- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੀਨ ਦੀ ਨਕਾਬਪੋਸ਼ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਨੇ ਪਹਿਲਾਂ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ, ਪਰ 17 ਨਵੰਬਰ ਨੂੰ ਅੱਤਵਾਦ ਨਾਲ ਸਬੰਧਤ ਧਾਰਾਵਾਂ ਜੋੜ ਦਿੱਤੀਆਂ ਸਨ। 28 ਨਵੰਬਰ ਨੂੰ ਇਕ ਮੁਲਜ਼ਮ ਬਾਦਲ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ, ਜਦਕਿ ਉਸ ਦਾ ਸਾਥੀ ਫ਼ਰਾਰ ਹੈ।

ਡਾ. ਤਰੁਣ ਜੈਨ, ਜਾਗਰਣ, ਫਿਰੋਜ਼ਪੁਰ : ਆਰਐੱਸਐੱਸ ਆਗੂ ਨਵੀਨ ਅਰੋੜਾ ਦੇ ਕਤਲ ਨੂੰ ਪੁਲਿਸ ਰਿਕਾਰਡ ਵਿੱਚ ਅੱਤਵਾਦੀ ਵਾਰਦਾਤ ਦਰਜ ਕਰਨ ’ਤੇ ਸਰਕਾਰ ਨੇ ਸਵਾਲ ਉਠਾਏ ਹਨ। ਸਰਕਾਰ ਨੇ ਐੱਸਐੱਸਪੀ ਤੋਂ ਦੋ ਦਿਨਾਂ ਵਿੱਚ ਸਪੱਸ਼ਟੀਕਰਨ ਮੰਗਿਆ ਹੈ ਕਿ 15 ਨਵੰਬਰ 2025 ਨੂੰ ਹੋਇਆ ਕਤਲ ਅੱਤਵਾਦੀ ਘਟਨਾ ਸੀ ਜਾਂ ਨਹੀਂ ਅਤੇ ਹਮਲਾਵਰ ਅੱਤਵਾਦੀ ਸਨ ਜਾਂ ਨਹੀਂ। ਇਸ ਦੇ ਸਮਰਥਨ ਵਿੱਚ ਸਬੂਤ ਵੀ ਮੰਗੇ ਗਏ ਹਨ।
ਨਵੀਨ ਦੀ ਨਕਾਬਪੋਸ਼ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਨੇ ਪਹਿਲਾਂ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ, ਪਰ 17 ਨਵੰਬਰ ਨੂੰ ਅੱਤਵਾਦ ਨਾਲ ਸਬੰਧਤ ਧਾਰਾਵਾਂ ਜੋੜ ਦਿੱਤੀਆਂ ਸਨ। 28 ਨਵੰਬਰ ਨੂੰ ਇਕ ਮੁਲਜ਼ਮ ਬਾਦਲ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ, ਜਦਕਿ ਉਸ ਦਾ ਸਾਥੀ ਫ਼ਰਾਰ ਹੈ।
ਵੀਰਵਾਰ ਨੂੰ ਨਵੀਨ ਦੇ ਪਿਤਾ ਬਲਦੇਵ ਰਾਜ, ਪਤਨੀ ਅਨੂ ਅਤੇ ਭਾਜਪਾ ਤੇ ਸੰਘ ਆਗੂਆਂ ਦੇ ਵਫ਼ਦ ਨੇ ਐੱਸਐੱਸਪੀ ਭੁਪਿੰਦਰ ਸਿੰਘ ਨਾਲ ਮੁਲਾਕਾਤ ਕਰ ਕੇ ਸਰਕਾਰ ਨੂੰ ਤੱਥਾਂ ਸਮੇਤ ਰਿਪੋਰਟ ਭੇਜਣ ਦੀ ਮੰਗ ਕੀਤੀ। ਐੱਸਐੱਸਪੀ ਨੇ ਜਲਦੀ ਰਿਪੋਰਟ ਦੇਣ ਦਾ ਭਰੋਸਾ ਦਿੱਤਾ।
ਪਰਿਵਾਰ ਨੂੰ ਨੌਕਰੀ ਦੀ ਉਡੀਕ
ਨਵੀਨ ਦੇ ਮਾਪਿਆਂ ’ਤੇ ਹੁਣ ਪਰਿਵਾਰ ਦੀ ਜ਼ਿੰਮੇਵਾਰੀ ਹੈ। ਪਰਿਵਾਰ ਉਸ ਦੀ ਪਤਨੀ ਅਨੂ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕਰ ਰਿਹਾ ਹੈ, ਤਾਂ ਜੋ ਨੌਂ ਸਾਲਾ ਧੀ ਸਮ੍ਰਿਧੀ ਅਤੇ ਦੋ ਸਾਲਾ ਪੁੱਤਰ ਵੇਦਾਂਤ ਦਾ ਭਵਿੱਖ ਸੁਰੱਖਿਅਤ ਹੋ ਸਕੇ। ਪਰਿਵਾਰ ਅਨੁਸਾਰ ਧੀ ਸ਼ੂਗਰ ਤੋਂ ਪੀੜਤ ਹੈ ਅਤੇ ਉਸ ਨੂੰ ਰੋਜ਼ ਇਨਸੁਲਿਨ ਲਾਉਣੀ ਪੈਂਦੀ ਹੈ। ਇਸ ਮੰਗ ਸਬੰਧੀ ਪਰਿਵਾਰ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਵੀ ਮਿਲ ਚੁੱਕਾ ਹੈ।