ਗੁਰਦਾਸਪੁਰ DC Office 'ਤੇ ਗ੍ਰਨੇਡ ਹਮਲੇ ਦਾ ਦਾਅਵਾ, ਗੈਂਗਸਟਰ ਨਿਸ਼ਾਨ ਜੋੜੀਆਂ ਦੀ ਵੀਡੀਓ ਨਾਲ ਮਚੀ ਹਲਚਲ; ਪੁਲਿਸ ਨੇ ਦੱਸਿਆ 'ਅਫ਼ਵਾਹ'
Video Viral ਹੋਣ ਤੋਂ ਬਾਅਦ ਪੁਲਿਸ ਦੀ ਐਂਟੀ-ਸਾਬੋਟਾਸ ਟੀਮ ਵੱਲੋਂ ਡੀਸੀ ਕੰਪਲੈਕਸ 'ਚ ਜਾਂਚ ਮੁਹਿੰਮ ਚਲਾਈ ਗਈ। ਇਸ ਤੋਂ ਬਾਅਦ ਜਾਣਕਾਰੀ ਦਿੰਦਿਆਂ ਏਸੀ ਮਨਿੰਦਰਪਾਲ ਸਿੰਘ ਨੇ ਦਾਅਵਾ ਕੀਤਾ ਕਿ ਪੁਲਿਸ ਨੂੰ ਜਾਂਚ ਦੌਰਾਨ ਗ੍ਰਨੇਡ ਹਮਲਾ ਹੋਣ ਸਬੰਧੀ ਕੋਈ ਨਿਸ਼ਾਨ ਨਹੀਂ ਮਿਲਿਆ। ਇਸ ਕਾਰਨ ਵਾਇਰਲ ਵੀਡੀਓ 'ਚ ਕੀਤਾ ਗਿਆ ਹਮਲੇ ਦਾ ਦਾਅਵਾ ਪੂਰੀ ਤਰ੍ਹਾਂ ਝੂਠਾ ਹੈ।
Publish Date: Sat, 17 Oct 2026 01:36 PM (IST)
Updated Date: Sat, 17 Oct 2026 01:41 PM (IST)
ਜਾਗਰਣ ਸੰਵਾਦਦਾਤਾ, ਗੁਰਦਾਸਪੁਰ : ਪੰਜਾਬ ਦੇ ਗੁਰਦਾਸਪੁਰ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗੈਂਗਸਟਰ ਨਿਸ਼ਾਨ ਜੋੜੀਆਂ ਨੇ ਇੱਕ ਵੀਡੀਓ ਜਾਰੀ ਕਰ ਕੇ 16 ਅਕਤੂਬਰ ਦੀ ਰਾਤ 8:40 ਵਜੇ ਡੀਸੀ ਦਫ਼ਤਰ 'ਤੇ ਗ੍ਰਨੇਡ ਹਮਲਾ ਕਰਨ ਦਾ ਦਾਅਵਾ ਕੀਤਾ। ਗੈਂਗਸਟਰ ਨਿਸ਼ਾਨ ਜੋੜੀਆਂ ਵੱਲੋਂ ਇੱਕ ਵੀਡੀਓ ਜਾਰੀ ਕਰ ਕੇ 16 ਅਕਤੂਬਰ ਨੂੰ ਗੁਰਦਾਸਪੁਰ ਦੇ ਡੀਸੀ ਦਫ਼ਤਰ 'ਚ ਗ੍ਰਨੇਡ ਹਮਲਾ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਗ੍ਰਨੇਡ ਨਾਲ ਹਮਲੇ ਦਾ ਦਾਅਵਾ
ਦੂਜੇ ਪਾਸੇ, ਪੁਲਿਸ ਵੱਲੋਂ ਪੂਰੇ ਦਫ਼ਤਰੀ ਕੰਪਲੈਕਸ ਦੀ ਜਾਂਚ ਕਰਨ ਤੋਂ ਬਾਅਦ ਹਮਲਾ ਹੋਣ ਦੀ ਗੱਲ ਨੂੰ ਝੂਠੀ ਅਫ਼ਵਾਹ ਦੱਸਿਆ ਗਿਆ ਹੈ। ਜ਼ਿਕਰਯੋਗ ਹੈ ਕਿ ਨਿਸ਼ਾਨ ਜੋੜੀਆਂ ਵੱਲੋਂ ਇੱਕ ਵੀਡੀਓ ਜਾਰੀ ਕਰ ਕੇ 16 ਅਕਤੂਬਰ ਦੀ ਰਾਤ 8:40 ਵਜੇ ਗੁਰਦਾਸਪੁਰ ਦੇ ਡੀਸੀ ਦਫ਼ਤਰ 'ਤੇ ਗ੍ਰਨੇਡ ਹਮਲਾ ਕਰਨ ਦਾ ਦਾਅਵਾ ਕੀਤਾ ਗਿਆ ਹੈ। ਵੀਡੀਓ 'ਚ ਪੁਲਿਸ ਨੂੰ ਆਪਣੇ ਸਾਥੀਆਂ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।
ਪੁਲਿਸ ਨੇ ਦੱਸਿਆ ਅਫ਼ਵਾਹ
ਉਕਤ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੀ ਐਂਟੀ-ਸਾਬੋਟਾਸ ਟੀਮ ਵੱਲੋਂ ਡੀਸੀ ਕੰਪਲੈਕਸ 'ਚ ਜਾਂਚ ਮੁਹਿੰਮ ਚਲਾਈ ਗਈ। ਇਸ ਤੋਂ ਬਾਅਦ ਜਾਣਕਾਰੀ ਦਿੰਦਿਆਂ ਏਸੀ ਮਨਿੰਦਰਪਾਲ ਸਿੰਘ ਨੇ ਦਾਅਵਾ ਕੀਤਾ ਕਿ ਪੁਲਿਸ ਨੂੰ ਜਾਂਚ ਦੌਰਾਨ ਗ੍ਰਨੇਡ ਹਮਲਾ ਹੋਣ ਸਬੰਧੀ ਕੋਈ ਨਿਸ਼ਾਨ ਨਹੀਂ ਮਿਲਿਆ। ਇਸ ਕਾਰਨ ਵਾਇਰਲ ਵੀਡੀਓ 'ਚ ਕੀਤਾ ਗਿਆ ਹਮਲੇ ਦਾ ਦਾਅਵਾ ਪੂਰੀ ਤਰ੍ਹਾਂ ਝੂਠਾ ਹੈ।