ਗੁਰਦਾਸਪੁਰ ਸਰਹੱਦ 'ਤੇ ਪਾਕਿਸਤਾਨੀ ਡਰੋਨ ਢੇਰ: ਖੇਤਾਂ 'ਚੋਂ ਹੈਰੋਇਨ ਦਾ ਪੈਕਟ ਬਰਾਮਦ, BSF ਤੇ ਪੁਲਿਸ ਨੇ ਵਿੱਢੀ ਸਰਚ ਮੁਹਿੰਮ
ਬਰਾਮਦ ਕੀਤੇ ਸਮਾਨ ਨੂੰ ਥਾਣਾ ਬਹਿਰਾਮਪੁਰ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅਤੇ ਬੀਐੱਸਐੱਫ ਵੱਲੋਂ ਆਸ-ਪਾਸ ਦੇ ਇਲਾਕਿਆਂ ਵਿੱਚ ਸਾਂਝਾ ਸਰਚ ਆਪ੍ਰੇਰਸ਼ਨ ਚਲਾਇਆ ਜਾ ਰਿਹਾ ਹੈ। ਫਿਲਹਾਲ ਬਰਾਮਦ ਹੈਰੋਇਨ ਦਾ ਭਾਰ ਨਹੀਂ ਦੱਸਿਆ ਗਿਆ ਹੈ।
Publish Date: Fri, 03 Apr 2026 03:23 PM (IST)
Updated Date: Fri, 03 Apr 2026 03:24 PM (IST)
ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਪਾਕਿਸਤਾਨ ਡਰੋਨ ਰਾਹੀਂ ਭਾਰਤ ਵਿੱਚ ਨਸ਼ਾ ਅਤੇ ਹਥਿਆਰ ਭੇਜਣ ਦੀਆਂ ਆਪਣੀਆਂ ਕੋਸ਼ਿਸ਼ਾਂ ਬੰਦ ਨਹੀਂ ਕਰ ਰਿਹਾ। ਹੁਣ ਰਾਵੀ ਦਰਿਆ ਦੇ ਪਾਰ ਸਥਿਤ ਪਿੰਡ ਭਰੀਆਲ ਵਿੱਚ ਬੀਐੱਸਐੱਫ ਦੇ ਜਵਾਨਾਂ ਨੇ ਡਰੋਨ ਅਤੇ ਉਸ ਨਾਲ ਬੰਨ੍ਹਿਆ ਹੈਰੋਇਨ ਦਾ ਪੈਕਟ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਇਹ ਬਰਾਮਦਗੀ ਬੀਐੱਸਐੱਫ ਨੇ ਟਿਪ-ਆਫ ਦੇ ਆਧਾਰ ‘ਤੇ ਖੋਜ ਕਾਰਜ ਦੌਰਾਨ ਚੌਕੀ ਭਰੀਆਲ ਦੇ ਨੇੜੇ ਸਥਿਤ ਖੇਤਾਂ ਤੋਂ ਕੀਤੀ ਹੈ।