- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਕਾਇਤ ਦੇ ਆਧਾਰ ਕੇ ਮੁਲਜ਼ਮ ਅਮਿਤ ਸ਼ਰਮਾ ਵਾਸੀ ਧੋਬੀਆਂ ਵਾਲੀ ਗਲੀ ਮੁਹੱਲਾ ਕੋਟਲੀ ਨੰਗਲ ਗੁਰਦਾਸਪੁਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ : ਥਾਣਾ ਸਿਟੀ ਦੀ ਪੁਲਿਸ ਨੇ ਹਮਲਾ ਕਰ ਕੇ ਬਜ਼ੁਰਗ ਪਤੀ-ਪਤਨੀ ਨੂੰ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿ ਨੂੰ ਦਿੱਤੀ ਸ਼ਿਕਾਇਤ ਵਿੱਚ ਨਿਰਮਲਾ ਦੇਵੀ ਵਾਸੀ ਧੋਬੀਆਂ ਵਾਲੀ ਗਲੀ ਮੁਹੱਲਾ ਕੋਟਲੀ ਨੰਗਲ ਗੁਰਦਾਸਪੁਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਗਲੀ ਵਿੱਚ ਰੇਹੜੀ ਲਗਾਈ ਹੋਈ ਸੀ। ਇਸ ਦੌਰਾਨ ਮੁਲਜ਼ਮ ਅਮਿਤ ਸ਼ਰਮਾ ਨਸ਼ੇ ਦੀ ਹਾਲਤ ਵਿੱਚ ਆਇਆ ਅਤੇ ਉਨ੍ਹਾਂ ਨੂੰ ਰੇਹੜੀ ਹਟਾਉਣ ਲਈ ਕਹਿਣ ਲੱਗਾ ਅਤੇ ਗਾਲੀ-ਗਲੋਚ ਕਰਨ ਲੱਗਾ। ਉਸ ਨੇ ਮੁਲਜ਼ਮ ਨੂੰ ਕਿਹਾ ਕਿ ਉਹ ਰੇਹੜੀ ਹਟਾ ਲੈਂਦੇ ਹਨ। ਇਸ ਦੌਰਾਨ ਤਹਿਸ਼ ਵਿੱਚ ਆ ਕੇ ਉਸ ਦੇ ਪਤੀ ’ਤੇ ਹਮਲਾ ਕਰ ਦਿੱਤਾ। ਜਦੋਂ ਉਹ ਆਪਣੇ ਪਤੀ ਨੂੰ ਛੁਡਵਾਉਣ ਲਈ ਗਈ ਤਾਂ ਮੁਲਜ਼ਮ ਨੇ ਉਸ ਦੇ ਪਤੀ ਦੇ ਹੱਥ ਵਿੱਚ ਵਾਕਰ ਸਟਿੱਕ ਉਸ ਦੇ ਸਿਰ ’ਤੇ ਮਾਰ ਦਿੱਤੀ। ਜਿਸ ਕਾਰਨ ਉਹ ਜ਼ਖ਼ਮੀ ਹੋ ਗਈ। ਉਸ ਨੂੰ ਇਲਾਜ ਲਈ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਸ਼ਿਕਾਇਤ ਦੇ ਆਧਾਰ ਕੇ ਮੁਲਜ਼ਮ ਅਮਿਤ ਸ਼ਰਮਾ ਵਾਸੀ ਧੋਬੀਆਂ ਵਾਲੀ ਗਲੀ ਮੁਹੱਲਾ ਕੋਟਲੀ ਨੰਗਲ ਗੁਰਦਾਸਪੁਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।