- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਨਿਚਰਵਾਰ ਜਦੋਂ ਉਹ ਸਵੇਰੇ ਪੰਜ ਵਜੇ ਰੋਜ਼ਾਨਾ ਵਾਂਗ ਧੋਬੀਘਾਟ ਵਿੱਚ ਆਪਣੇ ਕੰਮ ’ਤੇ ਗਿਆ ਤਾਂ ਦੇਖਿਆ ਕਿ ਉਸ ਦਾ ਜੋ ਟੈਂਟ ਦਾ ਸਾਮਾਨ ਕਮਰੇ ਵਿੱਚ ਰੱਖਿਆ ਹੋਇਆ ਸੀ, ਉਹ ਪੂਰਾ ਸੜਿਆ ਹੋਇਆ ਸੀ। ਜਿਸ ਕਾਰਨ ਉਸ ਦਾ ਕਰੀਬ ਦਸ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਸ ਨੂੰ ਸ਼ੱਕ ਹੈ ਕਿ ਧਮਕੀਆਂ ਦੇਣ ਵਾਲੇ ਲੋਕਾਂ ਨੇ ਹੀ ਉਸ ਦਾ ਨੁਕਸਾਨ ਕੀਤਾ ਹੈ।

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ : ਮੁਹੱਲਾ ਸ਼ੰਕਰ ਨਗਰ ਧੋਬੀਘਾਟ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਗਾ ਕੇ ਟੈਂਟ ਦਾ ਸਾਮਾਨ ਸਾੜ ਦਿੱਤਾ ਗਿਆ, ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਪੀੜਤ ਨੇ ਥਾਣਾ ਸਿਟੀ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਬਿਸ਼ਨ ਦਾਸ ਵਾਸੀ ਸ਼ੰਕਰ ਗੁਰਦਾਸਪੁਰ ਨੇ ਦੱਸਿਆ ਕਿ ਉਹ ਮੁਹੱਲਾ ਸ਼ੰਕਰ ਨਗਰ ਧੋਬੀਘਾਟ ਗੁਰਦਾਸਪੁਰ ਵਿੱਚ ਕੰਮ ਕਰਦਾ ਹੈ ਅਤੇ ਆਪਣੀ ਰੋਜ਼ੀ-ਰੋਟੀ ਕਮਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਕੁਝ ਲੋਕਾਂ ਨੇ ਧੋਬੀਘਾਟ ਦੀ ਜ਼ਮੀਨ ਵਿੱਚ ਸਬਜ਼ੀ ਬੀਜੀ ਹੋਈ ਹੈ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਤਾਂ ਧੋਬੀਘਾਟ ਦੀ ਜਗ੍ਹਾ ਹੈ, ਇਸ ਵਿੱਚ ਸਬਜ਼ੀ ਨਾ ਲਗਾਉਣ, ਕਿਉਂਕਿ ਉਸ ਦੇ ਧੋਤੇ ਹੋਏ ਕੱਪੜਿਆਂ ਨੂੰ ਨੁਕਸਾਨ ਹੁੰਦਾ ਹੈ ਤਾਂ ਉਨ੍ਹਾਂ ਉਸ ਨੂੰ ਕਹਿਣ ਲੱਗੇ ਕਿ ਅਸੀਂ ਉਸ ਦਾ ਧੋਬੀਘਾਟ ਦਾ ਕੰਮਕਾਰ ਬੰਦ ਕਰਵਾ ਦੇਣਾ ਹੈ ਅਤੇ ਉਹ ਗਾਲੀ-ਗਲੋਚ ਕਰਨ ਲੱਗੇ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਸ਼ਨਿਚਰਵਾਰ ਜਦੋਂ ਉਹ ਸਵੇਰੇ ਪੰਜ ਵਜੇ ਰੋਜ਼ਾਨਾ ਵਾਂਗ ਧੋਬੀਘਾਟ ਵਿੱਚ ਆਪਣੇ ਕੰਮ ’ਤੇ ਗਿਆ ਤਾਂ ਦੇਖਿਆ ਕਿ ਉਸ ਦਾ ਜੋ ਟੈਂਟ ਦਾ ਸਾਮਾਨ ਕਮਰੇ ਵਿੱਚ ਰੱਖਿਆ ਹੋਇਆ ਸੀ, ਉਹ ਪੂਰਾ ਸੜਿਆ ਹੋਇਆ ਸੀ। ਜਿਸ ਕਾਰਨ ਉਸ ਦਾ ਕਰੀਬ ਦਸ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਸ ਨੂੰ ਸ਼ੱਕ ਹੈ ਕਿ ਧਮਕੀਆਂ ਦੇਣ ਵਾਲੇ ਲੋਕਾਂ ਨੇ ਹੀ ਉਸ ਦਾ ਨੁਕਸਾਨ ਕੀਤਾ ਹੈ।