ਯੂਥ ਅਕਾਲੀ ਦਲ ਹਲਕਾ ਡੇਰਾ ਬਾਬਾ ਨਾਨਕ ਦਿਹਾਤੀ ਦੇ ਪ੍ਰਧਾਨ ਬਣਨ ’ਤੇ ਹਰਸਿਮਰਤ ਸਿੰਘ ਬਾਜਵਾ ਵੈਰੋਕੇ ਨੇ ਹਾਈਕਮਾਂਡ ਦਾ ਕੀਤਾ ਧੰਨਵਾਦ
ਯੂਥ ਅਕਾਲੀ ਦਲ ਹਲਕਾ ਡੇਰਾ ਬਾਬਾ ਨਾਨਕ ਦਿਹਾਤੀ ਦੇ ਪ੍ਰਧਾਨ ਬਣਨ ’ਤੇ ਹਰਸਿਮਰਤ ਸਿੰਘ ਬਾਜਵਾ ਵੈਰੋਕੇ ਨੇ ਹਾਈਕਮਾਂਡ ਦਾ ਕੀਤਾ ਧੰਨਵਾਦ
Publish Date: Sat, 13 Jun 2026 04:00 PM (IST)
Updated Date: Sat, 13 Jun 2026 04:03 PM (IST)

ਲਖਬੀਰ ਖੁੰਡਾ, ਪੰਜਾਬੀ ਜਾਗਰਣ ਧਾਰੀਵਾਲ : ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਹਰਸਿਮਰਤ ਸਿੰਘ ਬਾਜਵਾ ਵੈਰੋਕੇ ਨੂੰ ਯੂਥ ਅਕਾਲੀ ਦਲ ਹਲਕਾ ਡੇਰਾ ਬਾਬਾ ਨਾਨਕ (ਦਿਹਾਤੀ) ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਇਲਾਕੇ ਦੇ ਅਕਾਲੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਇਸ ਮੌਕੇ ਜਥੇਦਾਰ ਸੁੱਚਾ ਸਿੰਘ ਲੰਗਾਹ (ਸਾਬਕਾ ਕੈਬਨਿਟ ਮੰਤਰੀ ਤੇ ਜ਼ਿਲ੍ਹਾ ਪ੍ਰਧਾਨ) ਨੇ ਨਵ-ਨਿਯੁਕਤ ਪ੍ਰਧਾਨ ਹਰਸਿਮਰਤ ਸਿੰਘ ਬਾਜਵਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਲਈ ਨਿਭਾਈਆਂ ਗਈਆਂ ਚੰਗੀਆਂ ਸੇਵਾਵਾਂ ਅਤੇ ਕੀਤੇ ਕੰਮਾਂ ਨੂੰ ਦੇਖਦਿਆਂ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਕਿਹਾ ਕਿ ਇਸ ਨਿਯੁਕਤੀ ਨਾਲ ਹਲਕੇ ਵਿੱਚ ਯੂਥ ਅਕਾਲੀ ਦਲ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਉਪਰੰਤ ਹਰਸਿਮਰਤ ਸਿੰਘ ਬਾਜਵਾ ਵੈਰੋਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ, ਹਲਕਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਸੁੱਚਾ ਸਿੰਘ ਲੰਗਾਹ, ਸਰਬਜੀਤ ਸਿੰਘ ਝਿੰਜਰ, ਸੁਖਜਿੰਦਰ ਸਿੰਘ ਸੋਨੂੰ ਲੰਗਾਹ ਅਤੇ ਸਮੁੱਚੀ ਪਾਰਟੀ ਹਾਈਕਮਾਂਡ ਦਾ ਧੰਨਵਾਦ ਪ੍ਰਗਟ ਕੀਤਾ। ਹਰਸਿਮਰਤ ਸਿੰਘ ਬਾਜਵਾ ਨੇ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਇਸ ਅਹਿਮ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ, ਮਿਹਨਤ ਅਤੇ ਸਮਰਪਣ ਭਾਵਨਾ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆਂ ਭਾਵਨਾਵਾਂ ਨਾਲ ਜੁੜੀ ਪਾਰਟੀ ਹੈ ਅਤੇ ਨੌਜਵਾਨਾਂ ਨੂੰ ਪਾਰਟੀ ਦੀ ਵਿਚਾਰਧਾਰਾ ਨਾਲ ਜੋੜਨ ਲਈ ਵਿਆਪਕ ਮੁਹਿੰਮ ਚਲਾਈ ਜਾਵੇਗੀ। ਇਸ ਮੌਕੇ ਚੇਅਰਮੈਨ ਗੁਰਦੇਵ ਸਿੰਘ ਧਾਰੋਵਾਲੀ, ਸਰਕਲ ਪ੍ਰਧਾਨ ਬਲਵਿੰਦਰ ਸਿੰਘ ਢਿੱਲੋਂ, ਅਮਰਜੀਤ ਸਿੰਘ (ਸਾਬਕਾ ਸਰਪੰਚ ਸਿੰਘਪੁਰਾ), ਕਸ਼ਮੀਰ ਸਿੰਘ ਗੋਰਾਇਆ, ਤੇਜਬੀਰ ਸਿੰਘ ਪੱਡਾ, ਜਗਰੂਪ ਸਿੰਘ (ਜ਼ਿਲ੍ਹਾ ਯੂਥ ਪ੍ਰਧਾਨ), ਕੁਲਦੀਪ ਸਿੰਘ ਮਝੈਲ, ਕਸ਼ਮੀਰ ਸਿੰਘ ਰਣਸੀਕਾ, ਰਜਿੰਦਰ ਸਿੰਘ ਵੈਰੋਕੇ ਬਾਜਵਾ, ਰਣਜੀਤ ਸਿੰਘ ਕਲਾਨੌਰ, ਗੁਰਜਿੰਦਰ ਸਿੰਘ ਅਠਵਾਲ, ਧਰਮ ਪਾਲ ਸਿੰਘ ਡੇਰਾ, ਜਸਪਿੰਦਰ ਸਿੰਘ ਝੰਗੀ, ਬਲਜੀਤ ਸਿੰਘ ਖੰਨਾਂ, ਸਰਵਣ ਸਿੰਘ ਲੁਕਮਾਨੀਆਂ, ਨਾਨਕ ਸਿੰਘ ਢੇਸੀਆਂ, ਪ੍ਰੀਤਮ ਸਿੰਘ ਲੱਖਣ, ਗੁਰਮੇਜ਼ ਸਿੰਘ ਨਿਕੋਸਰਾਂ, ਸੱਤਪਾਲ ਸਿੰਘ ਨਿਕੋਸਰਾਂ, ਤਰਸੇਮ ਸਿੰਘ ਬਸਤੀ ਹਕੀਮਪੁਰ, ਬਲਵਿੰਦਰ ਸਿੰਘ ਗਾਜ਼ੀਨੰਗਲ, ਗੁਰਮੇਜ਼ ਸਿੰਘ (ਥਾਣੇਦਾਰ ਕੋਟਲੀ), ਬਲਰਾਜ ਸਿੰਘ ਕੋਟਲੀ, ਗੋਰਾ ਗੁਰਚੱਕ, ਜੋਗਿੰਦਰ ਸਿੰਘ (ਮੰਤਰੀ ਪੱਬਾਰਾਲੀ), ਨਵਜੀਤ ਸਿੰਘ ਉਦੋਵਾਲੀ, ਸੁਰਜੀਤ ਸਿੰਘ ਚਾਕਾਂਵਾਲੀ, ਰਛਪਾਲ ਸਿੰਘ ਢਿੱਲੋਂ ਮੁਸਤਫਾਪੁਰ, ਹਰਜੀਤ ਸਿੰਘ ਅਠਵਾਲ, ਜਰਨੈਲ ਸਿੰਘ ਕਲਾਨੌਰ, ਬਿੱਟਾ ਸਿੰਘਪੁਰਾ, ਚੈਨ ਸਿੰਘ ਵੈਰੋਕੇ, ਗੁਰਪ੍ਰੀਤ ਸਿੰਘ ਬਾਦਲ, ਜਸਪਾਲ ਸਿੰਘ ਵੈਰੋਕੇ, ਜਨਕ ਰਾਜ ਬੱਬਲੂ ਪੱਖੋਕੇ, ਵਿੱਕੀ ਖਾਸਾਂਵਾਲੀ, ਸਤਨਾਮ ਸਿੰਘ (ਪਟਵਾਰੀ ਠੇਠਰਕੇ), ਬਲਜੀਤ ਸਿੰਘ ਠੇਠਰਕੇ ਨਿੱਕਾ, ਅਮਰੀਕ ਸਿੰਘ ਠੇਠਰਕੇ, ਸੁੱਖਚੈਨ ਸਿੰਘ ਵੈਰੋਕੇ, ਅੰਮ੍ਰਿਤ ਭਿੰਡਰ (ਯੂਥ ਮੀਤ ਪ੍ਰਧਾਨ), ਰਛਪਾਲ ਸਿੰਘ (ਸੈਕਟਰੀ) ਸਮੇਤ ਹੋਰ ਪਾਰਟੀ ਵਰਕਰ ਹਾਜ਼ਰ ਸਨ।