- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਰੇਸ਼ ਕਪੂਰ ਨੇ ਰਕਮ ਦੀ ਵਸੂਲੀ ਲਈ ਮੁਕੱਦਮਾ ਦਾਇਰ ਕੀਤਾ ਸੀ। ਉਨ੍ਹਾਂ ਦਾ ਦਾਅਵਾ ਸੀ ਕਿ 7.75 ਲੱਖ ਰੁਪਏ 2 ਮਾਰਚ 2022 ਨੂੰ ਅਤੇ 2.42 ਲੱਖ ਰੁਪਏ 14 ਮਾਰਚ 2022 ਨੂੰ ਸਰਾਰੀ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੇ ਗਏ ਸਨ। ਇਸ ਤੋਂ ਇਲਾਵਾ 15 ਹਜ਼ਾਰ ਰੁਪਏ ਗੁਰਪ੍ਰੀਤ ਸਿੰਘ ਦੇ ਖਾਤੇ ਵਿੱਚ ਭੇਜਣ ਦਾ ਦਾਅਵਾ ਕੀਤਾ ਗਿਆ ਸੀ। ਰਕਮ ਵਾਪਸ ਨਾ ਮਿਲਣ ’ਤੇ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਗੁਰੂਹਰਸਹਾਏ/ਫ਼ਿਰੋਜ਼ਪੁਰ: ਵਿਧਾਇਕੀ ਦੇ ਮੌਜੂਦਾ ਕਾਰਜਕਾਲ ਦੇ ਆਖ਼ਰੀ ਦਿਨਾਂ ਵਿੱਚ ਹਲਕਾ ਗੁਰੂਹਰਸਹਾਏ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਨੂੰ ਅਦਾਲਤ ਤੋਂ ਵਿੱਤੀ ਝਟਕਾ ਲੱਗਾ ਹੈ। ਵਧੀਕ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਅਕਬਰ ਖ਼ਾਨ ਦੀ ਅਦਾਲਤ ਨੇ 27 ਅਕਤੂਬਰ 2026 ਨੂੰ ਸੁਣਾਏ ਫ਼ੈਸਲੇ ਵਿੱਚ ਨਰੇਸ਼ ਕਪੂਰ ਐਂਡ ਸੰਨਜ਼ ਦੇ ਹੱਕ ਵਿੱਚ ਡਿਗਰੀ ਜਾਰੀ ਕਰਦਿਆਂ ਸਰਾਰੀ ਨੂੰ 10 ਲੱਖ 17 ਹਜ਼ਾਰ 340 ਰੁਪਏ ਵਾਪਸ ਕਰਨ ਅਤੇ ਡਿਗਰੀ ਦੀ ਮਿਤੀ ਤੋਂ ਅਦਾਇਗੀ ਤੱਕ 6 ਫ਼ੀਸਦੀ ਸਾਲਾਨਾ ਵਿਆਜ ਦੇਣ ਦੇ ਹੁਕਮ ਦਿੱਤੇ ਹਨ।
ਨਰੇਸ਼ ਕਪੂਰ ਨੇ ਰਕਮ ਦੀ ਵਸੂਲੀ ਲਈ ਮੁਕੱਦਮਾ ਦਾਇਰ ਕੀਤਾ ਸੀ। ਉਨ੍ਹਾਂ ਦਾ ਦਾਅਵਾ ਸੀ ਕਿ 7.75 ਲੱਖ ਰੁਪਏ 2 ਮਾਰਚ 2022 ਨੂੰ ਅਤੇ 2.42 ਲੱਖ ਰੁਪਏ 14 ਮਾਰਚ 2022 ਨੂੰ ਸਰਾਰੀ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੇ ਗਏ ਸਨ। ਇਸ ਤੋਂ ਇਲਾਵਾ 15 ਹਜ਼ਾਰ ਰੁਪਏ ਗੁਰਪ੍ਰੀਤ ਸਿੰਘ ਦੇ ਖਾਤੇ ਵਿੱਚ ਭੇਜਣ ਦਾ ਦਾਅਵਾ ਕੀਤਾ ਗਿਆ ਸੀ। ਰਕਮ ਵਾਪਸ ਨਾ ਮਿਲਣ ’ਤੇ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ।
ਸਰਾਰੀ ਨੇ ਆਪਣੇ ਲਿਖਤੀ ਜਵਾਬ ਵਿੱਚ ਰਕਮ ਉਧਾਰ ਲੈਣ ਤੋਂ ਇਨਕਾਰ ਕੀਤਾ ਸੀ। ਉਨ੍ਹਾਂ ਦੀ ਦਲੀਲ ਸੀ ਕਿ ਪੈਸਾ ਪਿਪਲ ਸਿੰਘ ਨਾਲ ਪੁਰਾਣੇ ਵਿੱਤੀ ਵਿਵਾਦ ਦੇ ਨਿਪਟਾਰੇ ਲਈ ਉਨ੍ਹਾਂ ਦੇ ਖਾਤੇ ਰਾਹੀਂ ਭੇਜਿਆ ਗਿਆ ਸੀ। ਉਨ੍ਹਾਂ ਨੇ ਮੁਕੱਦਮੇ ਨੂੰ ਮੁਦੱਈ ਦੇ ਪੁੱਤਰ ਖ਼ਿਲਾਫ਼ ਦਰਜ ਐੱਫਆਈਆਰ ਨਾਲ ਜੋੜਦਿਆਂ ਬਦਲਾਖੋਰੀ ਦੀ ਕਾਰਵਾਈ ਦੱਸਿਆ।
ਅਦਾਲਤ ਨੇ ਬੈਂਕ ਰਿਕਾਰਡਾਂ ਅਤੇ ਗਵਾਹੀਆਂ ਦੇ ਆਧਾਰ ’ਤੇ ਸਰਾਰੀ ਦੇ ਖਾਤੇ ਵਿੱਚ ਟਰਾਂਸਫਰ ਹੋਏ 10,17,340 ਰੁਪਏ ਸਾਬਤ ਮੰਨੇ। ਗੁਰਪ੍ਰੀਤ ਸਿੰਘ ਦੇ ਖਾਤੇ ਵਿੱਚ ਭੇਜੇ 15 ਹਜ਼ਾਰ ਰੁਪਏ ਲਈ ਸਰਾਰੀ ਦੀ ਹਦਾਇਤ ਸਾਬਤ ਕਰਨ ਵਾਸਤੇ ਲੋੜੀਂਦੇ ਸਬੂਤ ਨਹੀਂ ਮਿਲੇ। ਇਸ ਲਈ ਦਾਅਵਾ ਅੰਸ਼ਕ ਤੌਰ ’ਤੇ ਮਨਜ਼ੂਰ ਕੀਤਾ ਗਿਆ। ਅਦਾਲਤ ਨੇ ਦੋਵਾਂ ਧਿਰਾਂ ਨੂੰ ਆਪਣੇ-ਆਪਣੇ ਖ਼ਰਚੇ ਸਹਿਣ ਦੇ ਹੁਕਮ ਵੀ ਦਿੱਤੇ।
ਮੰਤਰੀ ਦੇ ਅਹੁਦੇ ਤੋਂ ਦੇਣਾ ਪਿਆ ਸੀ ਅਸਤੀਫ਼ਾ
ਫੌਜਾ ਸਿੰਘ ਸਰਾਰੀ ਨੂੰ ਪੰਜਾਬ ਦੇ ਪਹਿਲੇ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਸੀ। ਬਾਅਦ ਵਿੱਚ ਉਨ੍ਹਾਂ ਦੇ ਇੱਕ ਕਰੀਬੀ ਨਾਲ ਗੱਲਬਾਤ ਦੀ ਕਥਿਤ ਆਡੀਓ ਵਾਇਰਲ ਹੋਣ ਮਗਰੋਂ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਹੁਣ ਅਦਾਲਤ ਦਾ ਇਹ ਫ਼ੈਸਲਾ ਉਨ੍ਹਾਂ ਲਈ ਇੱਕ ਹੋਰ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ।