- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਰ ਚਾਲਕ ਨੇ ਰਫ਼ਤਾਰ ਘਟਾਉਣ ਦੀ ਬਜਾਏ ਗੱਡੀ ਹੋਰ ਤੇਜ਼ ਕਰ ਦਿੱਤੀ। ਕਰੀਬ ਢਾਈ ਕਿਲੋਮੀਟਰ ਤੱਕ ਐਕਟਿਵਾ ਕਾਰ ਦੇ ਨਾਲ ਸੜਕ ’ਤੇ ਘਿਸਟਦੀ ਰਹੀ ਅਤੇ ਲਗਾਤਾਰ ਚੰਗਿਆੜੀਆਂ ਨਿਕਲਦੀਆਂ ਰਹੀਆਂ। ਫਿਲਮੀ ਅੰਦਾਜ਼ ਵਿੱਚ ਵਾਪਰੇ ਇਸ ਘਟਨਾਕ੍ਰਮ ਨੂੰ ਦੇਖ ਕੇ ਰਾਹਗੀਰ ਅਤੇ ਦੁਕਾਨਦਾਰ ਵੀ ਹੈਰਾਨ ਰਹਿ ਗਏ।

ਸੰਵਾਦ ਸਹਿਯੋਗੀ, ਜਾਗਰਣ, ਫਿਰੋਜ਼ਪੁਰ : ਦੀਵਾਲੀ ਦੀ ਰਾਤ ਜਦੋਂ ਸ਼ਹਿਰ ਰੌਸ਼ਨੀਆਂ ਅਤੇ ਆਤਿਸ਼ਬਾਜ਼ੀ ਨਾਲ ਜਗਮਗਾ ਰਿਹਾ ਸੀ, ਉਸੇ ਦੌਰਾਨ ਸੜਕਾਂ ’ਤੇ ਇਕ ਅਜਿਹਾ ਖ਼ੌਫ਼ਨਾਕ ਮੰਜ਼ਰ ਦੇਖਣ ਨੂੰ ਮਿਲਿਆ, ਜਿਸ ਨੇ ਲੋਕਾਂ ਦੇ ਰੌਂਗਟੇ ਖੜ੍ਹੇ ਕਰ ਦਿੱਤੇ। ਇਕ ਤੇਜ਼ ਰਫ਼ਤਾਰ ਕਾਰ ਨੇ ਐਕਟਿਵਾ ਨੂੰ ਟੱਕਰ ਮਾਰਨ ਤੋਂ ਬਾਅਦ ਉਸ ਨੂੰ ਆਪਣੇ ਨਾਲ ਘਸੀਟਣਾ ਸ਼ੁਰੂ ਕਰ ਦਿੱਤਾ। ਕਾਰ ਚਾਲਕ ਨੇ ਰਫ਼ਤਾਰ ਘਟਾਉਣ ਦੀ ਬਜਾਏ ਗੱਡੀ ਹੋਰ ਤੇਜ਼ ਕਰ ਦਿੱਤੀ। ਕਰੀਬ ਢਾਈ ਕਿਲੋਮੀਟਰ ਤੱਕ ਐਕਟਿਵਾ ਕਾਰ ਦੇ ਨਾਲ ਸੜਕ ’ਤੇ ਘਿਸਟਦੀ ਰਹੀ ਅਤੇ ਲਗਾਤਾਰ ਚੰਗਿਆੜੀਆਂ ਨਿਕਲਦੀਆਂ ਰਹੀਆਂ। ਫਿਲਮੀ ਅੰਦਾਜ਼ ਵਿੱਚ ਵਾਪਰੇ ਇਸ ਘਟਨਾਕ੍ਰਮ ਨੂੰ ਦੇਖ ਕੇ ਰਾਹਗੀਰ ਅਤੇ ਦੁਕਾਨਦਾਰ ਵੀ ਹੈਰਾਨ ਰਹਿ ਗਏ।
ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਦੀਵਾਲੀ ਮੌਕੇ ਪਟਾਕੇ ਖਰੀਦ ਕੇ ਆਪਣੀ ਐਕਟਿਵਾ ’ਤੇ ਘਰ ਪਰਤ ਰਿਹਾ ਸੀ। ਜਿਵੇਂ ਹੀ ਉਹ ਪਾਇਲਟ ਚੌਕ ਨੇੜੇ ਪਹੁੰਚਿਆ ਤਾਂ ਇਕ ਕਾਰ ਨੇ ਉਸ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਐਕਟਿਵਾ ਕਾਰ ਵਿੱਚ ਫਸ ਗਈ। ਇਸ ਦੇ ਬਾਵਜੂਦ ਕਾਰ ਚਾਲਕ ਨੇ ਗੱਡੀ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਤੇਜ਼ ਰਫ਼ਤਾਰ ਨਾਲ ਅੱਗੇ ਵਧਦਾ ਰਿਹਾ। ਮਨਪ੍ਰੀਤ ਦੀ ਐਕਟਿਵਾ ਕਾਰ ਦੇ ਨਾਲ ਸੜਕ ’ਤੇ ਘਿਸਟਦੀ ਰਹੀ। ਇਸ ਦੌਰਾਨ ਸੜਕ ’ਤੇ ਨਿਕਲ ਰਹੀਆਂ ਚੰਗਿਆੜੀਆਂ ਦੇਖ ਕੇ ਲੋਕਾਂ ਨੂੰ ਕਿਸੇ ਵੱਡੇ ਹਾਦਸੇ ਦਾ ਡਰ ਸਤਾਉਣ ਲੱਗਾ।
ਕਾਰ ਚਾਲਕ ਪਾਇਲਟ ਚੌਕ ਤੋਂ ਕਿੱਲੇ ਵਾਲਾ ਚੌਕ ਤੱਕ ਐਕਟਿਵਾ ਨੂੰ ਘਸੀਟਦਾ ਲੈ ਗਿਆ। ਆਲੇ-ਦੁਆਲੇ ਮੌਜੂਦ ਲੋਕਾਂ ਨੇ ਕਾਰ ਰੋਕਣ ਅਤੇ ਚਾਲਕ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਤੇਜ਼ ਰਫ਼ਤਾਰ ਨਾਲ ਭੱਜਦਾ ਰਿਹਾ। ਆਖ਼ਰਕਾਰ ਕਿੱਲੇ ਵਾਲਾ ਚੌਕ ਨੇੜੇ ਚਾਲਕ ਐਕਟਿਵਾ ਛੱਡ ਕੇ ਕਾਰ ਸਮੇਤ ਫਾਜ਼ਿਲਕਾ ਰੋਡ ਵੱਲ ਫ਼ਰਾਰ ਹੋ ਗਿਆ।
ਇਸ ਪੂਰੀ ਘਟਨਾ ਵਿੱਚ ਸਭ ਤੋਂ ਰਾਹਤ ਵਾਲੀ ਗੱਲ ਇਹ ਰਹੀ ਕਿ ਇੰਨੀ ਖ਼ਤਰਨਾਕ ਲਾਪਰਵਾਹੀ ਦੇ ਬਾਵਜੂਦ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੀਵਾਲੀ ਦੀਆਂ ਖ਼ੁਸ਼ੀਆਂ ਵਿਚਾਲੇ ਵਾਪਰੀ ਇਸ ਘਟਨਾ ਨੇ ਸੜਕ ਸੁਰੱਖਿਆ ਅਤੇ ਵਾਹਨ ਚਾਲਕਾਂ ਦੀ ਜ਼ਿੰਮੇਵਾਰੀ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਮੌਕੇ ’ਤੇ ਮੌਜੂਦ ਟ੍ਰੈਫਿਕ ਪੁਲਿਸ ਦੇ ਏਐੱਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੇ ਆਮ ਲੋਕਾਂ ਦੀ ਮਦਦ ਨਾਲ ਕਾਰ ਦਾ ਪਿੱਛਾ ਕੀਤਾ ਅਤੇ ਕਿੱਲੇ ਵਾਲਾ ਚੌਕ ਤੋਂ ਐਕਟਿਵਾ ਬਰਾਮਦ ਕਰ ਲਈ। ਮੁੱਢਲੀ ਜਾਂਚ ਵਿੱਚ ਕਾਰ ਸ਼ਾਂਤੀ ਨਗਰ ਦੇ ਇਕ ਵਸਨੀਕ ਦੀ ਦੱਸੀ ਜਾ ਰਹੀ ਹੈ। ਹਾਲਾਂਕਿ ਪੁਲਿਸ ਕਾਰ ਦੇ ਨੰਬਰ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।