- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਜ਼ਿਲ੍ਹੇ ਦੇ ਵੋਟਰਾਂ ਅਤੇ ਬੂਥ ਲੈਵਲ ਅਫਸਰਾਂ ਦੇ ਯਤਨਾਂ ਸਦਕਾ ਹੁਣ ਕੇਵਲ ਕਰੀਬ 9 ਫੀਸਦੀ ਵੋਟਰਾਂ ਦੇ ਫਾਰਮ ਭਰ ਡਿਜੀਟਾਈਜ਼ ਹੋਣੇ ਬਾਕੀ ਹਨ । ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਐੱਸ.ਆਈ.ਆਰ. ਦੇ ਫਾਰਮ ਭਰ ਕੇ ਬੀ.ਐੱਲ.ਓ. ਕੋਲ ਜਮ੍ਹਾ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਡਿਜੀਟਾਈਜ਼ ਵੈੱਬ ਸਾਈਟ ਉੱਤੇ ਅਪਲੋਡ ਕੀਤਾ ਜਾ ਸਕੇ ।

ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ - ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਗੁਰਦਾਸਪੁਰ ਆਦਿਤਿਆ ਉੱਪਲ ਵਿੱਚ 90.78 ਫੀਸਦੀ ਐੱਸ.ਆਈ.ਆਰ. (ਵਿਸ਼ੇਸ਼ ਗਹਿਰੀ ਸੁਧਾਈ) ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਨੇ ਆਪਣੇ ਫਾਰਮ ਸਮੇਂ-ਸਿਰ ਭਰ ਕੇ ਆਪਣਾ ਫਰਜ਼ ਨਿਭਾਇਆ, ਜਿਸ ਨਾਲ ਲੋਕਤੰਤਰ ਦੀ ਨੀਂਹ ਹੋਰ ਮਜ਼ਬੂਤ ਹੁੰਦੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਜ਼ਿਲ੍ਹੇ ਦੇ ਵੋਟਰਾਂ ਅਤੇ ਬੂਥ ਲੈਵਲ ਅਫਸਰਾਂ ਦੇ ਯਤਨਾਂ ਸਦਕਾ ਹੁਣ ਕੇਵਲ ਕਰੀਬ 9 ਫੀਸਦੀ ਵੋਟਰਾਂ ਦੇ ਫਾਰਮ ਭਰ ਡਿਜੀਟਾਈਜ਼ ਹੋਣੇ ਬਾਕੀ ਹਨ । ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਐੱਸ.ਆਈ.ਆਰ. ਦੇ ਫਾਰਮ ਭਰ ਕੇ ਬੀ.ਐੱਲ.ਓ. ਕੋਲ ਜਮ੍ਹਾ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਡਿਜੀਟਾਈਜ਼ ਵੈੱਬ ਸਾਈਟ ਉੱਤੇ ਅਪਲੋਡ ਕੀਤਾ ਜਾ ਸਕੇ । ਉਨ੍ਹਾਂ ਸਾਰੇ ਬੀ.ਐਲ.ਓ. ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਘਰ-ਘਰ ਜਾ ਕੇ ਫਾਰਮ ਪਹਿਲਾਂ ਵੰਡੇ ਤੇ ਫਿਰ ਇਕੱਠੇ ਕਰ ਕੇ ਡਿਜੀਟਾਈਜ਼ ਕੀਤੇ। ਉਨ੍ਹਾਂ ਅਪੀਲ ਕੀਤੀ ਕਿ ਬਾਕੀ ਰਹਿੰਦੇ ਵੋਟਰ ਵੀ ਆਪਣੇ ਫਾਰਮ ਭਰ ਕੇ ਬੀ.ਐਲ.ਓ. ਨੂੰ ਦੇਣ ਅਤੇ ਆਪਣਾ ਦੇਸ਼ ਪ੍ਰਤੀ ਫਰਜ਼ ਨਿਭਾਉਣ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿਚ ਕੁੱਲ 1553 ਬੀ.ਐੱਲ.ਓ। ਉਨ੍ਹਾਂ ਦੱਸਿਆ ਕੁੱਲ 12 ਲੱਖ 93 ਹਜ਼ਾਰ 682 ਵੋਟਰਾਂ ਵਿਚੋਂ 11 ਲੱਖ 74 ਹਜ਼ਾਰ 457 ਵੋਟਰਾਂ ਦੇ ਗਣਨਾ ਫਾਰਮ ਡਿਜੀਟਾਈਜਡ ਕੀਤੇ ਜਾ ਚੁੱਕੇ ਹਨ।