- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸੇ ਦੌਰਾਨ ਉਸ ਦਾ ਗੁਆਂਢੀ ਪ੍ਰੇਮ ਉਨ੍ਹਾਂ ਦੇ ਘਰ ਆਇਆ ਤੇ ਗੈਸ ਸਿਲੰਡਰ ਚੋਰੀ ਦੇ ਦੋਸ਼ ਲਗਾਉਂਦੇ ਹੋਏ ਗਾਲ੍ਹਾਂ ਕੱਢਣ ਲੱਗ ਪਿਆ। ਬਾਅਦ ’ਚ ਪ੍ਰੇਮ ਵਾਸੀ ਇੰਦਰਾ ਕਲੋਨੀ, ਫ਼ਿਰੋਜ਼ਪੁਰ ਕੈਂਟ, ਸੋਨੀ ਵਾਸੀ ਸ਼ਾਹਵਾਲਾ, ਤਹਿਸੀਲ ਜ਼ੀਰਾ, ਕਰਨੀ, ਸੁਨੀਤਾ, ਗੰਡਾ, ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸਦੀ ਤੇ ਉਸਦੀ ਮਾਤਾ ਦੀ ਕੁੱਟਮਾਰ ਕੀਤੀ। ਪੁਲਿਸ ਨੇ ਉਕਤ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਸਿਲੰਡਰ ਚੋਰੀ ਦੇ ਸ਼ੱਕ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਮਾਂ-ਪੁੱਤ ਦੀ ਕੁੱਟਮਾਰ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ ਔਰਤ ਸਮੇਤ 6 ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਸੋਨੂੰ ਵਾਸੀ ਮਕਾਨ ਨੰਬਰ 40, ਇੰਦਰਾ ਕਲੋਨੀ, ਫ਼ਿਰੋਜ਼ਪੁਰ ਕੈਂਟ ਨੇ ਦੱਸਿਆ ਕਿ 30 ਜੂਨ ਨੂੰ ਸ਼ਾਮ ਕਰੀਬ 8 ਤੋਂ 8.15 ਵਜੇ ਦੇ ਵਿਚਕਾਰ ਉਹ ਤੇ ਉਸ ਦੀ ਮਾਤਾ ਘਰ ਵਿਚ ਮੌਜ਼ੂਦ ਸਨ। ਇਸੇ ਦੌਰਾਨ ਉਸ ਦਾ ਗੁਆਂਢੀ ਪ੍ਰੇਮ ਉਨ੍ਹਾਂ ਦੇ ਘਰ ਆਇਆ ਤੇ ਗੈਸ ਸਿਲੰਡਰ ਚੋਰੀ ਦੇ ਦੋਸ਼ ਲਗਾਉਂਦੇ ਹੋਏ ਗਾਲ੍ਹਾਂ ਕੱਢਣ ਲੱਗ ਪਿਆ। ਬਾਅਦ ’ਚ ਪ੍ਰੇਮ ਵਾਸੀ ਇੰਦਰਾ ਕਲੋਨੀ, ਫ਼ਿਰੋਜ਼ਪੁਰ ਕੈਂਟ, ਸੋਨੀ ਵਾਸੀ ਸ਼ਾਹਵਾਲਾ, ਤਹਿਸੀਲ ਜ਼ੀਰਾ, ਕਰਨੀ, ਸੁਨੀਤਾ, ਗੰਡਾ, ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸਦੀ ਤੇ ਉਸਦੀ ਮਾਤਾ ਦੀ ਕੁੱਟਮਾਰ ਕੀਤੀ। ਪੁਲਿਸ ਨੇ ਉਕਤ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।