ਬੇਖੌਫ ਬਦਮਾਸ਼ਾਂ ਦਾ ਤਾਂਡਵ: ਰਿਸ਼ਤੇਦਾਰ ਨੂੰ ਮਿਲਣ ਜਾ ਰਹੇ ਨੌਜਵਾਨ ਨੂੰ ਘੇਰਿਆ, ਹਥਿਆਰ ਦੀ ਨੋਕ 'ਤੇ ਕਾਰ ਖੋਹ ਕੇ ਹੋਏ ਫ਼ਰਾਰ
ਪੁਲਿਸ ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡ ਡੇਰਾ ਪਠਾਣਾ ਨਜਦੀਕ ਮੰਗਲਵਾਰ ਦੀ ਰਾਤ ਨੂੰ ਹਥਿਆਰਬੰਦ ਵਿਅਕਤੀਆਂ ਵੱਲੋਂ ਹਥਿਆਰਾਂ ਦੀ ਨੋਕ ਤੇ ਸਿਲਵਰ ਰੰਗ ਦੀ ਆਲਟੋ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ।
Publish Date: Wed, 08 Jul 2026 01:23 PM (IST)
Updated Date: Wed, 08 Jul 2026 01:25 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ - ਪੁਲਿਸ ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡ ਡੇਰਾ ਪਠਾਣਾ ਨਜਦੀਕ ਮੰਗਲਵਾਰ ਦੀ ਰਾਤ ਨੂੰ ਹਥਿਆਰਬੰਦ ਵਿਅਕਤੀਆਂ ਵੱਲੋਂ ਹਥਿਆਰਾਂ ਦੀ ਨੋਕ ਤੇ ਸਿਲਵਰ ਰੰਗ ਦੀ ਆਲਟੋ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ।
ਪਿੰਡ ਡੇਰਾ ਪਠਾਣਾ ਵਿਖੇ ਆਪਣੇ ਰਿਸ਼ਤੇਦਾਰ ਨੂੰ ਮਿਲਣ ਆ ਰਹੇ ਅਜੇ ਮਸੀਹ ਵਾਸੀ ਦੁੰਬੀਵਾਲ (ਬਟਾਲਾ) ਨੇ ਦੱਸਿਆ ਕਿ ਮੰਗਲਵਾਰ ਦੀ ਰਾਤ ਨੂੰ 10:30 ਵਜੇ ਦੇ ਕਰੀਬ ਉਹ ਬਟਾਲਾ ਤੋਂ ਡੇਰਾ ਬਾਬਾ ਨਾਨਕ ਮਾਰਗ ਰਾਹੀਂ ਜਦੋਂ ਆਲਟੋ ਕਾਰ ਸਿਲਵਰ ਰੰਗ ਨੰਬਰ ਪੀਬੀ 05 ਏ ਕੇ 1520 ਤੇ ਸਵਾਰ ਹੋ ਕੇ ਡੇਰਾ ਪਠਾਣਾ ਪਿੰਡ ਆਪਣੇ ਰਿਸ਼ਤੇਦਾਰ ਤੋਂ ਆ ਰਿਹਾ ਸੀ ਕਿ ਡੇਰਾ ਪਠਾਣਾ ਤੋਂ ਬਾਹਰਵਾਰ ਹੀ ਪੰਜ ਦੇ ਕਰੀਬ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਉਸ ਦੀ ਕਾਰ ਖੋਹ ਕੇ ਫਰਾਰ ਹੋ ਗਏ। ਅਜੇ ਮਸੀਹ ਨੇ ਦੱਸਿਆ ਕਿ ਕਾਰ ਖੋਹ ਲੈਣ ਸੰਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਅਮਨ ਨਾਥ ਯਾਤਰਾ ਦੇ ਮੱਦੇ ਨਜ਼ਰ ਕਾਰ ਖੋਹਣ ਤੋਂ ਬਾਅਦ ਵੱਖ ਵੱਖ ਮਾਰਗਾਂ ਤੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਹੈ।