- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਦੇ ਬਾਵਜੂਦ ਕੁਝ ਗ਼ੈਰ-ਸਮਾਜਿਕ ਤੇ ਲਾਪਰਵਾਹ ਅਨਸਰ ਨਿੱਜੀ ਸੁਵਿਧਾ ਜਾਂ ਬਿਨਾਂ ਕਿਸੇ ਵਜ੍ਹਾ ਦੇ ਚੇਨ ਪੁਲਿੰਗ ਕਰ ਕੇ ਰੇਲ ਆਵਾਜਾਈ ’ਚ ਵਿਘਨ ਪਾਉਂਦੇ ਹਨ। ਬਸੰਤ ਕੁਮਾਰ ਸੀਨੀਅਰ ਮੰਡਲ ਕਮਰਸ਼ੀਅਲ ਮੈਨੇਜਰ ਉੱਤਰ ਰੇਲਵੇ ਫਿਰੋਜ਼ਪੁਰ ਨੇ ਦੱਸਿਆ ਕਿ ਬਿਨਾਂ ਵਜ੍ਹਾ ਚੇਨ ਪੁਲਿੰਗ ਦੇ ਕਾਰਨ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਸਮੇਂ ਦੀ ਪਾਬੰਦੀ ਵਿਗੜਦੀ ਹੈ ਤੇ ਹਜ਼ਾਰਾਂ ਯਾਤਰੀਆਂ ਨੂੰ ਬਿਨਾਂ ਵਜ੍ਹਾ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫ਼ਿਰੋਜ਼ਪੁਰ ਮੰਡਲ ਵੱਲੋਂ ਰੇਲ ਯਾਤਰੀਆਂ ਨੂੰ ਅਲਾਰਮ ਚੇਨ ਦੀ ਸਹੀ ਵਰਤੋਂ ਅਤੇ ਇਸ ਦੀ ਦੁਰਵਰਤੋਂ ਨਾਲ ਹੋਣ ਵਾਲੇ ਮਾੜੇ ਨਤੀਜਿਆਂ ਪ੍ਰਤੀ ਜਾਗਰੂਕ ਕਰਨ ਲਈ ਰੇਲਵੇ ਸਟੇਸ਼ਨਾਂ, ਟਰੇਨਾਂ ਤੇ ਜਨਤਕ ਅਨਾਊਂਸਮੈਂਟ ਪ੍ਰਣਾਲੀ ਰਾਹੀਂ ਨਿਰੰਤਰ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਇਸ ਦੇ ਬਾਵਜੂਦ ਕੁਝ ਗ਼ੈਰ-ਸਮਾਜਿਕ ਤੇ ਲਾਪਰਵਾਹ ਅਨਸਰ ਨਿੱਜੀ ਸੁਵਿਧਾ ਜਾਂ ਬਿਨਾਂ ਕਿਸੇ ਵਜ੍ਹਾ ਦੇ ਚੇਨ ਪੁਲਿੰਗ ਕਰ ਕੇ ਰੇਲ ਆਵਾਜਾਈ ’ਚ ਵਿਘਨ ਪਾਉਂਦੇ ਹਨ। ਬਸੰਤ ਕੁਮਾਰ ਸੀਨੀਅਰ ਮੰਡਲ ਕਮਰਸ਼ੀਅਲ ਮੈਨੇਜਰ ਉੱਤਰ ਰੇਲਵੇ ਫਿਰੋਜ਼ਪੁਰ ਨੇ ਦੱਸਿਆ ਕਿ ਬਿਨਾਂ ਵਜ੍ਹਾ ਚੇਨ ਪੁਲਿੰਗ ਦੇ ਕਾਰਨ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਸਮੇਂ ਦੀ ਪਾਬੰਦੀ ਵਿਗੜਦੀ ਹੈ ਤੇ ਹਜ਼ਾਰਾਂ ਯਾਤਰੀਆਂ ਨੂੰ ਬਿਨਾਂ ਵਜ੍ਹਾ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਨਾਲ ਹੀ ਇਸ ਨਾਲ ਰੇਲਵੇ ਨੂੰ ਆਰਥਿਕ ਨੁਕਸਾਨ ਵੀ ਹੁੰਦਾ ਹੈ। ਰੇਲ ਅਧਿਨਿਯਮ 1989 ਦੀ ਧਾਰਾ 141 ਤਹਿਤ ਬਿਨਾਂ ਕਿਸੇ ਢੁੱਕਵੇਂ ਤੇ ਪੁਖ਼ਤਾ ਕਾਰਨ ਦੇ ਅਲਾਰਮ ਚੇਨ ਖਿੱਚਣਾ ਇਕ ਸਜ਼ਾਯੋਗ ਅਪਰਾਧ ਹੈ, ਜਿਸ ਲਈ ਜੁਰਮਾਨਾ, ਜੇਲ੍ਹ ਜਾਂ ਦੋਵੇਂ ਸਜ਼ਾਵਾਂ ਦੇਣ ਦੀ ਵਿਵਸਥਾ ਹੈ। ਜੂਨ ਮਹੀਨੇ ਦੌਰਾਨ ਰੇਲ ਅਧਿਨਿਯਮ ਦੀ ਧਾਰਾ-141 ਤਹਿਤ 150 ਮਾਮਲੇ ਦਰਜ ਕਰ ਕੇ 80 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ 9400 ਰੁਪਏ ਜੁਰਮਾਨੇ ਵਜੋਂ ਵਸੂਲ ਕੀਤੇ ਗਏ। ਫ਼ਿਰੋਜ਼ਪੁਰ ਮੰਡਲ ਸਾਰੇ ਰੇਲ ਯਾਤਰੀਆਂ ਨੂੰ ਅਪੀਲ ਕਰਦਾ ਹੈ ਕਿ ਅਲਾਰਮ ਚੇਨ ਦੀ ਵਰਤੋਂ ਕੇਵਲ ਅਸਲ ਐਮਰਜੈਂਸੀ ਸਥਿਤੀਆਂ ਵਿਚ ਹੀ ਕਰਨ।