- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੜਕ ਕਿਨਾਰੇ ਪਏ ਡੂੰਘੇ ਖੱਡੇ ਕਿਸੇ ਸਮੇਂ ਵੀ ਭਿਆਨਕ ਹਾਦਸੇ ਨੂੰ ਦੇ ਸਕਦੇ ਹਨ ਸੱਦਾ

ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ
ਸ੍ਰੀ ਹਰਗੋਬਿੰਦਪੁਰ ਸਾਹਿਬ : ਸ੍ਰੀ ਹਰਗੋਬਿੰਦਪੁਰ ਲਾਈਟਾਂ ਵਾਲੇ ਚੋਂਕ ਤੋਂ ਲੈਕੇ ਕੇ ਟਾਂਡੇ ਤੱਕ ਸੜਕ ਦਾ ਬੁਰਾ ਹਾਲ ਹੋਇਆ ਪਿਆ ਹੈ। ਜਾਣਕਾਰੀ ਮੁਤਾਬਕ ਜੋ ਹਾਈਵੇ ਰੋਡ ਜ਼ਿਲ੍ਹਾ ਗੁਰਦਾਸਪੁਰ ਤੋਂ ਹੁਸ਼ਿਆਰਪੁਰ ਤੱਕ ਤੇ ਸ੍ਰੀ ਹਰਗੋਬਿੰਦਪੁਰ ਲਾਈਟਾਂ ਵਾਲੇ ਚੌਕ ਤੱਕ 24 ਕਿਲੋਮੀਟਰ ਹੈ, ਹਾਲਤ ਤਰਸਯੋਗ ਹੈ। ਪਿਛਲੇ ਸਮੇਂ ਦੌਰਾਨ ਜਦੋਂ ਭਾਰੀ ਬਰਸਾਤਾਂ ਪੈਣ ਕਾਰਨ ਬਿਆਸ ਦਰਿਆ ਵਿਚ ਹੜ੍ਹ ਆ ਗਏ ਸੀ, ਉਸ ਵਕਤ ਬਿਆਸ ਦਰਿਆ ਨਾਲ ਨਾਲ ਬਣੀ ਸੜਕ ਦੇ ਕਿਨਾਰੇ ਬਰਸਾਤੀ ਪਾਣੀ ਨਾਲ ਰੁੜ ਗਏ, ਸੜਕ ਆਸ ਪਾਸ ਪੰਦਰਾਂ ਫੁੱਟ ਡੂੰਘੇ ਖੱਡੇ ਪੈ ਗਏ। ਇਹਨਾਂ ਖੱਡਿਆਂ ਦੇ ਇਕ ਪਾਸੇ ਸੜਕ ਕਿਨਾਰੇ ਮਿੱਟੀ ਦੇ ਬੋਰੇ ਰੱਖੇਂ ਹੋਏ ਹਨ ਕਿ ਆਉਣ ਜਾਂਣ ਵਾਲੇ ਵਾਹਨਾਂ ਦੇ ਡਰਾਈਵਰ ਨੂੰ ਪਤਾਂ ਚਲ ਜਾਵੇ ਕਿ ਇਥੇ ਖ਼ਤਰਾ ਹੈ। ਭਾਵੇਂ ਮਹਿਕਮੇ ਵੱਲੋਂ ਲਾਈਟਾਂ ਵਾਲੇ ਚੋਂਕ ਤੋਂ ਬਾਬਾ ਮੰਝ ਦੇ ਗੁਰਦੁਆਰਾ ਸਾਹਿਬ ਤੱਕ ਸੜਕ ਨੂੰ ਬਣਾਉਣ ਲਈ ਪ੍ਰੀਮਿਕਸ ਪਾਇਆ ਜਾ ਰਿਹਾ ਹੈ, ਪਰ ਸੜਕ ਦੇ ਇਸ ਪਾਸ ਸੜਕ ਕਿਨਾਰੇ ਡੂੰਘੇ ਖੱਡੇ ਕਿਸੇ ਸਮੇਂ ਵੀ ਭਿਆਨਕ ਹਾਦਸੇ ਨੂੰ ਸੱਦਾ ਦੇ ਸਕਦੇ ਹਨ ਕਿਉਂਕਿ ਰਾਤ ਸਮੇਂ ਸੜਕ ਕਿਨਾਰੇ ਪਏ ਡੂੰਘੇ ਟੋਏ ਦਿਖਾਈ ਨਹੀਂ ਦਿੰਦੇ, ਜਿਸ ਨਾਲ ਆਉਂਣ ਜਾਣ ਵਾਹਨਾਂ ਨੂੰ ਕਰਾਸ ਕਰਨ ਸਮੇਂ ਇਹਨਾਂ ਟੋਇਆਂ ਵਿੱਚ ਕੋਈ ਵਾਹਨ ਹੇਠਾਂ ਡੂੰਘੇ ਖੱਡੇ ਵਿੱਚ ਡਿੱਗ ਸਕਦਾ ਹੈ, ਜਿਸ ਨਾਲ ਭਿਆਨਕ ਰੂਪ ਵਿਚ ਹਾਦਸਾ ਵਾਪਰਨਾ ਸੁਭਾਵਿਕ ਹੈ। ਭਾਵੇਂ ਜ਼ਿਲਾ ਗੁਰਦਾਸਪੁਰ ਵਾਲੀ ਸਾਈਡ ’ਤੇ ਸੜਕ ’ਤੇ ਮਿਕਸਚਰ ਪਾਉਂਣ ਦਾ ਕੰਮ ਚਲ ਰਿਹਾ ਹੈ ਪਰ ਬਿਆਸ ਦਰਿਆ ਬਣੇ ਪੁਲ ਤੋਂ ਅੱਗੇ ਵਾਲੀ ਜ਼ਿਲਾ ਹੁਸ਼ਿਆਰਪੁਰ ਵਿਚ ਸੜਕ ਆ ਜਾਂਦੀ ਹੈ। ਇਸ ਲਈ ਦੋਹਾਂ ਜ਼ਿਲਿਆਂ ਦੀ ਸਾਂਝੀ ਸੜਕ ਹੋਣ ਕਾਰਨ ਬਿਆਸ ਦਰਿਆ ਦੇ ਪੁਲ ਤੋਂ ਅੱਗੇ ਵਾਲੀ ਸੜਕ ਦੀ ਹਾਲਤ ਤਰਸਯੋਗ ਹੈ ਜਗਾਂ ਜਗ੍ਹਾ ਤੇ ਸੜਕ ਵਿਚਕਾਰ ਟੋਏ ਪਏ ਹੋਏ ਹਨ, ਜਿਸ ਨਾਲ ਰੋਜ਼ਾਨਾ ਐਕਸੀਡੈਂਟ ਹੋ ਰਹੇ ਹਨ ਜਿਸ ਨਾਲ ਵਾਹਨਾਂ ਦਾ ਕਾਫੀ ਨੁਕਸਾਨ ਹੋ ਜਾਣ ਕਾਰਨ ਮਾਲਕ ਗੱਡੀਆਂ ਦੇ ਬਹੁਤ ਦੁਖੀ ਹੈ।
ਸ੍ਰੀ ਹਰਗੋਬਿੰਦਪੁਰ ਤੋਂ ਟਾਂਡੇ ਤੱਕ ਸੜਕ ਦੀ ਹਾਲਤ ਬਹੁਤ ਜ਼ਿਆਦਾ ਤਰਸਯੋਗ : ਜ਼ਿਲ੍ਹਾ ਪ੍ਰਧਾਨ ਮਠੋਲਾ
ਜਦੋਂ ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ ਪਲਵਿੰਦਰ ਸਿੰਘ ਮਠੋਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਸ੍ਰੀ ਹਰਗੋਬਿੰਦਪੁਰ ਤੋਂ ਟਾਂਡੇ ਤੱਕ ਸੜਕ ਦੀ ਬਹੁਤ ਜ਼ਿਆਦਾ ਹਾਲਤ ਤਰਸਯੋਗ ਹੋਣ ਕਾਰਨ ਕਿਸਾਨਾਂ ਨੂੰ ਖੇਤੀ ਲਈ ਵਸਤਾਂ ਇਧਰ ਉਧਰ ਲੈਣ ਕਿ ਜਾਣ ਸਮੇਂ ਟਰੈਕਟਰ ਟਰਾਲੀ ਦਾ ਕਾਫੀ ਨੁਕਸਾਨ ਹੋ ਜਾਂਦਾ ਸੀ।ਇਸ ਸਬੰਧੀ ਵਿਸਥਾਰ ਨਾਲ ਉੱਚ ਅਧਿਕਾਰੀਆਂ ਨੂੰ ਕਿਹਾ ਗਿਆ ਸੀ। ਸਾਰਾ ਸਾਲ ਲੰਘ ਗਿਆ ਹੈ ਹੁਣ ਸੜਕ ਉਪਰ ਬੱਜਰੀ ਲੁਕ ਮੀਕਸਿਗ ਕਰਕੇ ਪਾਈ ਜਾ ਰਹੀ ਹੈ, ਜਿਸ ਨਾਲ ਕੁਝ ਹੱਦ ਤੱਕ ਭਾਵੇਂ ਰਾਹਤ ਮਿਲੀ ਹੈ, ਪਰ ਬਿਆਸ ਦਰਿਆ ਅੱਗੇ ਟਾਂਡੇ ਤੱਕ ਸੜਕ ਦਾ ਬੁਰਾ ਹਾਲ ਹੋਇਆ ਪਿਆ ਹੈ। ਇਸ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਨੂੰ ਜਲਦੀ ਤੋਂ ਜਲਦੀ ਰਿਪੇਅਰ ਕਰਵਾ ਦਿੱਤਾ ਜਾਵੇ।
ਦਰਿਆ ਨਾਲ ਬਣੀ ਸੜਕ ਕਿਨਾਰੇ ਰੱਖੇ ਬੋਰੇ ਬਣ ਸਕਦੇ ਹਾਦਸੇ ਦਾ ਕਾਰਨ : ਭਾਈ ਰਿਆੜ
ਜਦੋਂ ਇਸ ਸਬੰਧੀ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਜਨਰਲ ਸਕੱਤਰ ਤੇ ਸਮਾਜ ਸੇਵੀ ਆਗੂ ਭਾਈ ਗਗਨਦੀਪ ਸਿੰਘ ਰਿਆੜ ਨਾਲ਼ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਬਿਆਸ ਦਰਿਆ ਦੇ ਬਣੀ ਸੜਕ ਦੇ ਕਿਨਾਰੇ ਡੂੰਘੇ ਟੋਏ ਪਏ ਹੋਏ ਹਨ। ਇਨ੍ਹਾਂ ਨੂੰ ਦੱਸਣ ਸਬੰਧੀ ਮਹਿਕਮੇ ਵੱਲੋਂ ਮਿੱਟੀ ਦੇ ਨਾਲ ਬੋਰੇ ਰੱਖੇ ਹੋਏ ਹਨ ਪਰ ਰਾਤ ਸਮੇਂ ਇਨ੍ਹਾਂ ਬੋਰਿਆਂ ਦੇ ਦਿਖਾਈ ਨਾ ਦੇਣ ਕਾਰਨ ਕਿਸੇ ਸਮੇਂ ਭਿਆਨਕ ਰੂਪ ਹਾਦਸਾਗ੍ਰਸਤ ਹੋ ਸਕਦਾ ਹੈ।
ਫੋਟੋ -- ਲਾਈਟਾਂ ਚੋਂਕ ਤੋਂ ਟਾਂਡੇ ਤੱਕ ਸੜਕ ਕਿਨਾਰੇ ਡੂੰਘੇ ਟੋਏ ਦਿਖਾਈ ਦੇ ਰਹੇ।