- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਅਨਮੋਲ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਅਨਮੋਲ ਚੋਪੜਾ, ਨਿਖਿਲ ਚੋਪੜਾ ਅਤੇ ਕੁਨਾਲ ਨਾਲ ਸਵਿਫ਼ਟ ਕਾਰ ਵਿਚ ਜਾ ਰਹੇ ਸਨ। ਕਾਰ ਨੂੰ ਕੁਨਾਲ ਚਲਾ ਰਿਹਾ ਸੀ। ਜਦੋਂ ਉਹ ਭਰਾਵਾਂ ਦੇ ਢਾਬੇ ਪਾਸੋਂ ਮਖੂ ਸਾਈਡ ਨੂੰ ਮੋੜਨ ਲੱਗੇ ਤਾਂ ਮਖੂ ਵੱਲੋਂ ਆ ਰਹੀ ਇਕ ਤੇਜ਼ ਰਫ਼ਤਾਰ ਫਾਰਚੂਨਰ ਕਾਰ ਨੇ ਉਨ੍ਹਾਂ ਦੀ ਗੱਡੀ ਵਿਚ ਸਿੱਧੀ ਟੱਕਰ ਮਾਰ ਦਿੱਤੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਮਖੂ ਸਥਿਤ ਭਰਾਵਾਂ ਦੇ ਢਾਬੇ ਨੇੜੇ ਵਾਪਰੇ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ 4 ਨਵੰਬਰ ਦੀ ਅੱਧੀ ਰਾਤ ਕਰੀਬ 12 ਵਜੇ ਵਾਪਰਿਆ। ਇਸ ਸਬੰਧ ਵਿਚ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਅਨਮੋਲ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਅਨਮੋਲ ਚੋਪੜਾ, ਨਿਖਿਲ ਚੋਪੜਾ ਅਤੇ ਕੁਨਾਲ ਨਾਲ ਸਵਿਫ਼ਟ ਕਾਰ ਵਿਚ ਜਾ ਰਹੇ ਸਨ। ਕਾਰ ਨੂੰ ਕੁਨਾਲ ਚਲਾ ਰਿਹਾ ਸੀ। ਜਦੋਂ ਉਹ ਭਰਾਵਾਂ ਦੇ ਢਾਬੇ ਪਾਸੋਂ ਮਖੂ ਸਾਈਡ ਨੂੰ ਮੋੜਨ ਲੱਗੇ ਤਾਂ ਮਖੂ ਵੱਲੋਂ ਆ ਰਹੀ ਇਕ ਤੇਜ਼ ਰਫ਼ਤਾਰ ਫਾਰਚੂਨਰ ਕਾਰ ਨੇ ਉਨ੍ਹਾਂ ਦੀ ਗੱਡੀ ਵਿਚ ਸਿੱਧੀ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਵਿਚ ਸਵਿਫ਼ਟ ਕਾਰ ਵਿਚ ਸਵਾਰ ਅਨਮੋਲ ਚੋਪੜਾ ਅਤੇ ਕੁਨਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਫਾਰਚੂਨਰ ਕਾਰ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਝਿਰਮਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।