- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕਾਰਾਤਮਕ ਸੋਚ ਹੀ ਜ਼ਿੰਦਗੀ ਦੀ ਸਭ ਤੋਂ ਵੱਡੀ ਤਾਕਤ, ਵਿਚਾਰ ਬਦਲੋ ਤਾਂ ਹਾਲਾਤ ਆਪਣੇ ਆਪ ਬਦਲ

- ਕਿਹਾ, ਵਿਚਾਰ ਬਦਲੋ ਤਾਂ ਹਾਲਾਤ ਆਪਣੇ ਆਪ ਬਦਲ ਜਾਣਗੇ
- ਜ਼ੀਰਾ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ ਕਰਵਾਏ ਸਮਾਗਮ ’ਚ ਸ਼ਹਿਰ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ
ਗੌਰਵ ਗੌੜ ਜੌਲੀ, ਪੰਜਾਬੀ ਜਾਗਰਨ
ਜ਼ੀਰਾ : ਅੱਜ ਦੇ ਤਣਾਅ ਭਰੇ ਅਤੇ ਤੇਜ਼ ਰਫ਼ਤਾਰ ਜੀਵਨ ਵਿੱਚ ਮਨੁੱਖ ਨੂੰ ਅੱਗੇ ਵਧਾਉਣ ਵਾਲੀ ਸਭ ਤੋਂ ਵੱਡੀ ਸ਼ਕਤੀ ਉਸ ਦੀ ਸਕਾਰਾਤਮਕ ਸੋਚ ਹੈ। ਇਸੇ ਸੁਨੇਹੇ ਨੂੰ ਸਮਾਜ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਾ ਜ਼ੀਰਾ ਵੱਲੋਂ ਬ੍ਰਹਮਾ ਕੁਮਾਰੀ ਆਸ਼ਰਮ ਵਿਖੇ ‘ਪਾਜ਼ੇਟਿਵ ਥਿੰਕਿੰਗ’ ਵਿਸ਼ੇ ’ਤੇ ਇੱਕ ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਸ਼ਹਿਰ ਦੀਆਂ ਸਮਾਜਿਕ, ਧਾਰਮਿਕ ਅਤੇ ਸੇਵਾ ਸੰਸਥਾਵਾਂ ਨਾਲ ਜੁੜੀਆਂ ਨਾਮਵਰ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਸਮਾਗਮ ਦੀ ਮੁੱਖ ਵਕਤਾ ਵਜੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਬੀ.ਕੇ. ਡਾ. ਸੁਨੀਤਾ ਦੀਦੀ ਨੇ ਆਪਣੇ ਪ੍ਰੇਰਨਾਦਾਇਕ ਸੰਬੋਧਨ ਦੌਰਾਨ ਕਿਹਾ ਕਿ ਮਨੁੱਖ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਚੁਣੌਤੀਆਂ ਉਸ ਨੂੰ ਹਰਾਉਂਦੀਆਂ ਨਹੀਂ, ਬਲਕਿ ਉਸ ਦੇ ਵਿਚਾਰ ਹੀ ਉਸ ਦੀ ਅਸਲੀ ਜਿੱਤ ਜਾਂ ਹਾਰ ਦਾ ਫ਼ੈਸਲਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮਨੁੱਖ ਆਪਣੀ ਸੋਚ ਨੂੰ ਸਕਾਰਾਤਮਕ ਰੱਖੇ ਤਾਂ ਸਭ ਤੋਂ ਔਖੇ ਹਾਲਾਤ ਵੀ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹ ਸਕਦੇ ਹਨ।
ਉਨ੍ਹਾਂ ਕਿਹਾ ਕਿ ਮਨੁੱਖ ਸਿਰਫ਼ ਇੱਕ ਸਰੀਰ ਨਹੀਂ, ਸਗੋਂ ਇੱਕ ਸ਼ਕਤੀਸ਼ਾਲੀ ਆਤਮਾ ਹੈ ਅਤੇ ਜਦੋਂ ਉਹ ਆਪਣੇ ਆਪ ਨੂੰ ਆਤਮਾ ਸਮਝ ਕੇ ਪਰਮਾਤਮਾ ਨਾਲ ਜੁੜਦਾ ਹੈ ਤਾਂ ਉਸ ਦੇ ਅੰਦਰ ਅਸੀਮ ਆਤਮਿਕ ਊਰਜਾ ਦਾ ਸੰਚਾਰ ਹੁੰਦਾ ਹੈ। ਉਨ੍ਹਾਂ ਰਾਜਯੋਗ ਮੈਡੀਟੇਸ਼ਨ ਨੂੰ ਮਾਨਸਿਕ ਸ਼ਾਂਤੀ, ਤਣਾਅ ਤੋਂ ਮੁਕਤੀ ਅਤੇ ਖੁਸ਼ਹਾਲ ਜੀਵਨ ਦੀ ਕੁੰਜੀ ਕਰਾਰ ਦਿੰਦਿਆਂ ਹਰ ਵਿਅਕਤੀ ਨੂੰ ਰੋਜ਼ਾਨਾ ਕੁਝ ਸਮਾਂ ਪਰਮਾਤਮਾ ਦੀ ਯਾਦ ਅਤੇ ਧਿਆਨ ਲਈ ਨਿਕਾਲਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਬੀ.ਕੇ. ਵੀਨਾ ਦੀਦੀ ਨੇ ਕਿਹਾ ਕਿ ਅੱਜ ਦੇ ਸਮਾਜ ਵਿੱਚ ਵਧ ਰਹੀ ਨਕਾਰਾਤਮਕਤਾ, ਚਿੰਤਾ ਅਤੇ ਮਾਨਸਿਕ ਦਬਾਅ ਦੇ ਮਾਹੌਲ ਵਿੱਚ ਅਜਿਹੇ ਆਤਮਿਕ ਪ੍ਰੋਗਰਾਮ ਲੋਕਾਂ ਨੂੰ ਨਵੀਂ ਉਮੀਦ, ਨਵੀਂ ਊਰਜਾ ਅਤੇ ਜੀਵਨ ਨੂੰ ਸਹੀ ਦਿਸ਼ਾ ਵਿੱਚ ਅੱਗੇ ਵਧਾਉਣ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਨੇ ਸਮਾਗਮ ਵਿੱਚ ਸ਼ਾਮਲ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਸਮਾਗਮ ਦੇ ਅਖੀਰ ਵਿੱਚ ਬੀ.ਕੇ. ਸੀਮਾ ਭੈਣ ਅਤੇ ਬੀ.ਕੇ. ਕਰਮਜੀਤ ਭੈਣ ਨੇ ਸਹਿਯੋਗੀ ਸੰਸਥਾਵਾਂ ਅਤੇ ਹਾਜ਼ਰ ਸ਼ਖ਼ਸੀਅਤਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਸਮਾਜ ਵਿੱਚ ਆਤਮਿਕ ਜਾਗਰੂਕਤਾ ਦਾ ਸੰਦੇਸ਼ ਫੈਲਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।
ਇਸ ਉਪਰੰਤ ਸਮੂਹ ਸੰਗਤ ਲਈ ਪ੍ਰੀਤੀ ਭੋਜਨ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਸਰਪ੍ਰਸਤ ਸੁਖਦੇਵ ਬਿੱਟੂ ਵਿੱਜ, ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਜ਼ੀਰਾ, ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ, ਜਨਰਲ ਸਕੱਤਰ ਜਗਦੇਵ ਸ਼ਰਮਾ, ਕੈਸ਼ੀਅਰ ਪੁਸ਼ਪਿੰਦਰ ਸਿੰਘ ਹੈਪੀ, ਚੇਅਰਮੈਨ ਤਰਸੇਮ ਲਾਲ ਜੁਨੇਜਾ, ਐਡਵੋਕੇਟ ਵਿਜੇ ਬਾਂਸਲ, ਸੁਰਿੰਦਰ ਸ਼ਰਮਾ, ਜੇਈ, ਨਰਿੰਦਰ ਕੁਮਾਰ ਨਾਰੰਗ, ਡਾ. ਸੁਖਮੀਤ ਫਿਜ਼ੀਓਥੈਰਾਪਿਸਟ, ਸੋਨੂੰ ਗੁਜਰਾਲ, ਮਹਿੰਦਰ ਪਾਲ ਕੁਮਾਰ, ਜੈ ਰਾਮ ਬੱਤਰਾ, ਵਨੀਤਾ ਝਾਂਜੀ, ਕਿਰਨ ਜੁਨੇਜਾ, ਰਮਾ ਸ਼ਰਮਾ, ਰੀਮਾ ਵਿੱਜ, ਰੇਨੂੰ ਵਿੱਜ, ਵਿਭਾ ਬਾਂਸਲ, ਅਨੂਰਾਧਾ ਸ਼ਰਮਾ, ਸੁਮਨ ਗੌਤਮ, ਰੰਜੂ ਚੋਪੜਾ, ਨੀਰੂ ਕੁਮਾਰੀ, ਕ੍ਰਿਸ਼ਨਾ ਬਾਵਾ, ਮੀਨਾਕਸ਼ੀ ਗੁਪਤਾ, ਕੁਸਮ ਸ਼ਰਮਾ, ਬਿਮਲਾ ਸ਼ਰਮਾ, ਸਰੋਜ ਸਿੰਗਲਾ ਅਤੇ ਨਿਰਮਲਾ ਰਾਣੀ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਅਤੇ ਸ਼ਰਧਾਲੂਆਂ ਨੇ ਸ਼ਮੂਲੀਅਤ ਕਰ ਕੇ ਪ੍ਰੋਗਰਾਮ ਨੂੰ ਸਫਲ ਬਣਾਇਆ।