- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੈੱਸਟ ਫ਼ੋਟੋਗ੍ਰਾਫਰ ਵੈੱਲਫੇਅਰ ਐਸੋਸੀਏਸ਼ਨ ਬਟਾਲਾ ਫੋਟੋਗ੍ਰਾਫੀ ਮੇਲਾ ਸਫਲਤਾਪੂਰਵਕ ਸੰਪੰਨ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ : ਬੈੱਸਟ ਫ਼ੋਟੋਗ੍ਰਾਫਰ ਵੈੱਲਫੇਅਰ ਐਸੋਸੀਏਸ਼ਨ ਬਟਾਲਾ ਫੋਟੋਗ੍ਰਾਫੀ ਮੇਲਾ ਸਫਲਤਾਪੂਰਵਕ ਸੰਪੰਨ ਹੋਇਆ। ਇਹ ਦੀ ਜਾਣਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਧੁੱਪਸੜੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫੋਟੋਗ੍ਰਾਫੀ ਮੇਲਾ ਬੜੀ ਧੂਮਧਾਮ ਨਾਲ ਡਾਇਮੰਡ ਰਿਜੋਰਟ ਬਟਾਲਾ ਵਿਖੇ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਸਨ, ਜਿਨ੍ਹਾਂ ਨੇ ਫੋਟੋਗ੍ਰਾਫੀ ਮੇਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਬਟਾਲਾ ਦੀ ਇਤਿਹਾਸਿਕ ਧਰਤੀ ’ਤੇ ਪੰਜਾਬ ਤੋਂ ਵੱਖ-ਵੱਖ ਸ਼ਹਿਰਾਂ ਤੋਂ ਆਏ ਫੋਟੋਗ੍ਰਾਫਰ ਅਤੇ ਬਾਹਰੋਂ ਆਈਆਂ ਕੰਪਨੀਆਂ ਨੇ ਜਿੱਥੇ ਯੂਨੀਅਨ ਦਾ ਮਾਣ ਵਧਾਇਆ ਹੈ, ਉੱਥੇ ਬਟਾਲਾ ਸ਼ਹਿਰ ਦਾ ਵੀ ਨਾਮ ਰੋਸ਼ਨ ਹੋਇਆ। ਉਨ੍ਹਾਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਥਾਹ ਮਿਹਨਤ ਸਦਕਾ ਲੱਗੇ ਫੋਟੋਗ੍ਰਾਫੀ ਦੇ 9ਵੇਂ ਮੇਲੇ ਲਈ ਪ੍ਰਧਾਨ ਅਤੇ ਸਾਰੀ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਸ਼ੈਰੀ ਕਲਸੀ ਨੇ ਫ਼ੋਟੋਗ੍ਰਾਫਰ ਯੂਨੀਅਨ ਨੂੰ 2 ਲੱਖ ਦਾ ਚੈੱਕ ਦੇਣ ਦਾ ਵਾਅਦਾ ਵੀ ਕੀਤਾ।ਪ੍ਰਧਾਨ ਸੁਖਵਿੰਦਰ ਸਿੰਘ ਨੇ ਮੁੱਖ ਮਹਿਮਾਨ ਅਤੇ ਬਾਹਰੋਂ ਆਏ ਪ੍ਰਧਾਨਾਂ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਸ ਵਿੱਚ ਪੂਰੇ ਪੰਜਾਬ, ਹਿਮਾਚਲ, ਜੰਮੂ ਕਸ਼ਮੀਰ ਤੋਂ ਇਲਾਵਾ ਹਰਿਆਣਾ ਤੇ ਰਾਜਸਥਾਨ ਤੋਂ ਵੀ ਲੋਕ ਇਸ ਪ੍ਰਦਰਸ਼ਨ ਵਿੱਚ ਪਹੁੰਚੇ ਹਨ।
ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਕੁਮਾਰ ਚੌਹਾਨ, ਸਰਕਲ ਪ੍ਰਧਾਨ ਕਰਮਜੀਤ ਸਿੰਘ ਲਾਲੀ ਮਹਿਤਾ, ਜਨਰਲ ਸੈਕਟਰੀ ਆਕਾਸ਼ ਦੀਪ ਢਿੱਲੋਂ, ਕੈਸ਼ੀਅਰ ਕਵਲ ਨੈਨ, ਮੀਤ ਪ੍ਰਧਾਨ ਦਲਜੀਤ ਸਿੰਘ, ਸੀਨੀਅਰ ਚੇਅਰਮੈਨ ਵਿਜੇ ਘਈ, ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਜੀਵਨ ਦੀਪ, ਜ਼ਿਲ੍ਹਾ ਜਨਰਲ ਸੈਕਟਰੀ ਮਾਨਵ, ਜ਼ਿਲ੍ਹਾ ਚੇਅਰਮੈਨ ਮਦਨ ਲਾਲ, ਸੈਕਟਰੀ ਮਹਾਜਨ, ਪੀਆਰਓ ਬਲਵਿੰਦਰ ਬਿੱਲਾ, ਦਫ਼ਤਰ ਇੰਚਾਰਜ ਸਿਕੰਦਰ, ਸਰਕਲ ਪ੍ਰਧਾਨ ਵਰਿੰਦਰ ਬੁੱਟਰ ਤੇ ਇੰਦਰਜੀਤ ਰਾਜਨ ਬਾਬਾ ਬਕਾਲਾ, ਸਰਕਲ ਪ੍ਰਧਾਨ ਮਨੋਜ ਬਿਆਸ, ਜਨਰਲ ਸੈਕਟਰੀ ਮਹਿਤਾ ਚੌਕ ਕੁਲਬੀਰ ਸਿੰਘ, ਸਰਕਲ ਪ੍ਰਧਾਨ ਭਿੰਡਰ ਤਰੱਸਿਕਾ, ਤਰਸੇਮ ਸਿੰਘ ਖਜਾਲਾ, ਸਰਤਾਜ ਬਾਬਾ ਰਈਆ, ਸੰਘਾ ਬੁਤਾਲਾ, ਜਸਵੰਤ ਸਿੰਘ ਲਾਡੀ ਕਲਾਨੌਰ, ਸੋਨੂ ਡੇਰਾ ਬਾਬਾ ਨਾਨਕ, ਗੋਲਡੀ ਅਜਨਾਲਾ, ਲਾਲੀ ਧਾਰੀਵਾਲ, ਰਾਮ ਸਿੰਘ ਕੋਟ ਸੰਤੋਖ ਰਾਏ, ਮਨਜੀਤ ਸਿੰਘ, ਜੈਪਾਲ ਲੁਧਿਆਣਾ, ਜੋਤੀ, ਸਵਿੰਦਰ ਸਿੰਘ ਧਿਆਨਪੁਰ, ਗੋਲਡੀ, ਸਰਵਨ ਸਿੰਘ ਕਿਲਾ ਲਾਲ ਸਿੰਘ ਸੁਰਿੰਦਰ ਪਾਲ ਸਿੰਘ ਬਾਬਾ, ਗਿੱਲ, ਗੇਜਾ, ਲਾਡੀ ਸਰਪੰਚ ਰਜਿੰਦਰ ਰੰਧਾਵਾ ਫਤਿਹਗੜ੍ਹ ਚੂੜੀਆਂ (ਸਾਰੇ ਸਰਕਲ ਪ੍ਰਧਾਨ), ਡਾਇਰੈਕਟਰ ਹਰਭਜਨ ਸਿੰਘ ਬਾਜਵਾ, ਜੁਆਇੰਟ ਕੈਸ਼ੀਅਰ ਵਿਕਟਰ ਐਨਥੋਨੀ, ਜੁਆਇੰਟ ਸੈਕਟਰੀ ਭੁਪਿੰਦਰ ਸਿੰਘ। ਡਾਇਰੈਕਟਰ ਡੇਵਿਡ, ਸੁਰਿੰਦਰਪਾਲ ਗੌਰੀ, ਹਰਦੇਵ ਸਿੰਘ ਅਤੇ ਬਹੁਤ ਸਾਰੇ ਮੈਂਬਰ ਆਦ ਹਾਜ਼ਰ ਸਨ।