ਖ਼ੌਫ਼ਨਾਕ ਕਦਮ! ਸਰਕਾਰੀ ਸਕੂਲ ਦੇ ਅਧਿਆਪਕ ਨੇ ਨਹਿਰ 'ਚ ਮਾਰੀ ਛਾਲ, ਇਲਾਕੇ 'ਚ ਫੈਲੀ ਸਨਸਨੀ
ਅੱਜ ਸਵੇਰੇ ਇਕ ਸਰਕਾਰੀ ਅਧਿਆਪਕ ਵਲੋਂ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਗਈ। ਅਧਿਆਪਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸੱਲੋਪੁਰ ਕਸਬਾ ਕਾਹਨੂੰਵਾਨ ਵਜੋਂ ਹੋਈ ਹੈ। ਇਹ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਮੀਆਂ ਖਾਂ ਵਿਖੇ ਤੈਨਾਤ ਹੈ।
Publish Date: Tue, 07 Jul 2026 04:29 PM (IST)
Updated Date: Tue, 07 Jul 2026 04:31 PM (IST)
ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ - ਅੱਜ ਸਵੇਰੇ ਇਕ ਸਰਕਾਰੀ ਅਧਿਆਪਕ ਵਲੋਂ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਗਈ। ਅਧਿਆਪਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸੱਲੋਪੁਰ ਕਸਬਾ ਕਾਹਨੂੰਵਾਨ ਵਜੋਂ ਹੋਈ ਹੈ। ਇਹ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਮੀਆਂ ਖਾਂ ਵਿਖੇ ਤੈਨਾਤ ਹੈ।
ਜਾਣਕਾਰੀ ਅਨੁਸਾਰ ਅਧਿਆਪਕ ਕਾਹਨੂੰਵਾਨ ਕਸਬੇ ਅਧੀਨ ਭੱਟੀਆਂ ਪੁਲ਼ ਤੇ ਅਪਣੀ ਕਾਰ ਵਿੱਚ ਸਵਾਰ ਹੋ ਕੇ ਆਇਆ। ਨਹਿਰ ਵਿੱਚ ਛਾਲ ਮਾਰਨ ਤੋਂ ਪਹਿਲਾਂ ਅਧਿਆਪਕ ਨੇ ਆਪਣੇ ਇੱਕ ਹੋਰ ਸਾਥੀ ਅਧਿਆਪਕ ਨੂੰ ਫ਼ੋਨ ਕਰਕੇ ਦੱਸਿਆ ਕਿ ਉਹ ਤੁਹਾਡੇ ਪਿੰਡ ਦੀ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਲੱਗਾ ਹੈ।
ਅਧਿਆਪਕ ਦੀ ਪਿੰਡ ਦੇ ਕੁਝ ਗੋਤਾਖੋਰ ਨੌਜਵਾਨਾਂ ਵੱਲੋਂ ਨਹਿਰ ਵਿੱਚ ਖ਼ੋਜ ਕੀਤੀ ਜਾ ਰਹੀ ਹੈ। ਫ਼ਿਲਹਾਲ ਅਜੇ ਤੱਕ ਇਸ ਅਧਿਆਪਕ ਦਾ ਕੋਈ ਸੁਰਾਗ ਹੱਥ ਨਹੀਂ ਲੱਗਾ।