- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਾਰੀ ਕੈਲੰਡਰ ਅਨੁਸਾਰ ਸੈਕੰਡਰੀ ਵਿੰਗ ਦੀਆਂ ਖੇਡਾਂ 15 ਸਤੰਬਰ ਤੋਂ 20 ਨਵੰਬਰ ਤੱਕ ਹੋਣਗੀਆਂ। ਵੱਖ-ਵੱਖ ਖੇਡਾਂ ਦੇ ਕੁੱਲ 142 ਵਰਗ ਰੱਖੇ ਗਏ ਹਨ। ਪ੍ਰਾਇਮਰੀ ਵਿੰਗ ਲਈ 15 ਵਰਗ ਬਣਾਏ ਗਏ ਹਨ ਅਤੇ ਇਸ ਦੀਆਂ ਖੇਡਾਂ 4 ਨਵੰਬਰ ਤੋਂ 5 ਦਸੰਬਰ ਤੱਕ ਹੋਣਗੀਆਂ। ਇਸ ਦੇ ਨਾਲ ਵੱਖ-ਵੱਖ ਖੇਡ ਮੁਕਾਬਲਿਆਂ ਲਈ ਜ਼ਿਲ੍ਹਿਆਂ ਦੀ ਮੇਜ਼ਬਾਨੀ ਵੀ ਤੈਅ ਕਰ ਦਿੱਤੀ ਗਈ ਹੈ।

ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ‘ਪੰਜਾਬੀ ਜਾਗਰਣ’ ਵੱਲੋਂ ਅੱਜ ‘ਖੇਡਾਂ ਸਿਰ ’ਤੇ, ਕੈਲੰਡਰ ਹਾਲੇ ਜਾਰੀ ਨਹੀਂ’ ਸਿਰਲੇਖ ਹੇਠ ਪ੍ਰਮੁੱਖਤਾ ਨਾਲ ਛਾਪੀ ਗਈ ਖ਼ਬਰ ਦਾ ਕੁਝ ਹੀ ਘੰਟਿਆਂ ਬਾਅਦ ਅਸਰ ਸਾਹਮਣੇ ਆ ਗਿਆ। ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਪੰਜਾਬ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਅਤੇ ਖੇਡ ਕੈਲੰਡਰ ਜਾਰੀ ਕਰਦਿਆਂ 70ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਤੈਅ ਸ਼ਡਿਊਲ ਅਨੁਸਾਰ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਨਾਲ ਪੰਜਾਬ ਦੇ ਹਜ਼ਾਰਾਂ ਸਕੂਲੀ ਖਿਡਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ।
ਜਾਰੀ ਕੈਲੰਡਰ ਅਨੁਸਾਰ ਸੈਕੰਡਰੀ ਵਿੰਗ ਦੀਆਂ ਖੇਡਾਂ 15 ਸਤੰਬਰ ਤੋਂ 20 ਨਵੰਬਰ ਤੱਕ ਹੋਣਗੀਆਂ। ਵੱਖ-ਵੱਖ ਖੇਡਾਂ ਦੇ ਕੁੱਲ 142 ਵਰਗ ਰੱਖੇ ਗਏ ਹਨ। ਪ੍ਰਾਇਮਰੀ ਵਿੰਗ ਲਈ 15 ਵਰਗ ਬਣਾਏ ਗਏ ਹਨ ਅਤੇ ਇਸ ਦੀਆਂ ਖੇਡਾਂ 4 ਨਵੰਬਰ ਤੋਂ 5 ਦਸੰਬਰ ਤੱਕ ਹੋਣਗੀਆਂ। ਇਸ ਦੇ ਨਾਲ ਵੱਖ-ਵੱਖ ਖੇਡ ਮੁਕਾਬਲਿਆਂ ਲਈ ਜ਼ਿਲ੍ਹਿਆਂ ਦੀ ਮੇਜ਼ਬਾਨੀ ਵੀ ਤੈਅ ਕਰ ਦਿੱਤੀ ਗਈ ਹੈ।
ਕੈਲੰਡਰ ਮੁਤਾਬਕ ਹਾਕੀ ਅੰਡਰ-14 ਲੜਕਿਆਂ ਦੇ ਮੁਕਾਬਲੇ ਜਲੰਧਰ, ਕ੍ਰਿਕਟ ਅੰਡਰ-17 ਲੜਕਿਆਂ ਦੇ ਮੁਕਾਬਲੇ ਬਠਿੰਡਾ, ਜੂਡੋ ਅੰਡਰ-17 ਲੜਕੇ-ਲੜਕੀਆਂ ਦੇ ਮੁਕਾਬਲੇ ਗੁਰਦਾਸਪੁਰ ਅਤੇ ਜੂਡੋ ਅੰਡਰ-19 ਲੜਕੇ-ਲੜਕੀਆਂ ਦੇ ਮੁਕਾਬਲੇ ਜਲੰਧਰ ਵਿੱਚ ਹੋਣਗੇ। ਵੈਟਲਿਫਟਿੰਗ ਅੰਡਰ-19 ਲੜਕੇ-ਲੜਕੀਆਂ ਦੀ ਮੇਜ਼ਬਾਨੀ ਲੁਧਿਆਣਾ ਕਰੇਗਾ, ਜਦਕਿ ਜਿਮਨਾਸਟਿਕ ਅੰਡਰ-14, 17 ਅਤੇ 19 ਲੜਕੀਆਂ ਦੇ ਮੁਕਾਬਲੇ ਗੁਰਦਾਸਪੁਰ ਵਿੱਚ ਹੋਣਗੇ।
ਜ਼ਿਕਰਯੋਗ ਹੈ ਕਿ ਨੈਸ਼ਨਲ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਵੱਲੋਂ ਜੂਨ ਵਿੱਚ ਹੀ ਕੌਮੀ ਪੱਧਰ ਦੀਆਂ ਸਕੂਲੀ ਖੇਡਾਂ ਦਾ ਕੈਲੰਡਰ ਜਾਰੀ ਕਰ ਦਿੱਤਾ ਗਿਆ ਸੀ। ਕੌਮੀ ਖੇਡਾਂ ਲਈ ਖਿਡਾਰੀਆਂ ਨੂੰ ਜ਼ੋਨਲ, ਜ਼ਿਲ੍ਹਾ ਅਤੇ ਸੂਬਾ ਪੱਧਰੀ ਮੁਕਾਬਲਿਆਂ ਵਿੱਚੋਂ ਲੰਘਣਾ ਪੈਂਦਾ ਹੈ। ਪੰਜਾਬ ਵੱਲੋਂ ਖੇਡ ਕੈਲੰਡਰ ਜਾਰੀ ਨਾ ਹੋਣ ਕਾਰਨ ਖਿਡਾਰੀਆਂ ਵਿੱਚ ਚਿੰਤਾ ਬਣੀ ਹੋਈ ਸੀ। ਹੁਣ ਕੈਲੰਡਰ ਜਾਰੀ ਹੋਣ ਨਾਲ ਉਨ੍ਹਾਂ ਦੀਆਂ ਤਿਆਰੀਆਂ ਨੂੰ ਰਾਹ ਮਿਲ ਗਿਆ ਹੈ।