ਕਤਲ ਕੇਸ ’ਚ ਲੋੜੀਂਦਾ ਵਿਅਕਤੀ ਪਿਸਤੌਲ ਸਮੇਤ ਕਾਬੂ
ਮੈਡੀਕਲ ਸਟੋਰ ਮਾਲਕ ਦੇ ਕਤਲ ਕੇਸ ’ਚ ਲੋੜੀਂਦਾ ਵਿਅਕਤੀ ਪਿਸਤੌਲ ਸਮੇਤ ਕਾਬੂ
Publish Date: Sat, 09 May 2026 08:08 PM (IST)
Updated Date: Sun, 10 May 2026 04:12 AM (IST)
ਸ਼ਾਮ ਤਿਵਾੜੀ/ਸਤਪਾਲ ਜ਼ਖਮੀ, ਪੰਜਾਬੀ ਜਾਗਰਣ, ਬਟਾਲਾ/ਡੇਰਾ ਬਾਬਾ ਨਾਨਕ : ਮੈਡੀਕਲ ਸਟੋਰ ਮਾਲਕ ਦੇ ਕਤਲ ਕੇਸ ’ਚ ਲੋੜੀਂਦਾ ਵਿਅਕਤੀ ਪਿਸਤੌਲ ਸਮੇਤ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਿਸ ਵਲੋਂ ਕਾਬੂ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਬੀਤੀ 28 ਜਨਵਰੀ 2026 ਨੂੰ ਕੁਝ ਵਿਅਕਤੀਆਂ ਵਲੋਂ ਡੇਰਾ ਬਾਬਾ ਨਾਨਕ ਵਿਖੇ ਸਥਿਤ ਬੇਦੀ ਮੈਡੀਕਲ ਸਟੋਰ ਦੇ ਮਾਲਕ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ ਅਤੇ ਇਸ ਸੰਬੰਧੀ ‘ਚ ਪੁਲਸ ਵਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਗੋਲੀ ਚਲਾਉਣ ਵਾਲਿਆਂ ਦੀ ਤਲਾਸ਼ ਆਰੰਭ ਕਰ ਦਿੱਤੀ ਗਈ ਸੀ। ਥਾਣਾ ਮੁਖੀ ਨੇ ਦੱਸਿਆ ਕਿ ਇਸ ਮਾਮਲੇ ’ਚ ਪੁਲਿਸ ਵਲੋਂ ਪਹਿਲਾਂ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੁਣ ਇਸ ਕੇਸ ’ਚ ਇਕ ਹੋਰ ਵਿਅਕਤੀ ਪ੍ਰਭਜੀਤ ਮਸੀਹ ਉਰਫ ਨਿੱਕਾ ਵਾਸੀ ਕੋਟਲੀ ਅੰਬ ਥਾਣਾ ਅਜਨਾਲਾ ਲੌਂੜੀਂਦਾ ਸੀ, ਜਿਸਨੂੰ ਅੱਜ ਪੁਲਿਸ ਵਲੋਂ ਪਿੰਡ ਦਰਗਾਬਾਦ ਤੋਂ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਉਕਤ ਵਿਅਕਤੀ ਤੋਂ ਪੁੱਛਗਿੱਛ ਦੌਰਾਨ ਉਸਦੀ ਨਿਸ਼ਾਨਦੇਹੀ ’ਤੇ ਇਕ ਪਿਸਟਲ 30 ਬੋਰ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸਦੇ ਵਿਰੁੱਧ ਅਗਲੇਰੀ ਬਣਦ ਕਾਰਵਾਈ ਆਰੰਭ ਕਰ ਦਿੱਤੀ ਹੈ।