- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮ੍ਰਿਤਕ ਗੁਰਜੰਟ ਸਿੰਘ ਦੇ ਇਨਸਾਫ਼ ਲਈ ਸ਼ਾਂਤਮਈ ਧਰਨਾ ਦੇ ਰਹਿ ਪਰਿਵਾਰ ਅਤੇ ਕਿਸਾਨਾਂ ਨੂੰ ਕੁੱਟ ਕੇ ਭਜਾਓਣ ਵਾਲਿਆਂ ਖਿਲਾਫ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਬੀਤੇ ਦਿਨ ਕਸਬਾ ਮਮਦੋਟ ਵਿਚ ਖੁਦਕੁਸ਼ੀ ਕਰ ਗਏ ਕਿਸਾਨ ਗੁਰਜੰਟ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅਤੇ ਉਸਦੀ ਮਾਲਕੀ ਦੁਕਾਨਾਂ ਦਾ ਕਬਜ਼ਾ ਵਾਪਸ ਲੈਣ ਲਈ ਮ੍ਰਿਤਕ ਦਾ ਪਰਿਵਾਰ ਅਤੇ ਬੀਕੇਯੂ ਕਾਦੀਆ ਵੱਲੋਂ ਸ਼ਾਂਤਮਈ ਧਰਨਾ ਦਿੱਤਾ ਜਾ ਰਿਹਾ ਸੀ। ਜਿਸ ਉੱਪਰ ਇਕ ਅਖੌਤੀ ਕਿਸਾਨ ਆਗੂ ਅਤੇ ਗੁੰਡਿਆਂ ਵੱਲੋਂ ਹਮਲਾ ਕਰਕੇ ਜਬਰੀ ਧਰਨਾ ਚੁੱਕਵਾਇਆ ਗਿਆ। ਜਿਸਦੇ ਰੋਸ ਵਜੋਂ ਅੱਜ ਫਿਰੋਜ਼ਪੁਰ ਦੀਆਂ ਡੇਢ ਦਰਜਨ ਜਥੇਬੰਦੀਆਂ ਇਕੱਠੀਆਂ ਹੋ ਕੇ ਇਨਸਾਫ਼ ਲਈ ਪ੍ਰਸ਼ਾਸਨ ਨੂੰ ਮਿਲੀਆਂ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜਰਨਲ ਗੁਰਮੀਤ ਸਿੰਘ ਮਹਿਮਾ ਨੇ ਦੱਸਿਆ ਕੀ ਮਿਰਤਕ ਗੁਰਜੰਟ ਸਿੰਘ ਬਸਤੀ ਪਠਾਣਾ ਵਾਸੀ ਮਮਦੋਟ, ਆਪਣੀ ਦੁਕਾਨ ਦਾ ਕਬਜ਼ਾ ਵਾਪਸ ਲੈਣ ਲਈ ਲੰਬੇ ਸਮੇਂ ਤੋਂ ਕਾਨੂੰਨੀ ਲੜਾਈ ਲੜ ਰਿਹਾ ਸੀ। ਸਿਸਟਮ ਦੀ ਬੇਰੁਖੀ ਤੇ ਨਿਰਾਸ਼ਾ ਕਾਰਨ ਉਸਨੇ ਆਤਮ-ਹੱਤਿਆ ਕਰ ਲਈ। ਉਹ ਚਾਰ ਧੀਆਂ ਦਾ ਪਿਓ ਸੀ। ਗੁਰਜੰਟ ਦੀ ਮੌਤ ਤੋਂ ਬਾਅਦ ਉਸਦੀ ਪਤਨੀ, ਚਾਰ ਨਾਬਾਲਗ ਧੀਆਂ ਤੇ ਪਰਿਵਾਰ ਪਿਛਲੇ 2 ਮਹੀਨੇ ਤੋਂ ਦੁਕਾਨਾਂ ਅੱਗੇ ਧਰਨੇ ’ਤੇ ਬੈਠੇ ਸਨ ਅਤੇ ਮੰਗ ਕਰ ਰਹਿ ਸਨ ਕਿ ਗੁਰਜੰਟ ਦੀ ਮੌਤ ਦਾ ਇਨਸਾਫ ਤੇ ਦੁਕਾਨਾਂ ਦਾ ਕਬਜ਼ਾ ਵਾਪਸ ਦਿਵਾਇਆ ਜਾਵੇ, ਪਰ ਬੀਤੀ 25 ਜੂਨ 2026 ਨੂੰ ਇਕ ਅਖੌਤੀ ਕਿਸਾਨ ਆਗੂ ਦੀ ਅਗਵਾਈ ਹੇਠ 15-20 ਹਥਿਆਰਬੰਦ ਗੁੰਡਿਆਂ ਨੇ ਸ਼ਾਂਤਮਈ ਧਰਨੇ ’ਤੇ ਕਿਰਪਾਨਾਂ, ਡਾਂਗਾਂ ਤੇ ਸੋਟਿਆਂ ਨਾਲ ਹਮਲਾ ਕਰ ਦਿੱਤਾ। ਗੁਰਜੰਟ ਸਿੰਘ ਦੀ ਵਿਧਵਾ, ਉਸਦੀਆਂ ਨਾਬਾਲਗ ਧੀਆਂ ਤੇ ਹੋਰ ਲੋਕਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਜਿਸ ਵਿਚ ਔਰਤਾਂ-ਮਰਦ ਫੱਟੜ ਹੋਏ। ਜ਼ਖਮੀਆਂ ਨੂੰ ਧਰਨੇ ਤੋਂ ਜ਼ਬਰਦਸਤੀ ਭਜਾ ਦਿੱਤਾ ਗਿਆ। ਇਹ ਸਿੱਧੇ ਤੌਰ ’ਤੇ ਸੰਵਿਧਾਨਕ ਹੱਕਾਂ, ਜਮਹੂਰੀ ਕਦਰਾਂ-ਕੀਮਤਾਂ ਤੇ ਮਨੁੱਖਤਾ ’ਤੇ ਹਮਲਾ ਹੈ। ਅੱਜ ਇਕੱਤਰ ਹੋਈਆਂ ਜਥੇਬੰਦੀਆਂ ਇਨਸਾਫ਼ ਦੀ ਮੰਗ ਲਈ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਰਾਹੀਂ ਮੁੱਖ ਮੰਤਰੀ, ਰਾਜਪਾਲ, ਮਨੁੱਖੀ ਅਧਿਕਾਰ ਕਮਿਸ਼ਨ ਅਤੇ ਮਹਿਲਾ ਕਮਿਸ਼ਨ ਨੂੰ ਮੰਗ ਪੱਤਰ ਭੇਜੇ ਗਏ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬੀਕੇਯੂ ਕਾਦੀਆ ਬੀਕੇਯੂ ਮਾਨਸਾ ਬੀਕੇਯੂ ਮਾਲਵਾ(ਹੀਰਕੇ) ਮਿਸਲ ਸਤਲੁਜ, ਕਿਸਾਨ ਸੰਘਰਸ਼ ਕਮੇਟੀ ਬੀਕੇਯੂ ਡਕੌਦਾ ਬੁਰਜਗਿਲ, ਕਿਸਾਨ ਸਟੂਡੈਂਟ ਯੂਨੀਅਨ ਬੀਕੇਯੂ ਸਿੱਧੂਪੁਰ ਸਰਪੰਚ ਯੂਨੀਅਨ ਪੰਜਾਬ, ਡੀਟੀਐੱਫ਼ ਫਿਰੋਜ਼ਪੁਰ, ਬੀਕੇਯੂ ਬੰਬ ਆਦਿ ਜਥੇਬੰਦੀਆਂ ਹਾਜ਼ਰ ਸਨ।