- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ੀਰਾ ਵਿਚ ਪੀਰ ਬਾਬਾ ਮੌਜਦੀਨ ਜੀ ਦਾ ਸਲਾਨਾ ਜੋੜ ਮੇਲਾ 30 ਜੂਨ ਨੂੰ, ਤਿਆਰੀਆਂ ਮੁਕੰਮਲ

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ, ਫਿਰੋਜ਼ਪੁਰ: ਜ਼ੀਰਾ ਦੀ ਪ੍ਰਸਿੱਧ ਦਰਗਾਹ ਪੀਰ ਬਾਬਾ ਮੌਜਦੀਨ ਵੈਲਫੇਅਰ ਸੋਸਾਇਟੀ (ਰਜਿ. 3598) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਸੁਸਾਇਟੀ ਦੇ ਪ੍ਰਧਾਨ ਜਨਾਬ ਅਨਵਰ ਹੁਸੈਨ ਜ਼ੀਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੇਲਾ ਮੌਜ਼ੂਦਾ ਗੱਦੀ ਨਸ਼ੀਨ ਬਾਬਾ ਦਿਲਵਰ ਹੁਸੈਨ ਜ਼ੀਰਾ ਦੀ ਯੋਗ ਅਗਵਾਈ ਹੇਠ 30 ਜੂਨ 2026 (16 ਹਾੜ), ਦਿਨ ਮੰਗਲਵਾਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ। ਪ੍ਰਧਾਨ ਅਨਵਰ ਹੁਸੈਨ ਨੇ ਦੱਸਿਆ ਕਿ ਮੇਲੇ ਦੌਰਾਨ ਮੁੱਖ ਮਹਿਮਾਨ ਵਜੋਂ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਗੁਰਦੀਪ ਸਿੰਘ ਢਿੱਲੋਂ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਇਹ ਮੁੱਖ ਸ਼ਖਸੀਅਤਾਂ ਗੱਦੀ ਨਸ਼ੀਨ ਬਾਬਾ ਦਿਲਵਰ ਹੁਸੈਨ ਦੀ ਹਾਜ਼ਰੀ ਵਿਚ ਬਾਬਾ ਜੀ ਦੇ ਪਵਿੱਤਰ ਰੋਜ਼ੇ ਉੱਪਰ ਚਾਦਰ ਚੜ੍ਹਾਉਣ ਦੀ ਰਸਮ ਅਦਾ ਕਰਨਗੀਆਂ ਅਤੇ ਦਰਗਾਹ ’ਤੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕਰਨਗੀਆਂ। ਮੇਲੇ ਦੀ ਰੌਣਕ ਨੂੰ ਵਧਾਉਣ ਲਈ ਪੰਜਾਬੀ ਸੰਗੀਤ ਜਗਤ ਦੇ ਨਾਮਵਰ ਕਲਾਕਾਰ ਆਪਣੀ ਗਾਇਕੀ ਦਾ ਪ੍ਰਦਰਸ਼ਨ ਕਰਨਗੇ। ਇਸ ਸੱਭਿਆਚਾਰਕ ਅਤੇ ਸੂਫੀਆਨਾ ਪ੍ਰੋਗਰਾਮ ਵਿਚ ਪ੍ਰਸਿੱਧ ਦੋਗਾਣਾ ਜੋੜੀ ਮੀਤ ਗੁਰਨਾਮ ਤੇ ਨੀਸ਼ਾ ਖਹਿਰਾ, ਜਸਪ੍ਰੀਤ ਕੌਰ ਉਰਫ਼ ਜੱਸ ਬਰਾੜ ਅਤੇ ਗੁਰਸੇਵਕ ਮਾਨ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਨਗੇ ਅਤੇ ਆਪਣੇ ਗੀਤਾਂ ਰਾਹੀਂ ਆਈਆਂ ਸੰਗਤਾਂ ਦਾ ਮਨੋਰੰਜਨ ਕਰਨਗੇ। ਮੇਲੇ ਵਿਚ ਪਹੁੰਚਣ ਵਾਲੇ ਸਾਰੇ ਸਨਮਾਨਿਤ ਗਾਇਕਾਂ ਨੂੰ ਬਾਬਾ ਦਿਲਵਰ ਹੁਸੈਨ, ਕੁਲਬੀਰ ਸਿੰਘ ਜ਼ੀਰਾ ਅਤੇ ਗੁਰਦੀਪ ਸਿੰਘ ਢਿੱਲੋਂ ਵੱਲੋਂ ਸਾਂਝੇ ਤੌਰ ’ਤੇ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਮੇਲੇ ਦੌਰਾਨ ਸੰਗਤਾਂ ਲਈ ਚਾਹ-ਪਾਣੀ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਸੂਚਨਾ ਦੌਰਾਨ ਸੁਸਾਇਟੀ ਦੇ ਮੈਂਬਰ ਅਤੇ ਇਲਾਕੇ ਦੇ ਪਤਵੰਤੇ ਸੱਜਣ ਵੱਡੀ ਗਿਣਤੀ ਵਿਚ ਹਾਜ਼ਰ ਸਨ, ਜਿਨ੍ਹਾਂ ਵਿਚ ਵਿਜੈ ਵੋਹਰਾ, ਹੀਰਾ ਲਾਲ, ਰਾਮ, ਬਾਬਾ ਬਲਵੀਰ ਸਿੰਘ, ਰਾਮ ਸਰੂਪ, ਜੋਗਾ ਸਿੰਘ, ਗੁਰਪ੍ਰੇਮ ਸਿੰਘ ਘਾਰੂ ਵਕੀਲਾਂ ਵਾਲਾ, ਹਰਬੰਸ ਲਾਲ ਕਵਾੜੀਆ, ਸਰਵਨ ਕੁਮਾਰ, ਗੋਲਡੀ ਮਾਹਲਾ, ਅਜੀਤ ਸਿੰਘ ਘਾਰੂ, ਪੂਰਨ ਚੰਦ ਟਿੱਬਾ ਬਸਤੀ, ਰਾਹੁਲ ਕੁਮਾਰ, ਅਸ਼ੋਕ ਕੁਮਾਰ ਹੰਸ, ਭਜਨ ਸਿੰਘ ਪੱਪੀ ਅਤੇ ਵੀਰਪਾਲ ਹੈਪੀ ਆਦਿ ਸ਼ਾਮਲ ਸਨ। ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਇਸ ਜੋੜ ਮੇਲੇ ਵਿੱਚ ਹੁੰਮਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ।