- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਜਬਾਹੇ ਦੀ ਸਾਫ਼ ਸਫ਼ਾਈ ਅਤੇ ਪੱਕਾ ਨਾ ਹੋਣ ਕਾਰਨ ਕਿਸਾਨ ਆਗੂਆਂ ਵਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ

ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ
ਸ੍ਰੀ ਹਰਗੋਬਿੰਦਪੁਰ ਸਾਹਿਬ/ਕਾਦੀਆਂ : ਸਠਿਆਲੀ ਹੈੱਡ ਤੋਂ ਨਿਕਲਣ ਵਾਲੇ ਰਜਬਾਹੇ ਦੀ ਸਾਫ਼ ਸਫ਼ਾਈ ਅਤੇ ਪੱਕਾ ਨਾ ਹੋਣ ਕਾਰਨ ਕਿਸਾਨ ਆਗੂਆਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਸਠਿਆਲੀ ਤੋਂ ਸ਼ੀਂਹ ਭੱਟੀਆਂ, ਘੋੜੇਵਾਹ, ਠੱਕਰਵਾਲ, ਹਰਚੋਵਾਲ, ਮੂੜ, ਪਿੰਡਾਂ ਰੋੜੀ ਆਦਿ ਪਿੰਡ ਪਿਛਲੇ ਇੱਕ ਸਾਲ ਤੋਂ ਇਨ੍ਹਾਂ ਪਿੰਡਾਂ ਚਲਦੇ ਰਜਬਾਹੇ ਨੂੰ ਪੱਕਾ ਤੇ ਸਾਫ਼ ਸਫ਼ਾਈ ਨਾ ਕਰਨ ਕਾਰਨ ਮਾਂਝਾ ਸੰਘਰਸ਼ ਕਿਸਾਨ ਯੂਨੀਅਨ ਬਲਾਕ ਹਰਚੋਵਾਲ ਪ੍ਰਧਾਨ ਬਲਜਿੰਦਰ ਸਿੰਘ, ਕਿਸਾਨ ਆਗੂ ਸੁਖਜਿੰਦਰ ਸਿੰਘ, ਲਵਜੀਤ ਸਿੰਘ, ਹੈਪੀ ਸਿੰਘ, ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ, ਅਕਾਸ਼ਦੀਪ ਸਿੰਘ, ਗੁਰਪ੍ਰੀਤ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਪਹਿਲ ਦੇ ਆਧਾਰ ਰਜਬਾਹਿਆਂ ਤੱਕ ਭੇਜਣ ਲਈ ਜ਼ੋਰ ਲਗਾ ਰਹੀ ਹੈ, ਪਰ ਜ਼ਿਲਾ ਗੁਰਦਾਸਪੁਰ ਦੇ ਅਧੀਨ ਆਉਂਦੇ ਇਹਨਾਂ ਪਿੰਡਾਂ ਵਿਚ ਪਿਛਲੇ ਸਮੇਂ ਤੋਂ ਮਹਿਕਮੇ ਵੱਲੋਂ ਨਾ ਸਾਫ ਸਫਾਈ ਨਾਂ ਹੀ ਪੱਕਾ ਕਰਵਾਇਆ ਗਿਆ ਹੈ ਜਿਸ ਨਾਲ ਰਜਬਾਹੇ (ਨਹਿਰੀ ਸੂਏ) ਵਿੱਚ ਪਾਣੀ ਨਾ ਆਉਣ ਕਾਰਨ ਕਿਸਾਨਾਂ ਅਤੇ ਪੇਂਡੂ ਆਰਥਿਕਤਾ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ, ਜਿਸ ਨਾਲ ਫ਼ਸਲਾਂ ਨੂੰ ਸਹੀ ਸਮੇਂ ਪਾਣੀ ਨਾ ਮਿਲਣ ਕਾਰਨ ਉਨ੍ਹਾਂ ਦਾ ਵਿਕਾਸ ਰੁਕ ਜਾਂਦਾ ਹੈ, ਜਿਸ ਨਾਲ ਪੈਦਾਵਾਰ ਘਟਦੀ ਹੈ। ਬਿਜਾਈ ਦੇ ਸ਼ੁਰੂਆਤੀ ਦਿਨਾਂ ਜਾਂ ਗਰਮੀ ਦੇ ਮੌਸਮ ਵਿੱਚ ਪਾਣੀ ਨਾ ਮਿਲਣ 'ਤੇ ਫ਼ਸਲਾਂ ਸੜ ਜਾਂ ਸੁੱਕ ਜਾਂਦੀਆਂ ਹਨ। ਨਹਿਰੀ ਪਾਣੀ ਦੀ ਘਾਟ ਕਾਰਨ ਕਿਸਾਨ ਸਮੇਂ ਸਿਰ ਫ਼ਸਲਾਂ ਦੀ ਬਿਜਾਈ ਨਹੀਂ ਕਰ ਪਾਉਂਦੇ।
ਇਕ ਸਾਲ ਤੋਂ ਨਹਿਰੀ ਪਾਣੀ ਨਹੀਂ ਮਿਲ ਰਿਹਾ : ਪ੍ਰਧਾਨ ਔਲਖ
ਜਦੋਂ ਇਸ ਸਬੰਧੀ ਮਾਂਝਾ ਸੰਘਰਸ਼ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਔਲਖ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਇਸ ਰਜਬਾਹੇ ਵਿੱਚ ਪਿਛਲੇ ਇੱਕ ਸਾਲ ਤੋਂ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਨੂੰ ਨਹਿਰੀ ਪਾਣੀ ਨਹੀਂ ਮਿਲ ਰਿਹਾ। ਇਸ ਏਰੀਏ ਦੇ ਕਿਸਾਨ ਝੋਨੇ ਦੀ ਫ਼ਸਲ ਦੀ ਬਿਜਾਈ ਲਈ ਪਾਣੀ ਦੀ ਪੂਰਤੀ ਲਈ ਮਜਬੂਰ ਹੋ ਕੇ ਕਿਸਾਨਾਂ ਨੂੰ ਜਨਰੇਟਰ ਜਾਂ ਡੀਜ਼ਲ ਇੰਜਣ ਚਲਾਉਣੇ ਪੈਂਦੇ ਹਨ, ਜਿਸ ਨਾਲ ਕਿਸਾਨਾਂ ਦਾ ਖ਼ਰਚਾ ਬਹੁਤ ਵਧ ਜਾਂਦਾ ਹੈ। ਇਸ ਸਬੰਧੀ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੇ ਨਹਿਰੀ ਵਿਭਾਗ ਦੇ ਐਕਸੀਅਨ ਨੂੰ ਮਿਲ ਕੇ ਸਾਰੀ ਸਮੱਸਿਆ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ ਹੈ।
ਨਹਿਰੀ ਪਾਣੀ ਨਾ ਮਿਲਣ ’ਤੇ ਟਿਊਬਵੈੱਲਾਂ ਦੀ ਵਰਤੋਂ ਵਧਦੀ : ਭਾਈ ਰਿਆੜ
ਜਦੋਂ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਜਨਰਲ ਸਕੱਤਰ ਤੇ ਸਮਾਜ ਸੇਵੀ ਕਿਸਾਨ ਆਗੂ ਭਾਈ ਗਗਨਦੀਪ ਸਿੰਘ ਰਿਆੜ ਨੇ ਆਖਿਆ ਕਿ ਕੁਦਰਤੀ ਸਰੋਤਾਂ ਦਾ ਭਾਰੀ ਨੁਕਸਾਨ ਹੁੰਦਾ ਹੈ ਜੋ ਕਿ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਕਿਸਾਨਾਂ ਨੂੰ ਨਹਿਰੀ ਪਾਣੀ ਨਾ ਮਿਲਣ ’ਤੇ ਟਿਊਬਵੈੱਲਾਂ ਦੀ ਵਰਤੋਂ ਵਧਦੀ ਹੈ, ਜਿਸ ਨਾਲ ਧਰਤੀ ਹੇਠਲਾ ਪਾਣੀ ਹੋਰ ਡੂੰਘਾ ਚਲਾ ਜਾਂਦਾ ਹੈ ਅਤੇ ਟਿਊਬਵੈੱਲ ਦਾ ਖਾਰਾ ਪਾਣੀ ਜ਼ਮੀਨ ਨੂੰ ਬੰਜਰ ਬਣਾ ਸਕਦਾ ਹੈ।