- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੀਟ ਪ੍ਰੀਖਿਆ ਵਿਚ ਸ਼ਾਮਲ ਹੋਣ ਵਾਲੇ ਪ੍ਰੀਖਿਆਰਥੀਆਂ ਦੀ ਸਹੂਲਤ ਲਈ ਉੱਤਰ ਰੇਲਵੇ ਵੱਲੋਂ 21 ਜੂਨ 2026 ਨੂੰ ਵਿਸ਼ੇਸ਼ ਅਨ-ਰਿਜ਼ਰਵਡ (ਬਿਨਾਂ ਰਿਜ਼ਰਵੇਸ਼ਨ) ਪ੍ਰੀਖਿਆ ਸਪੈਸ਼ਲ ਰੇਲਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਰੇਲਗੱਡੀਆਂ 2 ਫੇਰੇ ਲਗਾਉਣਗੀਆਂ, ਜਿਸ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਪ੍ਰੀਖਿਆ ਦੇਣ ਜਾਣ ਵਾਲੇ ਹਜ਼ਾਰਾਂ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਨ੍ਹਾਂ ਦਾ ਸਫ਼ਰ ਆਸਾਨ ਹੋਵੇਗਾ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ। ਨੀਟ ਪ੍ਰੀਖਿਆ ਵਿਚ ਸ਼ਾਮਲ ਹੋਣ ਵਾਲੇ ਪ੍ਰੀਖਿਆਰਥੀਆਂ ਦੀ ਸਹੂਲਤ ਲਈ ਉੱਤਰ ਰੇਲਵੇ ਵੱਲੋਂ 21 ਜੂਨ 2026 ਨੂੰ ਵਿਸ਼ੇਸ਼ ਅਨ-ਰਿਜ਼ਰਵਡ (ਬਿਨਾਂ ਰਿਜ਼ਰਵੇਸ਼ਨ) ਪ੍ਰੀਖਿਆ ਸਪੈਸ਼ਲ ਰੇਲਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਰੇਲਗੱਡੀਆਂ 2 ਫੇਰੇ ਲਗਾਉਣਗੀਆਂ, ਜਿਸ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਪ੍ਰੀਖਿਆ ਦੇਣ ਜਾਣ ਵਾਲੇ ਹਜ਼ਾਰਾਂ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਨ੍ਹਾਂ ਦਾ ਸਫ਼ਰ ਆਸਾਨ ਹੋਵੇਗਾ।
ਉੱਤਰ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਤਿੰਨ ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਅੰਮ੍ਰਿਤਸਰ-ਲੁਧਿਆਣਾ-ਅੰਮ੍ਰਿਤਸਰ ਸਪੈਸ਼ਲ ਟਰੇਨ ਨੰਬਰ 04666 ਇਹ ਟਰੇਨ ਅੰਮ੍ਰਿਤਸਰ ਤੋਂ ਸਵੇਰੇ 9.50 ਵਜੇ ਚੱਲ ਕੇ ਬਿਆਸ 10.20, ਜਲੰਧਰ ਸਿਟੀ 10.55, ਫਗਵਾੜਾ 11.20, ਫਿਲੌਰ 11.43 ਹੁੰਦੀ ਹੋਈ ਦੁਪਹਿਰ 12.10 ਵਜੇ ਲੁਧਿਆਣਾ ਪਹੁੰਚੇਗੀ। ਵਾਪਸੀ ਵਿਚ ਟਰੇਨ ਨੰਬਰ 04665 ਲੁਧਿਆਣਾ ਤੋਂ ਸ਼ਾਮ 19.20 ਵਜੇ ਚੱਲ ਕੇ ਰਾਤ 22.05 ਵਜੇ ਅੰਮ੍ਰਿਤਸਰ ਪਰਤੇਗੀ। ਟਰੇਨ ਨੰਬਰ 04667 ਲੁਧਿਆਣਾ ਤੋਂ ਸਵੇਰੇ 9.30 ਵਜੇ ਰਵਾਨਾ ਹੋ ਕੇ ਫਿਲੌਰ 9.43, ਫਗਵਾੜਾ 10.04, ਜਲੰਧਰ ਸਿਟੀ 10.30, ਬਿਆਸ 11.05 ਦੇ ਰਸਤੇ ਦੁਪਹਿਰ 12.10 ਵਜੇ ਅੰਮ੍ਰਿਤਸਰ ਪਹੁੰਚੇਗੀ। ਵਾਪਸੀ ਵਿਚ ਟਰੇਨ ਨੰਬਰ 04668 ਅੰਮ੍ਰਿਤਸਰ ਤੋਂ ਸ਼ਾਮ 19.40 ਵਜੇ ਚੱਲ ਕੇ ਰਾਤ 22.10 ਵਜੇ ਲੁਧਿਆਣਾ ਪਹੁੰਚੇਗੀ।
ਇਸੇ ਤਰ੍ਹਾਂ ਟਰੇਨ 04670 ਫ਼ਿਰੋਜ਼ਪੁਰ ਕੈਂਟ ਤੋਂ ਸਵੇਰੇ 7.45 ਵਜੇ ਚੱਲੇਗੀ ਅਤੇ ਤਲਵੰਡੀ 8.12, ਮੋਗਾ 8.35, ਅਜੀਤਵਾਲ 8.50, ਜਗਰਾਉਂ 9.10, ਮੁੱਲਾਂਪੁਰ 9:30 ਹੁੰਦੀ ਹੋਈ ਸਵੇਰੇ 11 ਵਜੇ ਲੁਧਿਆਣਾ ਪਹੁੰਚੇਗੀ। ਵਾਪਸੀ ਫੇਰੇ ਵਿਚ ਟਰੇਨ ਨੰਬਰ 04669 ਲੁਧਿਆਣਾ ਤੋਂ ਸ਼ਾਮ 19 ਵਜੇ ਚੱਲ ਕੇ ਰਾਤ 21.30 ਵਜੇ ਫ਼ਿਰੋਜ਼ਪੁਰ ਕੈਂਟ ਵਾਪਸ ਆਵੇਗੀ। ਰੇਲਵੇ ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਵਧੇਰੇ ਜਾਣਕਾਰੀ ਜਾਂ ਸਮੇਂ ਦੀ ਤਬਦੀਲੀ ਦੇ ਵੇਰਵਿਆਂ ਲਈ ਮੁਸਾਫ਼ਰ ਰੇਲ ਮਦਦ ਹੈਲਪਲਾਈਨ ਨੰਬਰ 139 ਡਾਇਲ ਕਰ ਸਕਦੇ ਹਨ।