- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਕਰਯੋਗ ਹੈ ਕਿ ਮਕੌੜਾ ਪੱਤਣ ਰਾਹੀਂ ਰੋਜ਼ਾਨਾ ਸਰਹੱਦੀ ਲੋਕ ਕਿਸ਼ਤੀ ਰਾਹੀਂ ਦਰਿਆ ਪਾਰ ਕਰ ਕੇ ਆਪਣੇ ਕੰਮਾਂ ਲਈ ਗੁਰਦਾਸਪੁਰ ਤੇ ਆਸ-ਪਾਸ ਦੇ ਇਲਾਕਿਆਂ ’ਚ ਆਉਂਦੇ-ਜਾਂਦੇ ਹਨ। ਇਨ੍ਹਾਂ ਪਿੰਡਾਂ ਦੇ ਵਿਦਿਆਰਥੀ, ਕਿਸਾਨ, ਮਜ਼ਦੂਰ ਤੇ ਹੋਰ ਲੋਕ ਵੀ ਆਪਣੀਆਂ ਜ਼ਰੂਰੀ ਲੋੜਾਂ ਲਈ ਇਸ ਕਿਸ਼ਤੀ ਸੇਵਾ ’ਤੇ ਹੀ ਨਿਰਭਰ ਹਨ, ਕਿਉਂਕਿ ਆਰਜ਼ੀ ਪੁਲ਼ ਨੂੰ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਚੁੱਕਿਆ ਜਾ ਚੁੱਕਾ ਹੈ।

ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਪਹਾੜਾਂ ’ਚ ਹੋ ਰਹੀ ਬਾਰਿਸ਼ ਕਾਰਨ ਅੱਜ ਮਕੌੜਾ ਪੱਤਣ ’ਤੇ ਰਾਵੀ ਦਰਿਆ ’ਚ ਪਾਣੀ ਦਾ ਪੱਧਰ ਮੁੜ ਵੱਧ ਗਿਆ, ਜਿਸ ਕਾਰਨ ਪਾਣੀ ਦੇ ਤੇਜ਼ ਵਹਾਅ ਨੂੰ ਵੇਖਦਿਆਂ ਅਹਿਤਿਅਤ ਵਜੋਂ ਰਾਵੀ ’ਚ ਚੱਲਣ ਵਾਲੀ ਕਿਸ਼ਤੀ ਨੂੰ ਬੰਦ ਕਰਨਾ ਪਿਆ। ਕਿਸ਼ਤੀ ਸੇਵਾ ਬੰਦ ਹੋਣ ਕਾਰਨ ਰਾਵੀ ਦਰਿਆ ਦੇ ਪਾਰ ਵੱਸਦੇ 7 ਪਿੰਡਾਂ ਦੇ ਲੋਕਾਂ ਦਾ ਦੇਸ਼ ਦੇ ਮੁੱਖ ਹਿੱਸੇ ਨਾਲੋਂ ਸੰਪਰਕ ਟੁੱਟ ਗਿਆ ਹੈ। ਇਸ ਤਰ੍ਹਾਂ ਪਾਰ ਵਸਦੇ 7 ਸਰਹੱਦੀ ਪਿੰਡਾਂ ਦੇ ਵਸਨੀਕਾਂ ਲਈ ਮੁਸ਼ਕਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਮਕੌੜਾ ਪੱਤਣ ਰਾਹੀਂ ਰੋਜ਼ਾਨਾ ਸਰਹੱਦੀ ਲੋਕ ਕਿਸ਼ਤੀ ਰਾਹੀਂ ਦਰਿਆ ਪਾਰ ਕਰ ਕੇ ਆਪਣੇ ਕੰਮਾਂ ਲਈ ਗੁਰਦਾਸਪੁਰ ਤੇ ਆਸ-ਪਾਸ ਦੇ ਇਲਾਕਿਆਂ ’ਚ ਆਉਂਦੇ-ਜਾਂਦੇ ਹਨ। ਇਨ੍ਹਾਂ ਪਿੰਡਾਂ ਦੇ ਵਿਦਿਆਰਥੀ, ਕਿਸਾਨ, ਮਜ਼ਦੂਰ ਤੇ ਹੋਰ ਲੋਕ ਵੀ ਆਪਣੀਆਂ ਜ਼ਰੂਰੀ ਲੋੜਾਂ ਲਈ ਇਸ ਕਿਸ਼ਤੀ ਸੇਵਾ ’ਤੇ ਹੀ ਨਿਰਭਰ ਹਨ, ਕਿਉਂਕਿ ਆਰਜ਼ੀ ਪੁਲ਼ ਨੂੰ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਚੁੱਕਿਆ ਜਾ ਚੁੱਕਾ ਹੈ। ਪਾਣੀ ਵਧਣ ਕਾਰਨ ਕਿਸ਼ਤੀ ਚਲਾਉਣਾ ਜੋਖਮ ਭਰਿਆ ਹੈ ਜਿਸ ਕਾਰਨ ਕਿਸ਼ਤੀ ਨੂੰ ਬੰਦ ਕਰਨਾ ਪਿਆ। ਕਿਸ਼ਤੀ ਬੰਦ ਹੋਣ ਨਾਲ ਪਾਰ ਵਸਦੇ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦਰਿਆ ਦੇ ਪਾਣੀ ਦੇ ਪੱਧਰ ’ਤੇ ਲਗਾਤਾਰ ਨਿਗਰਾਨੀ ਰੱਖੀ ਜਾਵੇ ਅਤੇ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ।
ਇਸ ਤੋਂ ਇਲਾਵਾ ਰਾਵੀ ਨੇੜਲੇ ਇਲਾਕਿਆਂ ’ਚ ਰਹਿੰਦੇ ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪਾਣੀ ਦਾ ਪੱਧਰ ਆਮ ਨਹੀਂ ਹੁੰਦਾ, ਉਦੋਂ ਤੱਕ ਕਿਸ਼ਤੀ ਸੇਵਾ ਸ਼ੁਰੂ ਕਰਨਾ ਖਤਰੇ ਤੋਂ ਖਾਲੀ ਨਹੀਂ। ਉਨ੍ਹਾਂ ਮੰਗ ਕੀਤੀ ਕਿ ਪਾਰਲੇ ਪਾਸੇ ਦੇ ਪਿੰਡਾਂ ਲਈ ਲੋੜ ਪੈਣ ’ਤੇ ਪ੍ਰਸ਼ਾਸਨ ਵੱਲੋਂ ਬਦਲਵੇਂ ਆਵਾਜਾਈ ਪ੍ਰਬੰਧ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਜ਼ਰੂਰੀ ਕੰਮਾਂ ਲਈ ਪਰੇਸ਼ਾਨੀ ਨਾ ਝੱਲਣੀ ਪਵੇ।