ਹਰਸਿਮਰਤ ਸਿੰਘ ਬਾਜਵਾ ਹਲਕੇ ਦੇ ਦਿਹਾਤੀ ਯੂਥ ਅਕਾਲੀ ਦਲ ਦੇ ਪ੍ਰਧਾਨ ਬਣੇ, ਵਰਕਰ ਖੁਸ਼
ਹਰਸਿਮਰਤ ਸਿੰਘ ਬਾਜਵਾ ਹਲਕੇ ਦੇ ਦਿਹਾਤੀ ਯੂਥ ਅਕਾਲੀ ਦਲ ਦੇ ਪ੍ਰਧਾਨ ਬਣੇ, ਵਰਕਰ ਖੁਸ਼
Publish Date: Sat, 20 Jun 2026 06:07 PM (IST)
Updated Date: Sat, 20 Jun 2026 06:09 PM (IST)

ਸਤਪਾਲ ਜ਼ਖਮੀ, ਪੰਜਾਬੀ ਜਾਗਰਣ ਡੇਰਾ ਬਾਬਾ ਨਾਨਕ : ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਮਿਹਨਤੀ ਤੇ ਜੁਝਾਰੂ ਯੂਥ ਆਗੂ ਹਰਸਿਮਰਤ ਸਿੰਘ ਬਾਜਵਾ ਵੈਰੋਕੇ ਨੂੰ ਹਲਕਾ ਡੇਰਾ ਬਾਬਾ ਨਾਨਕ ਯੂਥ ਅਕਾਲੀ ਦਲ ਦਾ ਦਿਹਾਤੀ ਪ੍ਰਧਾਨ ਨਿਯੁਕਤ ਕਰਨ ’ਤੇ ਹਲਕੇ ਦੇ ਆਕਲੀ ਵਰਕਰਾਂ ਵਿੱਚ ਖੁਸ਼ੀ ਦਾ ਮਹੌਲ ਪਾਇਆ ਜਾ ਰਿਹਾ ਹੈ। ਹਰਸਿਮਰਤ ਸਿੰਘ ਬਾਜਵਾ ਵੈਰੋਕੇ ਨੇ ਆਪਣੀ ਨਿਯੁਕਤੀ ’ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮਾਝੇ ਦੇ ਜਰਨੈਲ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਜ਼ਿਲ੍ਹਾ ਜਥੇਦਾਰ ਸੁੱਚਾ ਸਿੰਘ ਲੰਗਾਹ ਅਤੇ ਹਲਕਾ ਇੰਚਾਰਜ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਪਾਰਟੀ ਹਿੱਤਾਂ ਨੂੰ ਪਹਿਲ ਦੇਣਗੇ। ਉਨ੍ਹਾਂ ਕਿਹਾ ਕਿ ਉਹ ਪਾਰਟੀ ਲਈ ਦਿਨ-ਰਾਤ ਕੰਮ ਕਰਨਗੇ ਅਤੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਲਈ ਸਿਰਤੋੜ ਮਿਹਨਤ ਕਰਨਗੇ। ਬਾਜਵਾ ਨੇ ਅੱਗੇ ਕਿਹਾ ਕਿ 2027 ਦੀਆ ਵਿਧਾਨ ਸਭਾ ਚੋਣਾ ਵਿੱਚ ਯੂਥ ਅਕਾਲੀ ਦਲ ਅਹਿਮ ਭੂਮਿਕਾ ਨਿਭਾਏਗਾ ਤੇ ਜ਼ਿਲ੍ਹਾ ਗੁਰਦਾਸਪੁਰ ਦੀਆ ਸਾਰੀਆਂ ਸੀਟਾਂ ਜਿੱਤ ਕੇ ਸੁਖਬੀਰ ਸਿੰਘ ਬਾਦਲ ਦੀ ਝੋਲੀ ਵਿੱਚ ਪਾਈਆਂ ਜਾਣਗੀਆਂ। ਇਸ ਮੌਕੇ ਤੇਜਬੀਰ ਸਿੰਘ ਦਿਓਲ ਪੀਏ ਲੰਗਾਹ, ਚੇਅਰਮੈਨ ਗੁਰਦੇਵ ਸਿੰਘ ਧਾਰੋਵਾਲੀ, ਬਲਵਿੰਦਰ ਸਿਘ ਢਿਲਵਾਂ ਸਰਕਲ ਪ੍ਰਧਾਨ, ਕਸ਼ਮੀਰ ਸਿੰਘ ਸਰਪੰਚ ਰਣਸੀਕਾ, ਜਗਰੂਪ ਸਿਘ ਜਿਲਾ ਯੂਥ ਪ੍ਰਧਾਨ, ਰਣਜੀਤ ਸਿੰਘ ਕਲਾਨੌਰ, ਗੁਰਜਿੰਦਰ ਸਿੰਘ ਅਠਵਾਲ ਯੂਥ ਪ੍ਰਧਾਨ, ਧਰਮਪਾਲ ਸਿੰਘ ਡੇਰਾ ਬਾਬਾ ਨਾਨਕ, ਜਸਪਿੰਦਰ ਸਿੰਘ ਝੰਗੀ, ਬਲਜੀਤ ਸਿੰੰਘ ਖੰਨਾਂ, ਸਰਵਨ ਸਿੰਘ ਲੁਕਮਾਨੀਆ, ਨਾਨਕ ਸਿੰਘ ਢੇਸੀਆਂ, ਪ੍ਰੀਤਮ ਸਿੰਘ ਲੱਖਣ ਸਰਕਲ ਪ੍ਰਧਾਨ, ਗੁਰਮੇਜ ਸਿੰਘ ਨਿਕੋਸਰਾਂ, ਤਰਸੇਮ ਸਿੰਘ ਬਸਤੀ ਹਕੀਮਪੁਰ, ਬਲਵਿੰਦਰ ਸਿੰਘ ਗਾਜ਼ੀ ਨੰਗਲ, ਗੁਰਮੇਜ਼ ਸਿੰਘ ਥਾਣੇਦਾਰ ਕੋਟਲੀ, ਬਲਰਾਜ ਸਿੰਘ ਕੋਟਲੀ, ਗੋਰਾ ਗੁਰਚੱਕ, ਜੋਗਿੰਦਰ ਸਿੰਘ ਮੰਤਰੀ ਪੱਬਾਰਾਲੀ, ਨਵਜੀਤ ਸਿੰਘ ਉਦੋਵਾਲੀ, ਸੁਰਜੀਤ ਸਿੰਘ ਚਾਕਾਂਵਾਲੀ, ਰਛਪਾਲ ਸਿੰਘ ਢਿਲੋ ਮੁਸਤਫਾਪੁਰ, ਹਰਜੀਤ ਸਿੰਘ ਅਠਵਾਲ, ਜਰਨੈਲ ਸਿੰਘ ਕਲਾਨੌਰ, ਬਿੱਟਾ ਸਿੰਘਪੁਰਾ, ਚੈਨ ਸਿੰਘ ਵੈਰੋਕੇ, ਸਤਨਾਮ ਸਿੰਘ ਪਟਵਾਰੀ ਠੇਠਰਕੇ, ਗੁਰਪ੍ਰੀਤ ਸਿੰਘ ਬਾਦਲ, ਪ੍ਰਤਾਪ ਸਿਘੰ ਪਿੰਕਾ ਪੱਲੇ ਨੰਗਲ, ਸੁਖਮਨ ਖਾਸਾਂਵਾਲੀ, ਮੰਗਲ ਸਿੰਘ ਗੋਲਾ ਢੋਲਾ, ਗੁਰਵਿੰਦਰ ਸਿੰਘ ਖਾਸਾਂਵਾਲਾ, ਜੱਗਾ ਤਲਵੰਡੀ ਗੁਰਾਇਆ, ਗੁਰਮੀਤ ਸਿੰਘ ਸ਼ਾਹਪੁਰ, ਸੁਖਦੇਵ ਸਿੰਘ ਸਾਬਕਾ ਸਰਪੰਚ, ਜਸਪਾਲ ਸਿੰਘ ਵੈਰੋਕੇ, ਅਮਰੀਕ ਸਿੰਘ ਵੈਰੋਕੇ, ਰਣਬੀਰ ਸਿੰਘ ਵੈਰੋਕੇ, ਗੁਰਿੰਦਰਪਾਲ ਸਿੰਘ ਵੈਰੋਕੇ, ਗੁਰਜਿੰਦਰ ਅਠਵਾਲ, ਸੁਖਵਿੰਦਰ ਸਿੰਘ ਸ਼ਿੰਦਾ, ਬਲਵਿੰਦਰ ਸਿੰਘ ਲੋਪਾ, ਤਰਸੇਮ ਸਿੰਘ ਬਸਤੀ ਸਰਪੰਚ, ਅਸ਼ੋਕ ਕਾਮਰੇਡ, ਮੁਖਵਿੰਦਰ ਸਿੰਘ ਲੋਪਾ, ਬਲਵਿੰਦਰ ਸਿੰਘ ਮਾਨੇਪੁਰ, ਪ੍ਰੀਤਮ ਸਿੰਘ ਲੱਖਣ ਪ੍ਰਧਾਨ ਆਦਿ ਮੌਜੂਦ ਸਨ।