- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਰੋਨ ਸ਼ੋਅ ਤੋਂ ਪਹਿਲਾਂ ਰਾਗੀ ਜਥਾ ਸਤਪਾਲ ਸਿੰਘ ਬਾਘਾ ਪੁਰਾਣਾ ਨੇ ਕੀਰਤਨ ਰਾਹੀਂ ਗੁਰੂ ਰਵਿਦਾਸ ਜੀ ਦੇ ਜੀਵਨ, ਸਿੱਖਿਆਵਾਂ ਅਤੇ ਬਰਾਬਰੀ ਤੇ ਭਾਈਚਾਰੇ ਦੇ ਸੰਦੇਸ਼ ਨੂੰ ਪੇਸ਼ ਕੀਤਾ। ਕੀਰਤਨ ਦੀਆਂ ਮਿੱਠੀਆਂ ਧੁਨਾਂ ਅਤੇ ਆਸਮਾਨ ਵਿਚ ਚਮਕਦੀਆਂ ਰੌਸ਼ਨੀ ਦੀਆਂ ਆਕ੍ਰਿਤੀਆਂ ਨਾਲ ਪ੍ਰੋਗਰਾਮ ਸਥਾਨ ’ਤੇ ਆਧਿਆਤਮਿਕ ਮਾਹੌਲ ਬਣਿਆ ਰਿਹਾ।

ਜਾਗਰਣ ਸੰਵਾਦਦਾਤਾ, ਫਿਰੋਜ਼ਪੁਰ: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਰੋਨ ਸ਼ੋਅ ਸ਼ਨੀਵਾਰ ਨੂੰ ਜਵਾਹਰ ਨਵੋਦਿਆ ਵਿਦਿਆਲਿਆ, ਮਹੀਆਂ ਵਾਲਾ ਕਲਾਂ, ਜ਼ੀਰਾ ਵਿਚ ਕਰਵਾਇਆ ਗਿਆ। 500 ਡਰੋਨਾਂ ਨੇ ਆਸਮਾਨ ਵਿਚ ਰੌਸ਼ਨੀ ਦੀਆਂ ਦਿਲ ਖਿੱਚਵੇਂ ਆਕਾਰਨ ਬਣਾਕੇ ਗੁਰੂ ਰਵਿਦਾਸ ਜੀ ਦੇ ਜੀਵਨ, ਦਰਸ਼ਨ ਤੇ ਸਿੱਖਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਵੱਡੀ ਗਿਣਤੀ ਵਿਚ ਪਹੁੰਚੀ ਸੰਗਤ ਨੇ ਇਸ ਵਿਲੱਖਣ ਪੇਸ਼ਕਾਰੀ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਦੇਖਿਆ।
ਡਰੋਨ ਸ਼ੋਅ ਤੋਂ ਪਹਿਲਾਂ ਰਾਗੀ ਜਥਾ ਸਤਪਾਲ ਸਿੰਘ ਬਾਘਾ ਪੁਰਾਣਾ ਨੇ ਕੀਰਤਨ ਰਾਹੀਂ ਗੁਰੂ ਰਵਿਦਾਸ ਜੀ ਦੇ ਜੀਵਨ, ਸਿੱਖਿਆਵਾਂ ਅਤੇ ਬਰਾਬਰੀ ਤੇ ਭਾਈਚਾਰੇ ਦੇ ਸੰਦੇਸ਼ ਨੂੰ ਪੇਸ਼ ਕੀਤਾ। ਕੀਰਤਨ ਦੀਆਂ ਮਿੱਠੀਆਂ ਧੁਨਾਂ ਅਤੇ ਆਸਮਾਨ ਵਿਚ ਚਮਕਦੀਆਂ ਰੌਸ਼ਨੀ ਦੀਆਂ ਆਕ੍ਰਿਤੀਆਂ ਨਾਲ ਪ੍ਰੋਗਰਾਮ ਸਥਾਨ ’ਤੇ ਆਧਿਆਤਮਿਕ ਮਾਹੌਲ ਬਣਿਆ ਰਿਹਾ।
ਇਸ ਮੌਕੇ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਆਯੋਜਿਤ ਕੀਤੀ ਜਾ ਰਹੀ ਹੈ। ਇਸੇ ਕੜੀ ਵਿਚ ਸੂਬੇ ਭਰ ਵਿਚ ਡਰੋਨ ਸ਼ੋਅ ਤੇ ਡਾਕੂਮੈਂਟਰੀ ਸਮੇਤ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ 500 ਡਰੋਨਾਂ ਰਾਹੀਂ ਗੁਰੂ ਰਵਿਦਾਸ ਜੀ ਦੇ ਬਰਾਬਰੀ, ਭਾਈਚਾਰੇ, ਦਇਆ, ਸਮਾਜਿਕ ਨਿਆਂ ਅਤੇ ਮਨੁੱਖੀ ਸਨਮਾਨ ਦੇ ਸੰਦੇਸ਼ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬੇ ਭਰ ਵਿਚ 92 ਡਰੋਨ ਸ਼ੋਅ ਕਰਵਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਦੱਸਿਆ ਕਿ 4 ਅਕਤੂਬਰ ਨੂੰ ਮੈਰੀਟੋਰੀਅਸ ਸਕੂਲ ਹੁਕਮਤ ਸਿੰਘ ਵਾਲਾ, ਫਿਰੋਜ਼ਪੁਰ ਵਿਚ ਵੀ ਡਰੋਨ ਸ਼ੋਅ ਕਰਵਾਇਆ ਜਾਵੇਗਾ।