- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਚਰਨ ਸਿੰਘ ਸਾਮਾ, ਿਫ਼ਰੋਜ਼ਪੁਰ ਪੰਜਾਬ ਸ਼ਹਿਰੀ ਯੋਜਨਾ ਤੇ ਵਿਕਾਸ ਅਥਾਰਿਟੀ (ਪੁੱਡਾ) ਵੱਲੋਂ 2015-16 ਵਿਚ ਪੁਰਾਣਾ ਸਿਵਲ

ਹਰਚਰਨ ਸਿੰਘ ਸਾਮਾ, ਿਫ਼ਰੋਜ਼ਪੁਰ
ਪੰਜਾਬ ਸ਼ਹਿਰੀ ਯੋਜਨਾ ਤੇ ਵਿਕਾਸ ਅਥਾਰਿਟੀ (ਪੁੱਡਾ) ਵੱਲੋਂ 2015-16 ਵਿਚ ਪੁਰਾਣਾ ਸਿਵਲ ਹਸਪਤਾਲ ਫਿਰੋਜ਼ਪੁਰ ਦੀ ਜਗ੍ਹਾ ਤੇ ਐਸਸੀਓ ਅਤੇ ਦੁਕਾਨਾਂ ਵਾਸਤੇ ਪਲਾਟ ਵੇਚੇ ਗਏ ਸਨ। ਉਸ ਵਕਤ ਉਕਤ ਪਲਾਟਾਂ ਦਾ ਰੇਟ ਖਰੀਦਦਾਰਾਂ ਵੱਲੋਂ ਲਗਾਈ ਗਈ ਬੋਲੀ ਮੁਤਾਬਕ ਬਹੁਤ ਜ਼ਿਆਦਾ ਸੀ। ਤਤਕਾਲੀਨ ਡਿਪਟੀ ਕਮਿਸ਼ਨਰ ਇੰਜੀ ਡੀਪੀਐੱਸ ਖਰਬੰਦਾ ਨੇ ਖਰੀਦਦਾਰਾਂ ਨੂੰ ਵਿਸ਼ਵਾਸ ਦੁਆਇਆ ਸੀ ਕਿ ਪੁੱਡਾ ਵੱਲੋਂ ਵੇਚੇ ਗਏ ਪਲਾਟਾਂ ਤੇ ਬਨਣ ਵਾਲੀ ਮਾਰਕੀਟ ਨੂੰ ਚੰਡੀਗੜ੍ਹ ਦੇ ਸਤਾਰਾਂ ਸੈਕਟਰ ਦੀ ਮਾਰਕੀਟ ਵਾਂਗ ਬਣਾਇਆ ਜਾਵੇਗਾ ਤੇ ਲੋਕਾਂ ਨੂੰ ਵਧੇਰੇ ਅਕਰਸ਼ਿਤ ਕਰਨ ਲਈ ਇਸ ਦਾ ਖਾਸ ਤੌਰ ਤੇ ਸੁੰਦਰੀਕਰਨ ਕੀਤਾ ਜਾਵੇਗਾ। ਪਰ ਅੱਜ ਇਸ ਪੁੱਡਾ ਮਾਰਕੀਟ ਵੱਲ ਝਾਤ ਮਾਰੀਏ ਤਾਂ ਹਰ ਪੱਖੋਂ ਉਨਤਾਈਆਂ ਨਜ਼ਰ ਆ ਰਹੀਆਂ ਹਨ ਤੇ ਇਹ ਮਾਰਕੀਟ ਪ੍ਰਸ਼ਾਸਨ ਦੀ ਅਣਗਹਿਲੀ ਦਾ ਸ਼ਿਕਾਰ ਬਣਦੀ ਜਾ ਰਹੀ ਹੈ। ਪੁੱਡਾ ਨੇ ਇਹ ਮਾਰਕੀਟ ਕਈ ਸਾਲ ਪਹਿਲਾਂ ਨਗਰ ਕੌਂਸਲ ਫਿਰੋਜ਼ਪੁਰ ਦੇ ਹਵਾਲੇ ਕਰ ਦਿੱਤੀ ਸੀ ਅਤੇ ਇਸ ਦੇ ਨਾਲ ਹੀ ਪੁੱਡਾ ਨੇ ਇਸ ਇਲਾਕੇ ਦੇ ਰੱਖ ਰਖਾਅ ਲਈ ਬਣਦੀ ਰਕਮ ਦਾ ਭੁਗਤਾਨ ਨਗਰ ਕੌਂਸਲ ਨੂੰ ਕੀਤਾ ਗਿਆ ਸੀ। ਅੱਜ ਕੱਲ੍ਹ ਇਸ ਮਾਰਕੀਟ ਦੇ ਮਾਲਕਾਂ ਵੱਲੋਂ ਆਪਣੀਆਂ ਇਮਾਰਤਾਂ ਦਾ ਬਣਦਾ ਟੈਕਸ ਨਗਰ ਕੌਂਸਲ ਨੂੰ ਦਿੱਤਾ ਜਾ ਰਿਹਾ ਹੈ।
ਸਫ਼ਾਈ ਪੱਖੋਂ ਮੰਦਾ ਹਾਲ
ਪੁੱਡਾ ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਮਾਰਕੀਟ ਦੀ ਬੋਲੀ ਕਰਨ ਵੇਲੇ ਨਵੇਕਲੀ ਰੰਗਤ ਦੇਣ ਦਾ ਵਾਅਦਾ ਕਰ ਕੇ ਮੋਟੀ ਰਕਮ ਵਸੂਲ ਕੀਤੀ ਗਈ ਸੀ। ਪਰ ਅੱਜ ਦੇ ਹਾਲਾਤ ਇਹ ਹਨ ਕਿ ਨਗਰ ਕੌਂਸਲ ਫਿਰੋਜ਼ਪੁਰ ਦੇ ਕਰਮਚਾਰੀ ਇਸ ਦੀ ਸਫਾਈ ਕਰਨਾ ਵੀ ਮੁਨਾਸਿਬ ਨਹੀ ਸਮਝਦੇ। ਸਾਲ ਿਛਮਾਹੀ ਕਿਧਰੇ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਨਜ਼ਰ ਏ ਅਨਾਇਤ ਹੋ ਜਾਵੇ ਤਾਂ ਕਰਮਚਾਰੀ ਸਫਾਈ ਕਰ ਜਾਂਦੇ ਹਨ, ਪਰ ਰੋਜ਼ਾਨਾਂ ਸਫਾਈ ਵਾਸਤੇ ਸਥਾਨਕ ਦੁਕਾਨਦਾਰਾਂ ਨੇ ਆਪਣੇ ਤੌਰ ਤੇ ਸਫਾਈ ਕਰਮੀ ਰੱਖੇ ਹੋਏ ਹਨ। ਅਵਾਰਾ ਪਸ਼ੂਆਂ ਕਾਰਨ ਹਰ ਵੇਲੇ ਅਣਸੁਖਾਵਾਂ ਮਹੌਲ ਬਣਿਆਂ ਰਹਿੰਦਾ ਹੈ।
ਸੀਵਰੇਜ ਦੇ ਗੰਦੇ ਪਾਣੀ ਦੀ ਪਰੇਸ਼ਾਨੀ
ਮਾਰਕੀਟ ਦੇ ਪਲਾਟ ਮਾਲਕਾਂ ਨੂੰ ਸੌਂਪਣ ਤੋਂ ਪਹਿਲਾਂ ਪੁੱਡਾ ਨੇ ਜ਼ਮੀਨਦੋਜ ਸੀਵਰੇਜ ਪਾਇਪਾਂ ਅਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾ ਦਿੱਤੀਆਂ ਸਨ। ਉਸ ਵਕਤ ਪੁੱਡਾ ਵੱਲੋਂ ਕੀਤੀ ਗਈ ਅਣਗਹਿਲੀ ਦਾ ਖਮਿਆਜ਼ਾ ਲੋਕਾਂ ਨੂੰ ਅੱਜ ਵੀ ਭੁਗਤਣਾ ਪੈ ਰਿਹ ਹੈ। ਸਿਤਮਜ਼ਰੀਫੀ ਦੀ ਗੱਲ ਹੈ ਕਿ ਸੀਵਰੇਜ ਦਾ ਗੰਦਾ ਪਾਣੀ ਸ਼ੋਰੂਮਾਂ ਦੀ ਬੇਸਮੈਂਟ ਤੱਕ ਮਾਰ ਕਰ ਰਿਹਾ ਹੈ। ਇਸ ਸਬੰਧੀ ਜਦੋਂ ਵੀ ਸੀਵਰੇਜ ਬੋਰਡ ਦੇ ਅਧਿਕਾਰੀਆਂ ਤੱਕ ਪਹੁੰਚ ਕੀਤੀ ਜਾਂਦੀ ਹੈ ਤਾਂ ਕਰਮਚਾਰੀ ਘੱਟ ਹੋਣ ਦਾ ਬਹਾਨਾ ਬਣਾ ਕੇ ਟਾਲ ਦਿੱਤਾ ਜਾਂਦਾ ਹੈ। ਇਸ ਦੌਰਾਨ ਸੀਵਰੇਜ ਸਫਾਈ ਲਈ ਬਾਹਰ ਤੋ ਪ੍ਰਬੰਧ ਕਰਨਾ ਪੈਂਦਾ ਹੈ। ਹੁਣ ਜਦੋਂ ਮਾਰਕੀਟ ਦੇ ਦੁਕਾਨਦਾਰ ਸੀਵਰੇਜ ਬਿੱਲ ਸੀਵਰੇਜ ਬੋਰਡ ਨੂੰ ਦੇ ਰੇ ਹਨ ਤਾਂ ਕੰਮ ਕਰਨ ਦੀ ਜ਼ਿੰਮੇਵਾਰੀ ਵੀ ਸੀਵਰੇਜ ਬੋਰਡ ਦੀ ਹੋਣੀ ਚਾਹੀਦੀ ਹੈ।
ਸਟਰੀਟ ਲਾਈਟਾਂ ਵੀ ਖ਼ਰਾਬ
ਪੁੱਡਾ ਵੱਲੋਂ ਲਗਾਈਆਂ ਗਈਆਂ ਸਟਰੀਟ ਲਾਈਟਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਨਗਰ ਕੌਂਸਲ ਫਿਰੋਜ਼ਪੁਰ ਦੀ ਹੈ ਪਰ ਕਈ ਵਾਰ ਸ਼ਿਕਾਇਤ ਕਰਨ ਤੋਂ ਬਾਅਦ ਵੀ ਪੁੱਡਾ ਮਾਰਕੀਟ ਦੀਆਂ ਸਟਰੀਟ ਲਾਈਟਾਂ ਬੰਦ ਪਈਆਂ ਹਨ। ਰਾਤ ਸਮੇਂ ਰੌਸ਼ਨੀ ਦਾ ਪ੍ਰਬੰਧ ਨਾ ਹੋਣ ਕਾਰਨ ਇਸ ਇਲਾਕੇ ਵਿਚ ਚੋਰੀ ਦੀਆਂ ਘਟਨਾਵਾਂ ਅਕਸਰ ਹੀ ਵਾਪਰਦੀਆਂ ਰਹਿੰਦੀਆਂ ਹਨ। ਜ਼ਿਕਰਯੋਗ ਹੈ ਕਿ ਇਸ ਮਾਰਕੀਟ ਤੇ ਥਾਣਾ ਸਿਟੀ ਫਿਰੋਜ਼ਪੁਰ ਦਰਮਿਆਨ ਇਕ ਸੜਕ ਦਾ ਹੀ ਫਾਸਲਾ ਹੈ ਪਰ ਚੋਰਾਂ ਨੂੰ ਪੁਲਿਸ ਦਾ ਕੋਈ ਖੌਫ ਨਹੀ ਰਿਹਾ। ਇੱਥੇ ਬਿਜਲੀ ਦੀ ਸਪਲਾਈ ਵਾਸਤੇ ਲਗਾਏ ਗਏ ਲੋਹੇ ਬਕਸੇ ਬਦਤਰ ਹਾਲਾਤ ਵਿੱਚ ਡਿੱਗੇ ਹੋਏ ਹਨ ਜਿਹਨਾ ਤੋ ਕੋਈ ਦੁਰਘਟਨਾ ਹੋਣ ਦਾ ਖਦਸ਼ਾ ਬਣਿਆਂ ਰਹਿੰਦਾ ਹੈ।
ਅਣਅਧਿਕਾਰਤ ਖੋਖਿਆਂ ਦੀ ਭਰਮਾਰ
ਨਗਰ ਕੌਂਸਲ ਫਿਰੋਜ਼ਪੁਰ ਦੇ ਕਰਮਚਾਰੀਆਂ ਦੀ ਛਤਰਛਾਇਆ ਹੇਠ ਪੁੱਡਾ ਮਾਰਕੀਟ ਦੀ ਪਾਰਕਿੰਗ ਵਾਲੀ ਜਗਾਹ ਤੇ ਆਟੋ ਮਕੈਨਕਾਂ ਵੱਲੋਂ ਨਜਾਇਜ ਖੋਖੇ, ਖਾਣ-ਪੀਣ ਦੇ ਸਮਾਨ ਦੀਆਂ ਰੇਹੜੀਆਂ ਲਗਾ ਕੇ ਪਾਰਕਿੰਗ ਵਾਲੀ ਜਗ੍ਹਾ ਤੇ ਕਬਜਾ ਕੀਤਾ ਹੋਇਆ ਹੈ। ਇਹ ਨਜਾਇਜ਼ ਕਬਜੇ ਪਾਰਕਿੰਗ ਅਤੇ ਟਰੈਫਿਕ ਨੂੰ ਬੁਰੀ ਤਰਾਂ ਪ੍ਰਭਾਵਿਤ ਕਰ ਰਹੇ ਹਨ।
ਪੁੱਡਾ ਨਿਯਮਾਂ ਦੇ ਉਲਟ ਬਣੀਆਂ ਕਈ ਇਮਾਰਤਾਂ
ਪੁੱਡਾ ਵੱਲੇ ਵੇਚੇ ਗਏ ਪਲਾਟਾਂ ਵਾਲੀ ਜਗ੍ਹਾ ਤੇ ਜਿਹੜੀਆਂ ਦੁਕਾਨਾਂ ਅਤੇ ਸ਼ੋਅ ਰੂਮ ਬਨਣੇ ਸਨ ਉਹਨਾ ਦਾ ਮਾਪਦੰਡ ਤੇ ਨਿਯਮ ਪੁੱਡਾ ਵੱਲੋਂ ਨਿਰਧਾਰਤ ਕੀਤੇ ਗਏ ਸਨ ਅਤੇ ਇਸ ਵਾਸਤੇ ਪਲਾਟ ਮਾਲਕਾਂ ਵੱਲੋਂ ਬਾਕਾਇਦਾ ਨਕਸ਼ਾ ਅਤੇ ਲਿਖਤੀ ਤੌਰ ਤੇ ਕਾਗਜਾਤ ਪੁੱਡਾ ਪਾਸ ਜਮਾਂ ਕਰਵਾਏ ਗਏ ਪਰ ਬਹੁਤੀਆਂ ਇਮਾਰਤਾਂ ਪੁੱਡਾ ਨਿਯਮਾਂ ਨੂੰ ਿਛੱਕੇ ਟੰਗ ਕੇ ਬਣਾਈਆਂ ਗਈਆਂ ਹਨ। ਇਮਾਰਤ ਬਣਾਉਣ ਮੌਕੇ ਮਾਲਕ ਵੱਲੋਂ ਪੁੱਡਾ ਨੂੰ ਲਿਖਤੀ ਤੌਰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੀ ਇਮਾਰਤ ਦਾ ਲੈਂਟਰ ਪਾ ਰਿਹਾ ਹੈ ਤੇ ਵਿਭਾਗ ਦੇ ਅਧਿਕਾਰੀ ਆ ਕੇ ਮੌਕੇ ਤੇ ਚੈਕਿੰਗ ਕਰ ਸਕਦੇ ਹਨ। ਪਰ ਪੁੱਡਾ ਅਧਿਕਾਰੀ ਕਦੇ ਮੌਕੇ ਤੇ ਨਹੀ ਪਹੁੰਚਦੇ।
ਪਹਿਲ ਦੇ ਆਧਾਰ 'ਤੇ ਹੱਲ ਕੀਤੇ ਜਾਣਗੇ ਮਸਲੇ : ਈਓ
ਇਸ ਸਬੰਧੀ ਜਦ ਪੂਨਮ ਭਟਨਾਗਰ ਈਓ ਨਗਰ ਕੌਂਸਲ ਫਿਰੋਜ਼ਪੁਰ ਨਾਲ ਗੱਲਬਾਤ ਕੀਤੀ ਤਾਂ ਉਨਾਂ੍ਹ ਆਖਿਆ ਕਿ ਪੁੱਡਾ ਮਾਰਕੀਟ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ। ਸਫਾਈ, ਲਾਇਟਾਂ ਸਬੰਧੀ ਆਉਣ ਵਾਲੀਆਂ ਮੁਸ਼ਕਲਾਂ ਅਤੇ ਨਜਾਇਜ ਕਬਜੇ ਜਲਦੀ ਹਟਾਏ ਜਾਣਗੇ। ਉਨਾਂ੍ਹ ਆਖਿਆ ਕਿ ਸ਼ਹਿਰ ਅੰਦਰ ਕਿਸੇ ਨੂੰ ਨਜਾਇਜ ਕਬਜ਼ੇ ਕਰਨ ਦੀ ਇਜਾਜ਼ਤ ਨਹੀ ਦੇਵੇਗੇ।
——————ਕੋਟ——————
'ਐੱਸਡੀਓ ਗੁਲਸ਼ਨ ਗਰੋਵਰ ਦੀ ਡਿਊਟੀ ਲਗਾ ਦਿੱਤੀ ਹੈ। ਜਲਦ ਹੀ ਮਸਲਾ ਹੱਲ ਹੋ ਜਾਵੇਗਾ।'
ਐਕਸੀਅਨ ਹਰਸ਼ਰਨਜੀਤ ਸਿੰਘ