ਗੁਰਦਾਸਪੁਰ ’ਚ ਡੀਏਵੀ ਸੰਸਥਾਵਾਂ ਤੇ ਸੇਵਾ ਭਾਰਤੀ ਨੇ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਧੂਮਧਾਮ ਨਾਲ ਮਨਾਇਆ
ਗੁਰਦਾਸਪੁਰ 'ਚ ਡੀਏਵੀ ਸੰਸਥਾਵਾਂ ਅਤੇ ਸੇਵਾ ਭਾਰਤੀ ਵੱਲੋਂ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਧੂਮਧਾਮ ਨਾਲ ਮਨਾਇਆ ਗਿਆ
Publish Date: Mon, 22 Jun 2026 03:29 PM (IST)
Updated Date: Mon, 22 Jun 2026 03:31 PM (IST)

ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਗੁਰਦਾਸਪੁਰ ਚ ਡੀਏਵੀ ਸੰਸਥਾਵਾਂ ਦੇ ਸਾਂਝੇ ਸਹਿਯੋਗ ਤੇ ਆਰੀਆ ਰਤਨ ਪਦਮ ਡਾ. ਪੂਨਮ ਸੂਰੀ ਦੀ ਅਗਵਾਈ ਹੇਠ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਉਤਸ਼ਾਹ, ਅਨੁਸ਼ਾਸਨ ਤੇ ਖੁਸ਼ੀ ਨਾਲ ਮਨਾਇਆ ਗਿਆ। ਇਹ ਪ੍ਰੋਗਰਾਮ ਡੀਏਵੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗੁਰਦਾਸਪੁਰ ਵਿਖੇ ਆਯੋਜਿਤ ਕੀਤਾ ਗਿਆ ਜਿਸ ਚ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਤੇ ਪਤਵੰਤਿਆਂ ਵੱਲੋਂ ਭਰਪੂਰ ਹਿੱਸਾ ਲਿਆ ਗਿਆ। ਆਪਣੇ ਸੰਦੇਸ਼ ਚ ਡਾ. ਪੂਨਮ ਸੂਰੀ ਨੇ ਕਿਹਾ ਕਿ ਯੋਗ ਭਾਰਤੀ ਸੱਭਿਆਚਾਰ ਦੀ ਅਨਮੋਲ ਵਿਰਾਸਤ ਹੈ, ਜਿਸ ਰਾਹੀਂ ਵਿਅਕਤੀ ਸਰੀਰਕ ਸਿਹਤ, ਮਾਨਸਿਕ ਸ਼ਾਂਤੀ ਤੇ ਅਧਿਆਤਮਿਕ ਸੰਤੁਲਨ ਹਾਸਲ ਕਰਦਾ ਹੈ। ਉਨ੍ਹਾਂ ਸਾਰੀਆਂ ਡੀਏਵੀ ਸੰਸਥਾਵਾਂ ਨੂੰ ਵਿਦਿਆਰਥੀਆਂ, ਅਧਿਆਪਕਾਂ ਤੇ ਸਮਾਜ ਚ ਯੋਗ ਬਾਰੇ ਜਾਗਰੂਕਤਾ ਫੈਲਾਉਣ ਤੇ ਇਸ ਨੂੰ ਰੋਜ਼ਾਨਾ ਜੀਵਨ ਦਾ ਅੰਗ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਡੀਏਵੀ ਸੰਸਥਾਵਾਂ ਦੇ ਚੇਅਰਮੈਨ ਰਾਜਨ ਮਿੱਤਲ, ਆਸ਼ਾ ਮਿੱਤਲ, ਸੇਵਾ ਭਾਰਤੀ ਪੰਜਾਬ ਦੇ ਉਪ ਪ੍ਰਧਾਨ ਨੀਲ ਕਮਲ ਮਹਾਜਨ, ਜਿਤੇਂਦਰ ਗੁਪਤਾ, ਡਾ. ਰਾਜੀਵ ਅਰੋੜਾ, ਡੀਏਵੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਪ੍ਰਿੰਸੀਪਲ ਦੀਪਕ ਸਰਪਾਲ, ਜੀਆ ਲਾਲ ਮਿੱਤਲ ਡੀਏਵੀ ਪਬਲਿਕ ਸਕੂਲ ਦੇ ਪ੍ਰਿੰਸੀਪਲ, ਡਾ. ਰਾਜੀਵ ਭਾਰਤੀ, ਡੀਏਵੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਪ੍ਰਿੰਸੀਪਲ ਰੀਨਾ ਗੁਪਤਾ, ਡੀਏਵੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸ਼ਿਪਰਾ ਗੁਪਤਾ ਤੇ ਧਨਦੇਵੀ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਵੀ ਹਾਜ਼ਰ ਰਹੇ। ਇਸ ਤੋਂ ਇਲਾਵਾ ਪ੍ਰਵੀਨ ਅਤਰੀ (ਜ਼ਿਲ੍ਹਾ ਮੈਨੇਜਰ) ਤੇ ਕਾਮਨ ਸਰਵਿਸ ਸੈਂਟਰ ਤੋਂ ਸੁਨੀਲ ਨੇ ਵੀ ਸ਼ਿਰਕਤ ਕੀਤੀ। ਸਰਜਨ ਡਾ. ਅਜੇ ਮਹਾਜਨ ਤੇ ਨੇਤਰ ਮਾਹਿਰ ਡਾ. ਵੰਦਨਾ ਮਹਾਜਨ ਮੁੱਖ ਮਹਿਮਾਨ ਸਨ। ਪ੍ਰੋਗਰਾਮ ਦੀ ਸ਼ੁਰੂਆਤ ਦੀਵੇ ਜਗਾ ਕੇ ਕੀਤੀ ਗਈ, ਜਿਸ ਤੋਂ ਬਾਅਦ ਡੀਏਵੀ ਗੀਤ ਤੇ ਸੁਰੀਲੇ ਭਜਨਾਂ ਨੇ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ। ਇਸ ਮੌਕੇ ਸੇਵਾ ਭਾਰਤੀ ਪੰਜਾਬ ਦੇ ਕਾਰਜਕਾਰਨੀ ਮੈਂਬਰ ਦਲਬੀਰ ਸਿੰਘ ਦੀ ਅਗਵਾਈ ਚ ਸਤੀਸ਼, ਮਦਨ ਗੋਪਾਲ, ਨਵਨੀਤ ਸ਼ਰਮਾ, ਵਿਕਰਮਜੀ, ਰਾਹੁਲ, ਅਰੁਣ ਸ਼ਰਮਾ, ਰਾਜੀਵ ਸ਼ਰਮਾ, ਅਸ਼ੋਕ ਮਹਾਜਨ, ਰਜਨੀਸ਼ ਵਸ਼ਿਸ਼ਟ, ਸੁਭਾਸ਼, ਨਰਿੰਦਰ ਸ਼ਰਮਾ, ਸੂਬੇਦਾਰ ਮਹਿੰਦਰ ਪਾਲ, ਕੰਵਲਜੀਤ ਸ਼ਰਮਾ, ਰਜਨੀਸ਼ ਗੁਪਤਾ, ਅਨੁਪਮ ਸ਼ਰਮਾ (ਡੋਗਰਾ), ਡੀਡੀ ਸਨਾਤਨ ਚੇਤਨਾ ਮੰਚ, ਜੁਗਲ ਪਾਂਗਾਸਾ, ਸੁਰਿੰਦਰ ਮਹਾਜਨ, ਪ੍ਰਦੀਪ ਤੇ ਸਾਈ ਪਰਿਵਾਰ ਸਮਿਤੀ ਦੀ ਟੀਮ, ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵਿਭਾਗ ਮੁਖੀ ਦੀਪਕ, ਸਿਟੀ ਇੰਚਾਰਜ ਰਾਜੇਸ਼ ਸ਼ਰਮਾ, ਰਣਧੀਸ਼, ਅਨਿਲ ਨੰਦਾ, ਗੁਲਸ਼ਨ, ਗੁਰਚਰਨ, ਪਵਨ, ਜਾਗਰਣ ਚੇਤਨਾ ਮੰਚ ਦੀ ਟੀਮ, ਸ਼੍ਰੀ ਬ੍ਰਾਹਮਣ ਸਭਾ ਦੇ ਰਵਿੰਦਰ ਸ਼ਰਮਾ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੀਨੀਅਰ ਵਰਕਰ ਕ੍ਰਿਸ਼ਨ ਬਮੋਤਰਾ, ਭਾਜਪਾ ਮੰਡਲ ਪ੍ਰਧਾਨ ਰੋਹਿਤ ਮਹਾਜਨ, ਪ੍ਰਵੀਨ ਤੇ ਟੀਮ, ਬਲੱਡ ਡੋਨਰ ਸੋਸਾਇਟੀ ਦੇ ਰਾਜੇਸ਼ ਬੱਬੀ ਆਪਣੀ ਟੀਮ ਸਮੇਤ, ਸਮਾਜਿਕ ਵਰਕਰ ਡਾ. ਗੋਲਡੀ ਤੇ ਪਵਨ ਹਾਜ਼ਰ ਸਨ।