- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਵ ਖੂਨ ਦਾਨ ਦਿਵਸ ਮੌਕੇ ਜ਼ੀਰਾ ਵਿਕਾਸ ਪਰਿਸ਼ਦ ਨੇ 23 ਨਿਰੰਤਰ ਦਾਨੀਆਂ ਨੂੰ ਕੀਤਾ ਸਨਮਾਨਿਤ

- ਨੌਜਵਾਨਾਂ ਨੂੰ ਖ਼ੂਨਦਾਨ ਤੇ ਨਸ਼ਾਮੁਕਤ ਜੀਵਨ ਲਈ ਕੀਤਾ ਪ੍ਰੇਰਿਤ
- ਕਿਹਾ, ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਲਈ ਖੂਨ ਜੀਵਨਦਾਨ ਸਾਬਤ ਹੁੰਦਾ
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਮਨੁੱਖਤਾ ਦੀ ਨਿਸ਼ਕਾਮ ਸੇਵਾ, ਸਮਾਜਿਕ ਜ਼ਿੰਮੇਵਾਰੀ ਅਤੇ ਜੀਵਨ ਬਚਾਉਣ ਦੇ ਸੰਦੇਸ਼ ਨੂੰ ਸਮਰਪਿਤ ਵਿਸ਼ਵ ਖ਼ੂਨਦਾਨ ਦਿਵਸ ਮੌਕੇ ਜ਼ੀਰਾ ਵਿਕਾਸ ਪ੍ਰੀਸ਼ਦ ਵੱਲੋਂ ਸਥਾਨਕ ਸੁਖਮਨੀ ਹਸਪਤਾਲ ਵਿਖੇ ਪ੍ਰੀਸ਼ਦ ਦੇ ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ, ਅਤੇ ਸਰਪ੍ਰਸਤ ਅਤੇ ਨਗਰ ਕੌਂਸਲ ਜ਼ੀਰਾ ਦੇ ਸਾਬਕਾ ਉਪ ਪ੍ਰਧਾਨ ਸੁਖਦੇਵ ਬਿੱਟੂ ਵਿੱਜ ਦੀ ਅਗਵਾਈ ਹੇਠ ਇੱਕ ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਖ਼ੂਨਦਾਨ ਦੇ ਮਹੱਤਵ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਲਗਾਤਾਰ ਖ਼ੂਨਦਾਨ ਕਰਨ ਵਾਲੇ ਕਰੀਬ 23 ਖ਼ੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਸਕੱਤਰ ਅਤੇ ਸੇਵਾਮੁਕਤ ਹੈੱਡ ਮਾਸਟਰ ਜਗਦੇਵ ਸ਼ਰਮਾ, ਪ੍ਰੀਤਰਾਜ ਸਿੰਘ ਹੀਰੋ, ਡਾ. ਪ੍ਰਦੀਪ ਵਰਮਾ, ਅਨਿਲ ਬਜਾਜ, ਡਾ. ਦੀਪ ਗਗਨ ਗੁਪਤਾ, ਡਾ. ਰਮੇਸ਼ ਚੰਦਰ, ਡਾ. ਸੁਖਮੀਤ ਸਿੰਘ ਅਤੇ ਵਰਿੰਦਰ ਜੈਨ ਨੇ ਕਿਹਾ ਕਿ ਖੂਨ ਇੱਕ ਅਜਿਹਾ ਅਨਮੋਲ ਤੋਹਫ਼ਾ ਹੈ ਜਿਸਦਾ ਕੋਈ ਬਦਲ ਅੱਜ ਤੱਕ ਵਿਗਿਆਨ ਵੀ ਨਹੀਂ ਲੱਭ ਸਕਿਆ।
ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ, ਵੱਡੀਆਂ ਸਰਜਰੀਆਂ, ਜੱਚਾ-ਬੱਚਾ ਸੇਵਾਵਾਂ, ਥੈਲੇਸੀਮੀਆ ਅਤੇ ਹੋਰ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਲਈ ਖੂਨ ਜੀਵਨਦਾਨ ਸਾਬਤ ਹੁੰਦਾ ਹੈ, ਇਸ ਲਈ ਖ਼ੂਨਦਾਨ ਨੂੰ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਮੰਨਿਆ ਜਾਂਦਾ ਹੈ। ਇਸ ਮੌਕੇ ਸੁਖਮਨੀ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਸੰਜੀਵ ਨਾਰੰਗ ਨੇ ਪਰਿਸ਼ਦ ਦੀ ਮੈਂਬਰਸ਼ਿਪ ਗ੍ਰਹਿਣ ਕਰਦਿਆਂ ਸੰਸਥਾ ਨੂੰ ਦੋ ਸਿਲਾਈ ਮਸ਼ੀਨਾਂ ਭੇਟ ਕੀਤੀਆਂ, ਜਿਸ ਦੀ ਹਾਜ਼ਰ ਮੈਂਬਰਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ ਅਤੇ ਸਰਪਰਸਤ ਸੁਖਦੇਵ ਬਿੱਟੂ ਵਿੱਜ ਨੇ ਕਿਹਾ ਕਿ ਖ਼ੂਨਦਾਨ ਕੇਵਲ ਸਮਾਜਿਕ ਫਰਜ਼ ਨਹੀਂ, ਸਗੋਂ ਮਨੁੱਖਤਾ ਪ੍ਰਤੀ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਨੌਜਵਾਨਾਂ, ਜਿਮਾਂ, ਖੇਡ ਕਲੱਬਾਂ ਅਤੇ ਸਮਾਜਿਕ ਜਥੇਬੰਦੀਆਂ ਨੂੰ ਖੂਨਦਾਨ ਮੁਹਿੰਮਾਂ ਨਾਲ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਜੀਵਨ ਜਿਊਣ ਵਾਲਾ ਨੌਜਵਾਨ ਹੀ ਸਮਾਜ ਲਈ ਅਸਲ ਪ੍ਰੇਰਣਾ ਬਣ ਸਕਦਾ ਹੈ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਸੇਵਾਮੁਕਤ ਹੈੱਡ ਮਾਸਟਰ ਜਗਦੇਵ ਸ਼ਰਮਾ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ। ਇਸ ਮੌਕੇ ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ, ਸਰਪ੍ਰਸਤ ਸੁਖਦੇਵ ਬਿੱਟੂ ਵਿੱਜ, ਜਰਨਲ ਸਕੱਤਰ ਜਗਦੇਵ ਸ਼ਰਮਾ, ਪੁਸ਼ਪਿੰਦਰ ਸਿੰਘ ਹੈਪੀ ਕੈਸ਼ੀਅਰ, ਗੁਰਬਖਸ਼ ਸਿੰਘ ਵਿੱਜ ਸਹਿ ਕੈਸ਼ੀਅਰ, ਤਰਸੇਮ ਲਾਲ ਜੁਨੇਜਾ ਚੇਅਰਮੈਨ, ਪ੍ਰੀਤ ਰਾਜ ਸਿੰਘ ਹੀਰੋ, ਵਨੀਤਾ ਝਾਂਜੀ ਪ੍ਰਧਾਨ ਮਹਿਲਾ ਵਿੰਗ , ਰਮਾ ਸ਼ਰਮਾ ਸਿਲਾਈ ਇੰਚਾਰਜ , ਡਾ ਪ੍ਰਦੀਪ ਵਰਮਾ ਹੈਲਥ ਪ੍ਰਾਜੈਕਟ ਇੰਚਾਰਜ, ਅਨਿਲ ਬਜਾਜ ਪ੍ਰੋਜੈਕਟ ਇੰਚਾਰਜ, ਸੋਨੂੰ ਗੁਜਰਾਲ ਉਪ ਪ੍ਰਧਾਨ, ਰਾਮ ਪ੍ਰਕਾਸ਼ ਰਿਟਾਇਰਡ ਐੱਸਪੀ, ਹਰਪ੍ਰੀਤ ਸਿੰਘ ਲਾਡੀ, ਰਿੰਕੂ ਸਚਦੇਵਾ, ਨਰਿੰਦਰ ਨਾਰੰਗ, ਯੋਗ ਗੁਰੂ ਗੁਰਦੀਪ ਸਿੰਘ ਕਾਨੂਗੋ, ਰਜਿੰਦਰ ਵਿੱਜ, ਰਵਿੰਦਰ ਬੇਰੀ, ਵਿਪਨ ਬਜਾਜ, ਮਨੀਸ਼ ਵਿੱਜ, ਦਲੀਪ ਕੁਮਾਰ ਦਾਸ, ਬੰਟੀ ਗੁਲਾਟੀ, ਸੁਰਿੰਦਰ ਸ਼ਰਮਾ ਜੇ.ਈ., ਨਰਿੰਦਰ ਸਿੰਘ ਲੈਕਚਰਾਰ, ਡਾ. ਰਮੇਸ਼ ਫਾਰਮਾਸਿਸਟ, ਡਾ. ਸੁਖਮੀਤ ਪੀ.ਟੀ., ਸੁਖਦੇਵ ਰਾਜ ਸ਼ਰਮਾ, ਪ੍ਰਵੇਸ਼, ਰਵੀ ਕੁਮਾਰ, ਆਸ਼ੂ ਕੁਮਾਰ (ਅਮਨ ਫਲੈਕਸ ਵਾਲੇ), ਮਾਸਟਰ ਭੁਪਿੰਦਰ ਸਿੰਘ, ਮਾਸਟਰ ਪਰਮਜੀਤ ਸਿੰਘ ਆਦਿ ਹਾਜ਼ਰ ਸਨ।