- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਚੇ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਪਿਛਲੇ ਕਈ ਸਾਲਾਂ ਤੋਂ ਇਸੇ ਸਕੂਲ ’ਚ ਪੜ੍ਹ ਰਿਹਾ ਹੈ। ਉਨ੍ਹਾਂ ਦੇ ਮੁਤਾਬਕ ਇਕ ਦਿਨ ਬਿਨਾਂ ਮਾਤਾ-ਪਿਤਾ ਨੂੰ ਜਾਣਕਾਰੀ ਦਿੱਤੇ ਬੱਚੇ ਨੂੰ ਸਕੂਲ ’ਚ ਝਿੜਕਿਆ ਗਿਆ ਅਤੇ ਸ਼ਰਾਬ ਲਿਆਉਣ ਦਾ ਦੋਸ਼ ਲਾਇਆ ਗਿਆ। ਬਾਅਦ ’ਚ ਸਕੂਲ ਕੋਆਰਡੀਨੇਟਰ ਵੱਲੋਂ ਬੱਚੇ ਤੋਂ ਪੁੱਛਗਿੱਛ ਕੀਤੀ ਗਈ।

ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਗੁਰਦਾਸਪੁਰ ਦੇ ਇਕ ਨਿੱਜੀ ਸਕੂਲ ’ਚ ਪੰਜਵੀਂ ਜਮਾਤ ਦੇ ਵਿਦਿਆਰਥੀ ’ਤੇ ਸਕੂਲ ’ਚ ਸ਼ਰਾਬ ਲਿਆਉਣ ਦਾ ਦੋਸ਼ ਲਗਾਉਣ ਮਗਰੋਂ ਉਸ ਨੂੰ ਟਰਮੀਨੇਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੇ ਮਾਤਾ-ਪਿਤਾ ਨੇ ਸਕੂਲ ਦੇ ਦੋਸ਼ਾਂ ਨੂੰ ਨਕਾਰਦਿਆਂ ਉਸ ਨੂੰ ਸਕੂਲ ’ਚ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਬੱਚੇ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਪਿਛਲੇ ਕਈ ਸਾਲਾਂ ਤੋਂ ਇਸੇ ਸਕੂਲ ’ਚ ਪੜ੍ਹ ਰਿਹਾ ਹੈ। ਉਨ੍ਹਾਂ ਦੇ ਮੁਤਾਬਕ ਇਕ ਦਿਨ ਬਿਨਾਂ ਮਾਤਾ-ਪਿਤਾ ਨੂੰ ਜਾਣਕਾਰੀ ਦਿੱਤੇ ਬੱਚੇ ਨੂੰ ਸਕੂਲ ’ਚ ਝਿੜਕਿਆ ਗਿਆ ਅਤੇ ਸ਼ਰਾਬ ਲਿਆਉਣ ਦਾ ਦੋਸ਼ ਲਾਇਆ ਗਿਆ। ਬਾਅਦ ’ਚ ਸਕੂਲ ਕੋਆਰਡੀਨੇਟਰ ਵੱਲੋਂ ਬੱਚੇ ਤੋਂ ਪੁੱਛਗਿੱਛ ਕੀਤੀ ਗਈ।
ਪਰਿਵਾਰ ਦਾ ਦੋਸ਼ ਹੈ ਕਿ ਘਟਨਾ ਮਗਰੋਂ ਬੱਚਾ ਡਰਿਆ ਹੋਇਆ ਘਰ ਪਰਤਿਆ ਅਤੇ ਉਸ ਨੇ ਸਕੂਲ ਨਾ ਜਾਣ ਦੀ ਗੱਲ ਕਹੀ। ਮਾਂ ਵੱਲੋਂ ਸਕੂਲ ਜਾ ਕੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਨ ’ਤੇ ਵੀ ਉਨ੍ਹਾਂ ਨੂੰ ਸਪੱਸ਼ਟ ਜਵਾਬ ਨਹੀਂ ਦਿੱਤਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ’ਚ ਕੋਈ ਸ਼ਰਾਬ ਨਹੀਂ ਪੀਂਦਾ, ਇਸ ਲਈ ਬੱਚੇ ਵੱਲੋਂ ਸਕੂਲ ’ਚ ਸ਼ਰਾਬ ਲਿਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਪਰਿਵਾਰ ਨੇ ਮਾਮਲੇ ਦੀ ਸ਼ਿਕਾਇਤ ਮੁੱਖ ਮੰਤਰੀ, ਗ੍ਰਹਿ ਸਕੱਤਰ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਕੀਤੀ ਹੈ। ਡੀਈਓ ਪਰਮਜੀਤ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਕਿਸੇ ਦੀ ਗਲਤੀ ਸਾਹਮਣੇ ਆਉਣ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।