ਜ਼ਮੀਨੀ ਵਿਵਾਦ ਨੇ ਲਈ ਨੌਜਵਾਨ ਦੀ ਜਾਨ, ਪੁਲਿਸ ਤੇ ਵਿਰੋਧੀ ਧਿਰ ਤੋਂ ਪਰੇਸ਼ਾਨ ਹੋ ਕੇ ਪੀਤਾ ਸੀ ਜ਼ਹਿਰ, ਪਰਿਵਾਰ ’ਚ ਮਾਤਮ
ਮਮਦੋਟ ਦੇ ਨੇੜਲੇ ਪਿੰਡ ਲਖਮੀਰ ਕੇ ਉਤਾੜ (ਭੱਟੀਆਂ) ਵਿਖੇ ਬੀਤੀ 30 ਜੂਨ ਨੂੰ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਜ਼ਹਿਰੀਲਾ ਪਦਾਰਥ ਨਿਗਲ ਲੈਣ ਵਾਲੇ 21 ਸਾਲਾ ਗੁਰਪ੍ਰੀਤ ਸਿੰਘ ਦੀ ਏਮਸ ਬਠਿੰਡਾ ਵਿਖੇ ਬੀਤੀ ਰਾਤ ਮੌਤ ਹੋ ਗਈ।
Publish Date: Fri, 10 Jul 2026 12:58 PM (IST)
Updated Date: Fri, 10 Jul 2026 01:07 PM (IST)
ਪੰਜਾਬੀ ਜਾਗਰਣ ਰਿਪੋਰਟਰ , ਫ਼ਿਰੋਜ਼ਪੁਰ। ਮਮਦੋਟ ਦੇ ਨੇੜਲੇ ਪਿੰਡ ਲਖਮੀਰ ਕੇ ਉਤਾੜ (ਭੱਟੀਆਂ) ਵਿਖੇ ਬੀਤੀ 30 ਜੂਨ ਨੂੰ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਜ਼ਹਿਰੀਲਾ ਪਦਾਰਥ ਨਿਗਲ ਲੈਣ ਵਾਲੇ 21 ਸਾਲਾ ਗੁਰਪ੍ਰੀਤ ਸਿੰਘ ਦੀ ਏਮਸ ਬਠਿੰਡਾ ਵਿਖੇ ਬੀਤੀ ਰਾਤ ਮੌਤ ਹੋ ਗਈ।
ਦੁਖੀ ਅਤੇ ਭਰੇ ਮਨ ਨਾਲ ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ 10-12 ਸਾਲ ਪਹਿਲਾਂ ਉਨ੍ਹਾਂ ਨੇ ਜ਼ਮੀਨ ਖਰੀਦੀ ਸੀ ਅਤੇ ਰਿਹਾਇਸ਼ ਕੀਤੀ ਹੋਈ ਸੀ ਪਰ ਦੂਜੀ ਧਿਰ ਦੇ ਨੌਜਵਾਨਾਂ ਦੀ ਗਿਣਤੀ ਕਾਫੀ ਹੋਣ ਕਰਕੇ ਉਹ ਅਕਸਰ ਹੀ ਕੁੱਟਮਾਰ, ਤੰਗ ਪਰੇਸ਼ਾਨ ਕਰਦੇ ਰਹਿੰਦੇ ਸਨ ਅਤੇ ਜਲਾਲਤ ਦਾ ਸ਼ਿਕਾਰ ਹੋਣ ਕਰਕੇ ਅਕਸਰ ਉਸਦਾ ਲੜਕਾ ਪਰੇਸ਼ਾਨ ਰਹਿੰਦਾ ਸੀ ਪਰ ਜਦੋਂ ਸਾਡੇ ਪਰਿਵਾਰ ਨਸਲ ਧੱਕਾ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਸ ਦੇ ਮਾਨਸਿਕ ਸੱਟ ਵੱਜੀ ਸੀ ਜਿਸ ਤੋਂ ਦੁਖੀ ਹੋ ਕੇ 30 ਤਰੀਕ ਨੂੰ ਉਸ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ।
ਹਾਲਤ ਗੰਭੀਰ ਵੇਖ ਕੇ ਉਸਨੂੰ ਮਮਦੋਟ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਸ ਤੋਂ ਬਾਅਦ ਉਸ ਨੂੰ ਫਿਰੋਜ਼ਪੁਰ ਅਤੇ ਬਾਅਦ ’ਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਕਰਾਇਆ ਗਿਆ। ਹਾਲਤ ਹੋਰ ਵਿਗੜਦਿਆਂ ਵੇਖ ਕੇ ਉਥੋਂ ਉਸ ਨੂੰ ਬਠਿੰਡਾ ਦੇ ਏਮਸ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ, ਜਿੱਥੇ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਉਸਦੀ ਮੌਤ ਹੋ ਗਈ।