸਕੱਤਰ ਤੇ ਸਮਾਜ ਸੇਵੀ ਆਗੂ ਭਾਈ ਗਗਨਦੀਪ ਸਿੰਘ ਰਿਆੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਲੋਕਾਂ ਦੀ ਸਹੂਲਤ ਲਈ ਜੋ ਪੰਜਾਬ ਸਰਕਾਰ ਵੱਲੋਂ ਇੱਕ ਛੱਤ ਹੇਠਾਂ ਵੱਖ ਵੱਖ ਸੁਵਿਧਾ ਮੁਹੱਈਆ ਕਰਵਾਉਣ ਲਈ ਪਿੰਡਾਂ ਸਾਂਝ ਕੇਂਦਰ ਖੋਲ੍ਹੇ ਗਏ ਹਨ ਉਨ੍ਹਾਂ ਸਹੂਲਤਾਂ ਲਗਾਤਾਰ ਜਾਰੀ ਰੱਖਣ ਲਈ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ ਜੋ ਪਿੰਡਾਂ ਵਿੱਚ ਬਜ਼ੁਰਗਾਂ ਔਰਤਾਂ ਦੀ ਖੱਜਲ-ਖ਼ੁਆਰੀਆਂ ਨੂੰ ਰੋਕਿਆ ਜਾਵੇ ਬੰਦ ਹੋਈਆਂ ਸੇਵਾ ਬਹਾਲ ਕੀਤਾ ਜਾਵੇ।
ਇਸ ਸਬੰਧੀ ਸਾਂਝ ਕੇਂਦਰ ਦੇ ਇੰਚਾਰਜ ਮਲਕੀਅਤ ਸਿੰਘ ਨਾਲ਼ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਜੋ ਸੁਵਿਧਾ ਦਿੱਤੀਆਂ ਜਾ ਰਹੀਆਂ ਸਨ, ਉਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਨਵੀਆਂ ਸੁਵਿਧਾ ਅਪਲੋਡ ਕੀਤੀਆਂ ਜਾ ਰਹੀਆਂ ਹਨ, ਜਿਸ ਉੱਪਰ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਵਾਲੀ ਤਸਵੀਰ ਸਮੇਤ ਲੋਡ ਕੀਤੀਆਂ ਜਾ ਰਹੀਆਂ ਹਨ। ਇਸ ਲਈ ਪਿਛਲੇ ਇੱਕ ਹਫਤੇ ਸਾਈਡਾਂ ਨਹੀਂ ਚੱਲ ਰਹੀਆਂ। ਥੋੜ੍ਹੇ ਸਮੇਂ ਲਈ ਜਦੋਂ ਸਾਈਡ ਚਲਦੀ ਥੋੜ੍ਹਾ ਬਹੁਤਾ ਕੰਮ ਚੱਲ ਜਾਂਦਾ ਹੈ। ਇਹ ਕੰਮ ਪੂਰੇ ਪੰਜਾਬ ਵਿੱਚ ਠੱਪ ਹੋ ਪਿਆ ਹੈ।