- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸ਼ਿਕਾਇਤਕਰਤਾ ਨਿਸ਼ਠਾ ਪਤਨੀ ਰਿਤੀਜ, ਵਾਸੀ ਕਾਸ਼ੀ ਨਗਰੀ, ਫਿਰੋਜ਼ਪੁਰ ਨੇ ਦੱਸਿਆ ਕਿ 1 ਨਵੰਬਰ 2026 ਦੀ ਰਾਤ ਕਰੀਬ 10.30 ਵਜੇ ਉਸ ਦਾ ਸਹੁਰਾ ਰਾਜ ਕੁਮਾਰ ਅਤੇ ਚਾਚਾ-ਸਹੁਰਾ ਸੁਰਿੰਦਰ ਸਚਦੇਵਾ, ਪੁੱਤਰ ਲੇਖ ਰਾਜ ਸਚਦੇਵਾ, ਰੌਲਾ ਪਾਉਂਦੇ ਹੋਏ ਉਸ ਦੇ ਕਮਰੇ ਦਾ ਦਰਵਾਜ਼ਾ ਖੜਕਾਉਣ ਲੱਗੇ। ਉਹ ਉੱਚੀ-ਉੱਚੀ ਕਹਿ ਰਹੇ ਸਨ ਕਿ ਅੱਜ ਉਸ ਨੂੰ ਘਰੋਂ ਬਾਹਰ ਕੱਢ ਦੇਣਾ ਹੈ।

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ: ਫਿਰੋਜ਼ਪੁਰ ਸ਼ਹਿਰ ਦੀ ਕਾਸ਼ੀ ਨਗਰੀ ਵਿੱਚ ਇੱਕ ਮਹਿਲਾ ਨਾਲ ਉਸ ਦੇ ਸਹੁਰੇ ਅਤੇ ਚਾਚੇ-ਸਹੁਰੇ ਵੱਲੋਂ ਗਾਲੀ-ਗਲੋਚ ਕਰਨ, ਕੁੱਟਮਾਰ ਕਰਨ ਅਤੇ ਕੱਪੜੇ ਪਾੜ ਕੇ ਬੇਇੱਜ਼ਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਧਾਰਾ 115(2), 74 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸ਼ਿਕਾਇਤਕਰਤਾ ਨਿਸ਼ਠਾ ਪਤਨੀ ਰਿਤੀਜ, ਵਾਸੀ ਕਾਸ਼ੀ ਨਗਰੀ, ਫਿਰੋਜ਼ਪੁਰ ਨੇ ਦੱਸਿਆ ਕਿ 1 ਨਵੰਬਰ 2026 ਦੀ ਰਾਤ ਕਰੀਬ 10.30 ਵਜੇ ਉਸ ਦਾ ਸਹੁਰਾ ਰਾਜ ਕੁਮਾਰ ਅਤੇ ਚਾਚਾ-ਸਹੁਰਾ ਸੁਰਿੰਦਰ ਸਚਦੇਵਾ, ਪੁੱਤਰ ਲੇਖ ਰਾਜ ਸਚਦੇਵਾ, ਰੌਲਾ ਪਾਉਂਦੇ ਹੋਏ ਉਸ ਦੇ ਕਮਰੇ ਦਾ ਦਰਵਾਜ਼ਾ ਖੜਕਾਉਣ ਲੱਗੇ। ਉਹ ਉੱਚੀ-ਉੱਚੀ ਕਹਿ ਰਹੇ ਸਨ ਕਿ ਅੱਜ ਉਸ ਨੂੰ ਘਰੋਂ ਬਾਹਰ ਕੱਢ ਦੇਣਾ ਹੈ।
ਨਿਸ਼ਠਾ ਨੇ ਦੱਸਿਆ ਕਿ ਉਸ ਨੇ ਡਰ ਦੇ ਮਾਰੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ, ਜਿਸ ਤੋਂ ਬਾਅਦ ਉਹ ਆਪਣੇ ਕਮਰਿਆਂ ਵਿੱਚ ਚਲੇ ਗਏ। ਅਗਲੀ ਸਵੇਰ 2 ਨਵੰਬਰ 2026 ਨੂੰ ਕਰੀਬ 8.30 ਵਜੇ ਜਦੋਂ ਉਸ ਨੇ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਦਾ ਸਹੁਰਾ ਰਾਜ ਕੁਮਾਰ ਗਾਲੀ-ਗਲੋਚ ਕਰਦਾ ਹੋਇਆ ਬਾਹਰ ਆਇਆ ਅਤੇ ਉਸ ਨੂੰ ਕੱਪੜਿਆਂ ਤੋਂ ਫੜ ਕੇ ਖਿੱਚਣ ਲੱਗ ਪਿਆ। ਇਸੇ ਦੌਰਾਨ ਉਸ ਦਾ ਚਾਚਾ-ਸਹੁਰਾ ਸੁਰਿੰਦਰ ਵੀ ਉੱਥੇ ਆ ਗਿਆ। ਦੋਵਾਂ ਨੇ ਮਿਲ ਕੇ ਉਸ ਦੀ ਬੇਇੱਜ਼ਤੀ ਕਰਨ ਦੀ ਨੀਅਤ ਨਾਲ ਉਸ ਦੇ ਕੱਪੜੇ ਪਾੜ ਦਿੱਤੇ ਅਤੇ ਉਸ ਨਾਲ ਕੁੱਟਮਾਰ ਕਰਦਿਆਂ ਸੱਟਾਂ ਮਾਰੀਆਂ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਰਮਨ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।