
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹੁਣ ਸਮੇਂ ਦੀ ਬਚਤ ਹੋਵੇਗੀ, ਜਿਸ ਨਾਲ ਮਾਲ ਗੱਡੀਆਂ ਦੀ ਲੋਡਿੰਗ-ਅਨਲੋਡਿੰਗ ਦਾ ਕੰਮ ਨਿਰਧਾਰਤ ਫ੍ਰੀ-ਟਾਈਮ ਦੇ ਅੰਦਰ ਸੁਚਾਰੂ ਢੰਗ ਨਾਲ ਪੂਰਾ ਹੋ ਸਕੇਗਾ। ਇਸ ਨਾਲ ਰੇਲਗੱਡੀਆਂ ਦੀ ਬਿਨਾਂ ਵਜ੍ਹਾ ਦੇਰੀ ਘਟੇਗੀ ਤੇ ਰੇਕ ਟਰਨ-ਅਰਾਊਂਡ ਟਾਈਮ ’ਚ ਸੁਧਾਰ ਆਵੇਗਾ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਮੰਡਲ ਨੇ ਫਗਵਾੜਾ ਰੇਲਵੇ ਸਟੇਸ਼ਨ ਦੇ ਗੁਡਜ਼ ਸ਼ੈੱਡ ’ਚ ਕੰਮ ਕਰਦੇ ਮਜ਼ਦੂਰਾਂ, ਵਪਾਰੀਆਂ ਤੇ ਰੋਡ ਟਰਾਂਸਪੋਰਟਰਾਂ ਦੀ ਸਹੂਲਤ ਲਈ ਇਕ ਨਵੀਂ ਪਹਿਲਕਦਮੀ ਕੀਤੀ ਹੈ। ਭਾਰਤੀ ਰੇਲਵੇ ’ਚ ਪਹਿਲੀ ਵਾਰ ਕਿਸੇ ਗੁਡਜ਼ ਸ਼ੈੱਡ ’ਚ ਫੂਡ ਵੈਨ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ। ਇਸ ਨਾਲ ਕੰਮ ਵਾਲੀ ਥਾਂ ’ਤੇ ਹੀ ਵਾਜਬ ਕੀਮਤਾਂ 'ਤੇ ਵਧੀਆ ਖਾਣ-ਪੀਣ ਦੀਆਂ ਵਸਤੂਆਂ ਉਪਲਬੱਧ ਹੋਣਗੀਆਂ। ਇਸ ਫੂਡ ਵੈਨ ਦੇ ਸ਼ੁਰੂ ਹੋਣ ਨਾਲ ਗੁਡਜ਼ ਸ਼ੈੱਡ ’ਚ ਦਿਨ-ਰਾਤ ਮਿਹਨਤ ਕਰਨ ਵਾਲੇ ਲੋਕਾਂ ਨੂੰ ਖਾਣ-ਪੀਣ ਤੇ ਚਾਹ-ਪਾਣੀ ਲਈ ਬਾਹਰ ਨਹੀਂ ਜਾਣਾ ਪਵੇਗਾ। ਉਹ ਆਸਾਨੀ ਨਾਲ ਸ਼ੈੱਡ ਦੇ ਅੰਦਰ ਹੀ ਘੱਟ ਕੀਮਤ ’ਤੇ ਪੌਸ਼ਟਿਕ ਭੋਜਨ ਪ੍ਰਾਪਤ ਕਰ ਸਕਣਗੇ। ਇਸ ਨਵੀਂ ਸਹੂਲਤ ਦਾ ਸਿੱਧਾ ਫਾਇਦਾ ਮਾਲ ਦੀ ਲੋਡਿੰਗ ਤੇ ਅਨਲੋਡਿੰਗ ਦੀ ਕਾਰਜਪ੍ਰਣਾਲੀ 'ਤੇ ਦੇਖਣ ਨੂੰ ਮਿਲੇਗਾ। ਪਹਿਲਾਂ ਮਜ਼ਦੂਰਾਂ ਤੇ ਹੋਰ ਸਟਾਫ ਨੂੰ ਭੋਜਨ ਲਈ ਗੁਡਜ਼ ਸ਼ੈੱਡ ਤੋਂ ਬਾਹਰ ਜਾਣਾ ਪੈਂਦਾ ਸੀ, ਜਿਸ ਨਾਲ ਕਾਫੀ ਸਮਾਂ ਬਰਬਾਦ ਹੁੰਦਾ ਸੀ। ਹੁਣ ਸਮੇਂ ਦੀ ਬਚਤ ਹੋਵੇਗੀ, ਜਿਸ ਨਾਲ ਮਾਲ ਗੱਡੀਆਂ ਦੀ ਲੋਡਿੰਗ-ਅਨਲੋਡਿੰਗ ਦਾ ਕੰਮ ਨਿਰਧਾਰਤ ਫ੍ਰੀ-ਟਾਈਮ ਦੇ ਅੰਦਰ ਸੁਚਾਰੂ ਢੰਗ ਨਾਲ ਪੂਰਾ ਹੋ ਸਕੇਗਾ। ਇਸ ਨਾਲ ਰੇਲਗੱਡੀਆਂ ਦੀ ਬਿਨਾਂ ਵਜ੍ਹਾ ਦੇਰੀ ਘਟੇਗੀ ਤੇ ਰੇਕ ਟਰਨ-ਅਰਾਊਂਡ ਟਾਈਮ ’ਚ ਸੁਧਾਰ ਆਵੇਗਾ। ਫਿਰੋਜ਼ਪੁਰ ਮੰਡਲ ਦੁਆਰਾ ਈ-ਨੀਲਾਮੀ ਪ੍ਰਣਾਲੀ ਅਪਣਾਉਣ ਨਾਲ ਕੰਮਕਾਜ ’ਚ ਪਾਰਦਰਸ਼ਤਾ ਵਧੀ ਹੈ। ਇਸ ਨਾਲ ਰੇਲਵੇ ਦੇ ਗ਼ੈਰ-ਕਿਰਾਇਆ ਮਾਲੀਏ ’ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।