- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਮਾਮਲੇ ਵਿਚ ਪਹਿਲਾਂ ਮਹਕਦੀਪ ਕੌਰ ਵਾਸੀ ਦੋਸਤਪੁਰ ਅਤੇ ਦਵਿੰਦਰ ਸਿੰਘ ਵਾਸੀ ਚੌੜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਹੁਣ ਤਿੰਨਾਂ ਦੇ ਆਪਸੀ ਸੰਪਰਕਾਂ, ਪਾਕਿਸਤਾਨੀ ਹੈਂਡਲਰਾਂ ਨਾਲ ਗੱਲਬਾਤ ਅਤੇ ਧਮਾਕੇ ਵਿਚ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਐੱਸਐੱਸਪੀ ਆਦਿਤਿਆ ਨੇ ਹਰਪ੍ਰੀਤ ਵਿਰੁੱਧ ਪਹਿਲਾਂ ਦਰਜ ਕਤਲ ਦੀ ਕੋਸ਼ਿਸ਼ ਦੇ ਮਾਮਲੇ ਦੀ ਪੁਸ਼ਟੀ ਕੀਤੀ ਹੈ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਸ਼੍ਰੀਗੰਗਾਨਗਰ ਰੇਲਵੇ ਟਰੈਕ ਧਮਾਕੇ ਦੇ ਮਾਮਲੇ ਵਿਚ ਪੁਲਿਸ ਪਾਕਿਸਤਾਨੀ ਹੈਂਡਲਰਾਂ ਨਾਲ ਜੁੜੇ ਨੈੱਟਵਰਕ ਅਤੇ ਪਿੰਡ ਸ਼ਹੂਰ ਵਾਸੀ ਹਰਪ੍ਰੀਤ ਸਿੰਘ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਜਾਂਚ ਦੌਰਾਨ ਉਸ ਦੇ ਮੋਬਾਈਲ ਫੋਨ ਤੋਂ ਸਾਂਝੀਆਂ ਕੀਤੀਆਂ ਲੋਕੇਸ਼ਨਾਂ ਅਤੇ ਪਾਕਿਸਤਾਨੀ ਹੈਂਡਲਰਾਂ ਨਾਲ ਹੋਈ ਗੱਲਬਾਤ ਦੇ ਸੁਰਾਗ ਮਿਲੇ ਹਨ। ਜਾਂਚ ਅਧਿਕਾਰੀ ਆਈਪੀਐੱਸ ਨਿਤਿਨ ਚੌਧਰੀ ਨੇ ਮੋਬਾਈਲ ਵਿਚ ਲੋਕੇਸ਼ਨ ਮਿਲਣ ਦੀ ਪੁਸ਼ਟੀ ਕੀਤੀ ਹੈ।
ਪੁਲਿਸ ਨੂੰ ਸ਼ੱਕ ਹੈ ਕਿ ਹਰਪ੍ਰੀਤ ਸਿੰਘ ਪਹਿਲਾਂ ਗ੍ਰਿਫ਼ਤਾਰ ਮਹਕਦੀਪ ਕੌਰ ਰਾਹੀਂ ਪਾਕਿਸਤਾਨੀ ਹੈਂਡਲਰਾਂ ਚਾਚਾ ਅਤੇ ਸ਼ਾਹ ਦੇ ਸੰਪਰਕ ਵਿਚ ਆਇਆ ਸੀ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਰੇਲਵੇ ਟਰੈਕ ’ਤੇ ਧਮਾਕਾ ਕਰਨ ਲਈ ਮਹਕਦੀਪ ਕੌਰ ਨੂੰ ਇਕ ਲੱਖ ਰੁਪਏ ਦਿੱਤੇ ਗਏ ਸਨ ਅਤੇ ਇਸ ਰਕਮ ਵਿਚੋਂ ਹਰਪ੍ਰੀਤ ਨੂੰ ਵੀ ਹਿੱਸਾ ਮਿਲਣਾ ਸੀ। ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਧਮਾਕੇ ਲਈ ਲੋੜੀਂਦੀਆਂ ਲੋਕੇਸ਼ਨਾਂ ਮੁਹੱਈਆ ਕਰਵਾਉਣ ਵਿਚ ਉਸ ਦੀ ਕੀ ਭੂਮਿਕਾ ਸੀ।
ਹਰਪ੍ਰੀਤ ਕਰੀਬ ਛੇ ਮਹੀਨੇ ਪਹਿਲਾਂ ਦੁਬਈ ਗਿਆ ਸੀ ਅਤੇ ਦੋ ਮਹੀਨੇ ਪਹਿਲਾਂ ਵਾਪਸ ਪਰਤਿਆ ਸੀ। ਉਸ ਵਿਰੁੱਧ 24 ਅਕਤੂਬਰ ਨੂੰ ਪਿੰਡ ਸ਼ਹੂਰ ਦੇ ਅਕਾਲੀ ਆਗੂ ਕੈਪਟਨ ਸਿੰਘ ’ਤੇ ਫਾਇਰਿੰਗ ਕਰਨ ਦੇ ਦੋਸ਼ ਹੇਠ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੈ। ਇਸ ਮਾਮਲੇ ਵਿਚ ਉਹ ਜੇਲ੍ਹ ਵਿਚ ਬੰਦ ਸੀ। ਰਾਜਸਥਾਨ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਗਈ ਹੈ ਅਤੇ ਅਦਾਲਤ ਨੇ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਹੈ।