- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਵੀ ਦਰਿਆ ਵਿੱਚ ਅਚਾਨਕ ਪਾਣੀ ਦਾ ਪੱਧਰ ਵੱਧਣ ਕਾਰਨ ਮਕੌੜਾ ਪੱਤਣ ਵਿਖੇ ਬਣਾਏ ਗਏ ਆਰਜ਼ੀ ਪੁਲ ਦਾ ਅਗਲਾ ਹਿੱਸਾ ਵਹਿ ਗਿਆ, ਜਿਸ ਨਾਲ ਰਾਵੀ ਦੇ ਪਾਰ ਵੱਸਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲ ਦੇ ਇਸ ਹਿੱਸੇ ਦੇ ਰੁੜ੍ਹਣ ਨਾਲ ਦਰਿਆ ਦੇ ਪਾਰ ਦੇ ਪਿੰਡਾਂ ਦਾ ਗੁਰਦਾਸਪੁਰ ਨਾਲ ਸੰਪਰਕ ਲਗਭਗ ਟੁੱਟ ਗਿਆ ਹੈ।

ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਰਾਵੀ ਦਰਿਆ ਵਿੱਚ ਅਚਾਨਕ ਪਾਣੀ ਦਾ ਪੱਧਰ ਵੱਧਣ ਕਾਰਨ ਮਕੌੜਾ ਪੱਤਣ ਵਿਖੇ ਬਣਾਏ ਗਏ ਆਰਜ਼ੀ ਪੁਲ ਦਾ ਅਗਲਾ ਹਿੱਸਾ ਵਹਿ ਗਿਆ, ਜਿਸ ਨਾਲ ਰਾਵੀ ਦੇ ਪਾਰ ਵੱਸਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲ ਦੇ ਇਸ ਹਿੱਸੇ ਦੇ ਰੁੜ੍ਹਣ ਨਾਲ ਦਰਿਆ ਦੇ ਪਾਰ ਦੇ ਪਿੰਡਾਂ ਦਾ ਗੁਰਦਾਸਪੁਰ ਨਾਲ ਸੰਪਰਕ ਲਗਭਗ ਟੁੱਟ ਗਿਆ ਹੈ।
ਜਾਣਕਾਰੀ ਅਨੁਸਾਰ ਰਾਵੀ ਦਰਿਆ 'ਤੇ ਹਰ ਸਾਲ ਆਰਜ਼ੀ ਪੁਲ ਬਣਾਇਆ ਜਾਂਦਾ ਹੈ, ਜੋ ਮੌਨਸੂਨ ਦੇ ਮੌਸਮ ਦੌਰਾਨ ਹਟਾ ਲਿਆ ਜਾਂਦਾ ਹੈ। ਇਸ ਵਾਰ ਮੌਨਸੂਨ ਤੋਂ ਪਹਿਲਾਂ ਅਚਾਨਕ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਗਿਆ, ਜਿਸ ਕਾਰਨ ਆਰਜ਼ੀ ਪੁਲ ਦਾ ਅਗਲਾ ਹਿੱਸਾ ਰੁੜ੍ਹ ਗਿਆ। ਪਿੰਡ ਵਾਸੀਆਂ ਅਨੁਸਾਰ ਪਿਛਲੇ ਸਾਲ ਆਈ ਹੜ੍ਹ ਦੌਰਾਨ ਵੀ ਉਨ੍ਹਾਂ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਸੀ, ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਰਾਵੀ ਦਰਿਆ 'ਤੇ ਪੱਕੇ ਪੁਲ ਦੀ ਅਣਹੋਂਦ ਕਾਰਨ ਉਨ੍ਹਾਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਵੀ ਦੂਰ ਰਹਿਣਾ ਪੈਂਦਾ ਹੈ।
ਇਹ ਦੱਸਣਯੋਗ ਹੈ ਕਿ ਗੁਰਦਾਸਪੁਰ ਤੋਂ ਲੋਕ ਸਭਾ ਸੰਸਦ ਰਹਿ ਚੁੱਕੇ ਫ਼ਿਲਮੀ ਅਦਾਕਾਰ ਸੰਨੀ ਦਿਓਲ ਨੇ ਇਸ ਪੁਲ ਨੂੰ ਪੱਕਾ ਬਣਾਉਣ ਲਈ ਕੇਂਦਰ ਸਰਕਾਰ ਤੋਂ 100 ਕਰੋੜ ਰੁਪਏ ਮਨਜ਼ੂਰ ਕਰਵਾਏ ਸਨ। ਪਰ ਅਜੇ ਤੱਕ ਪੁਲ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਹੈ। ਪ੍ਰਭਾਵਿਤ ਇਲਾਕੇ ਦੇ ਲੋਕਾਂ ਨੇ ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਨੂੰ ਮੁੜ ਆਪਣੀ ਮੰਗ ਰੱਖਦਿਆਂ ਕਿਹਾ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ।