- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਮਲੇ ਦੀ ਜਾਣਕਾਰੀ ਦਿੰਦਿਆਂ ਸਹਾਇਕ ਸਬ-ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਇਕ ਵਿਸ਼ੇਸ਼ ਮੁਖਬਰ ਨੇ ਪੁਲਿਸ ਟੀਮ ਨੂੰ ਸੂਚਨਾ ਦਿੱਤੀ ਕਿ ਚੰਡੀਗੜ੍ਹ ਦਾ ਰਹਿਣ ਵਾਲਾ ਅਮਿਤ ਨਾਮਕ ਵਿਅਕਤੀ ਫਿਰੋਜ਼ਪੁਰ ਦੀ ਹਾਊਸਿੰਗ ਬੋਰਡ ਕਲੋਨੀ ਵਿਚ ਸਪਾ ਸੈਂਟਰ ਚਲਾ ਰਿਹਾ ਹੈ। ਉਹ ਸਪਾ ਅਤੇ ਮਸਾਜ ਦੀ ਆੜ ਹੇਠ ਬਾਹਰਲੇ ਰਾਜਾਂ ਅਤੇ ਵਿਦੇਸ਼ ਤੋਂ ਔਰਤਾਂ ਨੂੰ ਬੁਲਾ ਕੇ ਆਪਣੇ ਆਰਥਿਕ ਫਾਇਦੇ ਲਈ ਗੈਰ-ਕਾਨੂੰਨੀ ਦੇਹ ਵਪਾਰ ਦਾ ਧੰਦਾ ਚਲਾਉਂਦਾ ਸੀ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ: ਸਥਾਨਕ ਹਾਊਸਿੰਗ ਬੋਰਡ ਕਲੋਨੀ ਵਿਖੇ ਚੱਲ ਰਹੇ ਇਕ ਸਪਾ ਸੈਂਟਰ ’ਚ ਅਨੈਤਿਕ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰਦਿਆਂ ਥਾਣਾ ਸਿਟੀ ਪੁਲਿਸ ਨੇ ਕਾਰਵਾਈ ਕੀਤੀ ਹੈ। ਪੁਲਿਸ ਨੇ ਮੌਕੇ ਤੋਂ ਇਕ ਕੀਨੀਆਈ ਔਰਤ ਸਮੇਤ 8 ਵਿਅਕਤੀਆਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ, ਜਦਕਿ ਸਪਾ ਸੈਂਟਰ ਦਾ ਮੁੱਖ ਮਾਲਕ ਅਜੇ ਪੁਲਿਸ ਦੀ ਪਕੜ ਤੋਂ ਬਾਹਰ ਹੈ। ਪੁਲਿਸ ਨੇ 9 ਜਣਿਆਂ ਖਿਲਾਫ 3, 4, 5 ਇਮਮੋਰਲ ਟਰੈਫਿਕ ਐਕਟ 1956 ਤਹਤਿ ਮਾਮਲਾ ਦਰਜ ਕੀਤਾ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਸਹਾਇਕ ਸਬ-ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਇਕ ਵਿਸ਼ੇਸ਼ ਮੁਖਬਰ ਨੇ ਪੁਲਿਸ ਟੀਮ ਨੂੰ ਸੂਚਨਾ ਦਿੱਤੀ ਕਿ ਚੰਡੀਗੜ੍ਹ ਦਾ ਰਹਿਣ ਵਾਲਾ ਅਮਿਤ ਨਾਮਕ ਵਿਅਕਤੀ ਫਿਰੋਜ਼ਪੁਰ ਦੀ ਹਾਊਸਿੰਗ ਬੋਰਡ ਕਲੋਨੀ ਵਿਚ ਸਪਾ ਸੈਂਟਰ ਚਲਾ ਰਿਹਾ ਹੈ। ਉਹ ਸਪਾ ਅਤੇ ਮਸਾਜ ਦੀ ਆੜ ਹੇਠ ਬਾਹਰਲੇ ਰਾਜਾਂ ਅਤੇ ਵਿਦੇਸ਼ ਤੋਂ ਔਰਤਾਂ ਨੂੰ ਬੁਲਾ ਕੇ ਆਪਣੇ ਆਰਥਿਕ ਫਾਇਦੇ ਲਈ ਗੈਰ-ਕਾਨੂੰਨੀ ਦੇਹ ਵਪਾਰ ਦਾ ਧੰਦਾ ਚਲਾਉਂਦਾ ਸੀ।
ਪੁਲਿਸ ਨੇ ਮੁਖਬਰ ਦੀ ਪੁਖ਼ਤਾ ਇਤਲਾਹ ’ਤੇ ਕਾਰਵਾਈ ਕਰਦਿਆਂ ਸਪਾ ਸੈਂਟਰ ’ਤੇ ਛਾਪੇਮਾਰੀ ਕੀਤੀ। ਮੌਕੇ ਤੋਂ ਸਪਾ ਮੈਨੇਜਰ ਚੰਦਨ ਅਰੋੜਾ ਉਰਫ਼ ਮਾਹੀ ਵਾਸੀ ਪਟਿਆਲਾ, ਹਰਕਰਨ ਸਿੰਘ, ਸਾਜਨ ਦੋਵੇਂ ਵਾਸੀ ਫਿਰੋਜ਼ਪੁਰ, ਅਨੂ ਗਿਰੀ, ਨੇਹਾ ਸ਼੍ਰੀਵਾਸਤਵ ਦੋਵੇਂ ਵਾਸੀ ਦਿੱਲੀ, ਕਸ਼ਿਸ਼ ਵਾਸੀ ਪਾਨੀਪਤ, ਹਰਿਆਣਾ, ਗੀਤਾ ਵਾਸੀ ਪਟਿਆਲਾ ਅਤੇ ਕੀਨੀਆ ਦੀ ਨਾਗਰਿਕ ਜੂਲੀ ਹਾਲ ਵਾਸੀ ਜ਼ੀਰਕਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਥਾਣਾ ਸਿਟੀ ਫਿਰੋਜ਼ਪੁਰ ਵਿਖੇ ਫ਼ਰਾਰ ਮਾਲਕ ਅਮਿਤ ਅਤੇ ਗ੍ਰਿਫ਼ਤਾਰ ਕੀਤੇ ਗਏ 8 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਫ਼ਰਾਰ ਮੁਲਜ਼ਮ ਅਮਿਤ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਕਾਬੂ ਕੀਤੇ ਮੁਲਜ਼ਮਾਂ ਕੋਲੋਂ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ।