- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਿਆਵਲ ਮੁਹਿੰਮ ਤਹਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਪੌਦੇ ਲਗਾਏ ਗਏ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਅੱਜ ਫਿਰੋਜ਼ਪੁਰ ਹਰਿਆਵਲ ਮੁਹਿੰਮ ਦੇ ਤਹਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕੇ ਜੀਐੱਸ ਟੀਮ ਫਾਊਂਡੇਸ਼ਨ ਵੱਲੋਂ ਪੌਦੇ ਲਗਾਉਣ ਦਾ ਕਾਰਜ ਵੱਡੇ ਪੱਧਰ ਉੱਤੇ ਕੀਤਾ ਗਿਆ। ਇਸ ਦੌਰਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਇਸਤਰੀ ਕੌਂਸਲ ਨੇ ਸ਼ਮੂਲੀਅਤ ਕੀਤੀ । ਉੱਘੇ ਸਮਾਜ ਸੇਵੀ ਅਤੇ ਨੈਸ਼ਨਲ ਅਵਾਰਡੀ ਡਾਕਟਰ ਸਤਿੰਦਰ ਸਿੰਘ ਨੇ ਕਿਹਾ ਕਿ ਇਹ ਉਪਰਾਲਾ ਬਹੁਤ ਵੱਡਾ ਹੈ ਅਤੇ ਹਰ ਇਕ ਨੂੰ ਜ਼ਮੀਨੀ ਪੱਧਰ ਤੇ ਆ ਕੇ ਵਾਤਾਵਰਨ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ’ਤੇ ਗੁਡ ਮੋਰਨਿੰਗ ਫਾਊਂਡੇਸ਼ਨ ਕੋਟਕਪੂਰਾ ਵੱਲੋਂ ਵੱਖ ਵੱਖ ਕਿਸਮਾਂ ਦੇ 1500 ਪੌਦੇ ਦਿੱਤੇ ਗਏ। ਇਸ ਮੌਕੇ ਬੋਲਦੇ ਹੋਏ ਰਮਿੰਦਰ ਕੌਰ ਹੈੱਡ ਮਿਸਟਰਸ ਨੇ ਕਿਹਾ ਕਿ ਪੌਦੇ ਲਗਾਉਣਾ ਸਾਡਾ ਨਿੱਜੀ ਫਰਜ ਹੈ ਅਤੇ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਉੱਤੇ ਬੋਲਦੇ ਹੋਏ ਕੇਜੀਐੱਸ ਟੀਮ ਫਾਊਂਡੇਸ਼ਨ ਦੇ ਡਾਇਰੈਕਟਰ ਕੁਲਜੀਤ ਸਿੰਘ ਅਤੇ ਗੁਰਜੀਤ ਸਿੰਘ ਕੁੰਵਰ, ਵਿਜੇਪਾਲ ਸਿੰਘ, ਡਾਕਟਰ ਬੋਬੀ ਨੇ ਕਿਹਾ ਕਿ ਕੋਈ ਵੀ ਕਾਰਜ ਕਰੀਏ ਮੁਸ਼ਕਲਾਂ ਆਉਂਦੀਆਂ ਹਨ, ਪਰ ਸਮਾਂ ਪੈਣ ਤੇ ਸਫਲਤਾ ਜ਼ਰੂਰ ਹਾਸਲ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜੋਨਲ ਪ੍ਰਧਾਨ ਇੰਦਰਪਾਲ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਨਾਲ ਵੱਡੀ ਗਿਣਤੀ ਵਿਚ ਫਿਰੋਜ਼ਪੁਰ ਵਾਸੀ ਸਾਡੇ ਨਾਲ ਕਾਰਜਾਂ ਵਿਚ ਸ਼ਮੂਲੀਅਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਹੁਣ ਨਹੀਂ ਤਾਂ ਫਿਰ ਕਦੋਂ ਅਸੀਂ ਜਾਗਾਂਗੇ ਇਸ ਲਈ ਸਾਰੇ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਵੀਰ ਸਰਬਜੀਤ ਸਿੰਘ ਭਾਵੜਾ, ਵੀਰ ਸੁਖਬਾਜ ਸਿੰਘ ਸ਼ਾਹਦੀਨ ਵਾਲਾ, ਵੀਰ ਸੁਖਵਿੰਦਰ ਸਿੰਘ ਨੱਥੂਵਾਲਾ ਨੇ ਕਿਹਾ ਕਿ ਹਰ ਕੋਈ ਆਪਣੇ ਪੱਧਰ ਤੇ ਫ਼ਿਰੋਜ਼ਪੁਰ ਨੂੰ ਹਰਿਆ ਭਰਿਆ ਬਣਾਉਣ ਲਈ ਉਤਾਵਲਾ ਹੈ। ਇਸ ਲਈ ਜੋ ਲੋਕਾਂ ਦੇ ਕੋਲ ਪੌਦੇ ਲਗਾਣ ਲਈ ਸਥਾਨ ਨਹੀਂ ਹੈ, ਉਹ ਸਾਡੇ ਨਾਲ ਰਾਬਤਾ ਕਾਇਮ ਕਰੋ ਆਪਾਂ ਜਿੰਨੀਆਂ ਵੀ ਸਰਕਾਰੀ ਥਾਵਾਂ ਹਨ। ਉਨ੍ਹਾਂ ਸਾਰਿਆਂ ਉੱਪਰ ਪੌਦੇ ਲਗਾਵਾਂਗੇ ਅਤੇ ਫਿਰੋਜ਼ਪੁਰ ਨੂੰ ਪੌਦੇ ਲਗਾਣ ਵਿਚ ਪਹਿਲੇ ਨੰਬਰ ਤੇ ਲਿਆਵਾਂਗੇ। ਇਸ ਮੌਕੇ ’ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਇਸਤਰੀ ਵਿੰਗ ਦੇ ਪ੍ਰਧਾਨ ਭੈਣ ਹਰਪ੍ਰੀਤ ਕੌਰ ਵੱਲੋਂ ਵੱਡੀ ਗਿਣਤੀ ਵਿਚ ਭੈਣਾਂ ਨਾਲ ਸ਼ਮੂਲੀਅਤ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਕਾਰਜ ਸਾਰਿਆਂ ਦਾ ਸਾਂਝਾ ਹੈ। ਇਸ ਵਿਚ ਜਿੱਥੇ ਵੀਰ ਪੌਦੇ ਲਗਾ ਰਹੇ ਹਨ, ਉੱਥੇ ਭੈਣਾਂ ਵੀ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਲਈ ਪੂਰਨ ਸਾਥ ਦੇਣਗੀਆਂ। ਇਸ ਮੌਕੇ ਉੱਤੇ ਬੋਲਦੇ ਹੋਏ ਸੀਨੀਅਰ ਪੱਤਰਕਾਰ ਪਰਮਿੰਦਰ ਥਿੰਦ, ਗੁਰਿੰਦਰ ਸਿੰਘ, ਹਰਜੀਤ ਸਿੰਘ ਨੇ ਕਿਹਾ ਕਿ ਗੁਰਬਾਣੀ ਸਾਨੂੰ ਕੁਦਰਤ ਨਾਲ ਪ੍ਰੇਮ ਕਰਨ ਦਾ ਸਬਕ ਦੱਸਦੀ ਹੈ। ਇਸ ਲਈ ਸਾਨੂੰ ਕੁਦਰਤ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ, ਇੱਥੇ ਵਰਨਣਯੋਗ ਯੋਗ ਹੈ ਕਿ ਇਹ ਸਾਰੇ ਪੱਤਰਕਾਰ ਵੀਰ ਵਾਤਾਵਰ ਨਾਲ ਦਿਲੋਂ ਜੁੜੇ ਹੋਏ ਹਨ ਅਤੇ ਸਾਰੇ ਵੀਰਾਂ ਨੇ ਇਸ ਮੌਕੇ ਉੱਤੇ ਬਹੁਤ ਸਾਰੇ ਪੌਦੇ ਆਪਣੇ ਹੱਥੀ ਲਗਾਏ। ਅੱਜ ਦੀ ਪੌਦਾ ਲਗਾਉਣ ਦੀ ਮੁਹਿੰਮ ਵਿਚ ਅਰਸ਼ਦੀਪ ਸਿੰਘ, ਅਨਮੋਲਦੀਪ ਸਿੰਘ, ਵੰਸ਼ਦੀਪ ਸਿੰਘ, ਪਲਕਪ੍ਰੀਤ ਕੌਰ, ਸਰਗੁਨਦੀਪ ਕੌਰ, ਹਰਪ੍ਰੀਤ ਕੌਰ, ਏਕ ਨੂਰ ਕੌਰ, ਰੂਬੀ ਗੁਰਜੀਤ ਸਿੰਘ ਭਲਵਾਨ, ਗੁਰਚਰਨ ਸਿੰਘ ਭਲਵਾਨ, ਇਸਤਰੀ ਕੌਂਸਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਕੇਜੀਐੱਸ ਟੀਮ ਦੇ ਮੈਂਬਰ ਹਾਜ਼ਰ ਸਨ।