- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਵਡਾਲਾ ਗ੍ਰੰਥੀਆਂ ਦੇ ਕਵਲਜੀਤ ਸਿੰਘ ਨੇ ਕਰਜ਼ਾ ਲੈ ਕੇ ਵਿਦੇਸ਼ ਦਾ ਰੁਖ ਕੀਤਾ, ਪਰ ਉਸ ਦੀ ਕਿਸਮਤ ਨੇ ਉਸਦਾ ਸਾਥ ਨਹੀਂ ਦਿੱਤਾ। ਹੁਣ, ਮਾਂ ਪਿੰਦਰਜੀਤ ਕੌਰ ਦੇ ਨਾਂ 'ਤੇ ਖਰੀਦੀ ਲਾਟਰੀ ਨੇ ਉਸ ਨੂੰ ਕਰੋੜਪਤੀ ਬਣਾ ਦਿੱਤਾ ਹੈ।

ਜਾਗਰਣ ਸੰਵਾਦਦਾਤਾ, ਬਟਾਲਾ : ਪਿੰਡ ਵਡਾਲਾ ਗ੍ਰੰਥੀਆਂ ਦੇ ਕਵਲਜੀਤ ਸਿੰਘ ਨੇ ਕਰਜ਼ਾ ਲੈ ਕੇ ਵਿਦੇਸ਼ ਦਾ ਰੁਖ ਕੀਤਾ, ਪਰ ਉਸ ਦੀ ਕਿਸਮਤ ਨੇ ਉਸਦਾ ਸਾਥ ਨਹੀਂ ਦਿੱਤਾ। ਹੁਣ, ਮਾਂ ਪਿੰਦਰਜੀਤ ਕੌਰ ਦੇ ਨਾਂ 'ਤੇ ਖਰੀਦੀ ਲਾਟਰੀ ਨੇ ਉਸ ਨੂੰ ਕਰੋੜਪਤੀ ਬਣਾ ਦਿੱਤਾ ਹੈ।
ਕਵਲਜੀਤ ਸਿੰਘ ਨੇ ਦੱਸਿਆ ਕਿ ਉਹ ਕਰਜ਼ਾ ਲੈ ਕੇ ਮਸਕਟ ਗਿਆ ਸੀ, ਜਿੱਥੇ ਉਹ ਡ੍ਰਾਈਵਰੀ ਦਾ ਕੰਮ ਕਰਦਾ ਸੀ, ਪਰ ਉਸਨੂੰ ਕੰਮ ਪਸੰਦ ਨਹੀਂ ਆਇਆ ਅਤੇ ਉਹ ਵਾਪਸ ਆ ਗਿਆ। ਲਗਪਗ ਇਕ ਸਾਲ ਤੋਂ ਉਹ ਪਿੰਡ ਵਿਚ ਮਜ਼ਦੂਰੀ ਕਰਕੇ ਕਰਜ਼ਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਵਿਆਜ ਦੇ ਕਾਰਨ ਕਰਜ਼ਾ ਵਧ ਕੇ ਲਗਪਗ 15 ਲੱਖ ਰੁਪਏ ਹੋ ਗਿਆ ਸੀ।
ਕਵਲਜੀਤ ਨੇ ਦੱਸਿਆ ਕਿ ਉਹ ਲਾਟਰੀ ਤੋਂ ਮਿਲਣ ਵਾਲੀ ਰਕਮ ਨਾਲ ਸਭ ਤੋਂ ਪਹਿਲਾਂ ਕਰਜ਼ਾ ਚੁਕਾਏਗਾ ਅਤੇ ਬਾਅਦ ਵਿਚ ਬਚੀ ਰਕਮ ਨਾਲ ਆਪਣਾ ਕੋਈ ਕਾਰੋਬਾਰ ਸ਼ੁਰੂ ਕਰੇਗਾ।
ਮਾਂ ਪਿੰਦਰ ਕੌਰ ਨੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਪੂਰਾ ਪਰਿਵਾਰ ਕਵਲਜੀਤ ਸਿੰਘ ਨੂੰ ਲਾਟਰੀ ਖੇਡਣ ਤੋਂ ਰੋਕਦਾ ਸੀ, ਪਰ ਉਹ ਨਹੀਂ ਮੰਨਦਾ ਸੀ ਅਤੇ ਕਈ ਮਹੀਨਿਆਂ ਤੋਂ ਲਗਾਤਾਰ ਲਾਟਰੀ ਖੇਡ ਰਿਹਾ ਸੀ। ਮੰਗਲਵਾਰ ਨੂੰ ਜਦੋਂ ਕਵਲਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਇਕ ਕਰੋੜ ਦੀ ਲਾਟਰੀ ਨਿਕਲੀ ਹੈ, ਤਾਂ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋਇਆ। ਪਰਿਵਾਰ ਦੇ ਸਾਰੇ ਮੈਂਬਰਾਂ ਨੇ ਇਸ ਨੂੰ ਝੂਠ ਸਮਝਿਆ।
ਲਾਟਰੀ ਸਟਾਲ ਦੇ ਮਾਲਕ ਸੰਜੈ ਕਪੂਰ ਨੇ ਦੱਸਿਆ ਕਿ ਕਵਲਜੀਤ ਨੇ ਸੱਤ ਰੁਪਏ ਦੀ ਲਾਟਰੀ (ਟਿਕਟ ਨੰਬਰ 46 ਜੀ 11777 ਡੀਅਰ ਮੰਡੇ ਵੀਕਲੀ) ਖਰੀਦੀ ਸੀ। ਉਹ ਅਕਸਰ ਲਾਟਰੀ ਦੀ ਟਿਕਟ ਖਰੀਦ ਕੇ ਸਟਾਲ 'ਤੇ ਹੀ ਰੱਖਦਾ ਸੀ। ਸੋਮਵਾਰ ਨੂੰ ਵੀ ਉਸ ਨੇ ਸਟਾਲ 'ਤੇ ਟਿਕਟ ਖਰੀਦ ਕੇ ਰੱਖੀ ਸੀ। ਰਾਤ 8 ਵਜੇ ਡ੍ਰਾਅ ਨਿਕਲਿਆ ਤਾਂ ਉਸ ਦਾ ਇਕ ਕਰੋੜ ਦਾ ਇਨਾਮ ਨਿਕਲ ਆਇਆ। ਇਸ ਤੋਂ ਬਾਅਦ ਉਸ ਨੂੰ ਫੋਨ 'ਤੇ ਜਾਣਕਾਰੀ ਦਿੱਤੀ ਗਈ।