ਵੱਡੀ ਸਿਆਸੀ ਹਲਚਲ : ਕਵਲਪ੍ਰੀਤ ਸਿੰਘ ਕਾਕੀ ਬਣ ਸਕਦੇ ਹਨ ਕਾਦੀਆਂ ਦੇ ਹਲਕਾ ਇੰਚਾਰਜ, ਸੁਖਬੀਰ ਬਾਦਲ ਨੇ ਬੁਲਾਇਆ ਚੰਡੀਗੜ੍ਹ
ਵਿਧਾਨ ਸਭਾ ਹਲਕਾ ਕਾਦੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਦੇ ਆਮ ਆਦਮੀ ਪਾਰਟੀ ਵਿਚ ਚਲੇ ਜਾਣ ’ਤੇ ਵੱਡੀ ਰਾਜਨੀਤਕ ਉਥਲ ਪੁਥਲ ਮਚੀ ਹੈ। ਇਸ ਘਟਨਾ ਕ੍ਰਮ ਦੇ ਚਲਦਿਆਂ ਟਕਸਾਲੀ ਅਤੇ ਯੂਥ ਆਗੂ ਕੰਵਲਪ੍ਰੀਤ ਸਿੰਘ ਕਾਕੀ ਸ੍ਰੋਮਣੀ ਅਕਾਲੀ ਦਲ (ਬ ) ਦੇ ਕਾਦੀਆਂ ਤੋਂ ਨਵੇਂ ਹਲਕਾ ਇੰਚਾਰਜ ਹੋ ਸਕਦੇ ਹਨ।
Publish Date: Fri, 26 Jun 2026 10:26 AM (IST)
Updated Date: Fri, 26 Jun 2026 10:27 AM (IST)
ਲਖਬੀਰ ਖੁੰਡਾ, ਪੰਜਾਬੀ ਜਾਗਰਣ, ਧਾਰੀਵਾਲ - ਵਿਧਾਨ ਸਭਾ ਹਲਕਾ ਕਾਦੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਦੇ ਆਮ ਆਦਮੀ ਪਾਰਟੀ ਵਿਚ ਚਲੇ ਜਾਣ ’ਤੇ ਵੱਡੀ ਰਾਜਨੀਤਕ ਉਥਲ ਪੁਥਲ ਮਚੀ ਹੈ। ਇਸ ਘਟਨਾ ਕ੍ਰਮ ਦੇ ਚਲਦਿਆਂ ਟਕਸਾਲੀ ਅਤੇ ਯੂਥ ਆਗੂ ਕੰਵਲਪ੍ਰੀਤ ਸਿੰਘ ਕਾਕੀ ਸ੍ਰੋਮਣੀ ਅਕਾਲੀ ਦਲ (ਬ ) ਦੇ ਕਾਦੀਆਂ ਤੋਂ ਨਵੇਂ ਹਲਕਾ ਇੰਚਾਰਜ ਹੋ ਸਕਦੇ ਹਨ।
ਦੱਸਣਯੋਗ ਹੈ ਕਿ ਕੰਵਲਪ੍ਰੀਤ ਸਿੰਘ ਕਾਕੀ ਜਿਥੇ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਨੇੜਤਾ ਰੱਖਦੇ ਹਨ, ਉਥੇ ਹੀ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਸੁੱਚਾ ਸਿੰਘ ਲੰਗਾਹ ਦੇ ਅਤਿ ਕਰੀਬੀਆਂ ਵਿਚੋਂ ਇਕ ਹਨ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਸੁੱਚਾ ਸਿੰਘ ਲੰਗਾਹ ਅਤੇ ਕੰਵਲਪ੍ਰੀਤ ਸਿੰਘ ਕਾਕੀ ਨੂੰ ਚੰਡੀਗੜ੍ਹ ਬੁਲਾਇਆ ਹੈ , ਜਿਸ ਤੋਂ ਕਣਸੋਆਂ ਹਨ ਕਿ ਜਲਦ ਹੀ ਕਾਕੀ ਦਾ ਹਲਕਾ ਇੰਚਾਰਜ ਕਾਦੀਆਂ ਵਜੋਂ ਐਲਾਨ ਹੋ ਸਕਦਾ ਹੈ।