ਸਮਰੱਥਾ ਵਿਕਾਸ, ਬਹੁ-ਵਿਭਾਗੀ ਖੋਜ, ਤੇ ਤਕਨੀਕੀ ਸਹਿਯੋਗ ਸਬੰਧੀ ਕਰਾਰ
ਐੱਸਬੀਐੱਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਅਤੇ ਮਹਾਤਮਾ ਗਾਂਧੀ ਰਾਜ ਪਬਲਿਕ ਪ੍ਰਸ਼ਾਸਨ ਸੰਸਥਾ ਚੰਡੀਗੜ੍ਹ, ਪੰਜਾਬ ਵਿਚਕਾਰ ਐੱਮਓਯੂ ਪੱਤਰ ਤੇ ਦਸਤਖ਼ਤ
Publish Date: Sat, 18 Apr 2026 05:51 PM (IST)
Updated Date: Sat, 18 Apr 2026 05:54 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੀ ਸੰਸਥਾ ਐੱਸਬੀਐੱਸ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੇ ਵਾਈਸ ਚਾਂਸਲਰ ਡਾ. ਸੁਰੇਸ਼ ਸ਼ਰਮਾ ਦੀ ਅਗਵਾਈ ਵਿਚ ਅੱਜ ਇਕ ਹੋਰ ਸਹਿਮਤੀ ਪੱਤਰ (ਐੱਮਓਯੂ) ਤੇ ਦਸਤਖ਼ਤ ਕੀਤੇ ਗਏ। ਇਹ ਸਹਿਮਤੀ ਪੱਤਰ ਤੇ ਐੱਸਬੀਐੱਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਅਤੇ ਮਹਾਤਮਾ ਗਾਂਧੀ ਰਾਜ ਪਬਲਿਕ ਪ੍ਰਸ਼ਾਸਨ ਸੰਸਥਾ, ਚੰਡੀਗੜ੍ਹ, ਪੰਜਾਬ ਵਿਚਕਾਰ ਉੱਪ ਕੁਲਪਤੀ ਡਾ. ਸੁਰੇਸ਼ ਕੁਮਾਰ ਸ਼ਰਮਾ ਐੱਸਬੀਐੱਸਐੱਸਯੂ ਅਤੇ ਅਮਿਤ ਢਾਕਾ ਆਈਏਐੱਸ ਅਤੇ ਡਾਇਰੈਕਟਰ ਐੱਮਜੀਐੱਸਆਈਪੀਏ ਵਲੋਂ ਦਸਤਖਤ ਕੀਤੇ ਗਏ। ਇਸ ਮੌਕੇ ਯੂਨੀਵਰਸਿਟੀ ਰਜਿਸਟਰਾਰ ਡਾ. ਰਜੀਵ ਅਰੋੜਾ, ਡੀਨ ਅਕੈਡਮਿਕ ਡਾ. ਰਜੀਵ ਗਰਗ ਮੌਜ਼ੂਦ ਸਨ। ਐੱਮਜੀਐੱਸ ਆਈਪੀਏ ਵੱਲੋਂ ਐਕਜ਼ਕਿਊਟਿਵ ਡਾਇਰੈਕਟਰ ਗੁਲਸ਼ਨ ਅਤੇ ਜੀਐੱਮ ਕਰਨਲ ਦਲਬੀਰ ਸਿੰਘ ਮੌਜ਼ੂਦ ਰਹੇ। ਉਪਰੋਕਤ ਦੋਵਾਂ ਸੰਸਥਾਵਾਂ ਵੱਲੋਂ ਦਸਤਖਤ ਕੀਤੇ ਸਹਿਮਤੀ ਪੱਤਰ ਅਨੁਸਾਰ ਦੋਵਾਂ ਵਿਚਕਾਰ ਇਕ ਸਾਂਝਾ ਢਾਂਚਾ ਤਿਆਰ ਕਰਨਾ ਹੈ, ਜੋ ਸਮਰੱਥਾ ਵਿਕਾਸ, ਬਹੁ-ਵਿਭਾਗੀ ਖੋਜ, ਜਨ-ਜਾਗਰੂਕਤਾ ਅਤੇ ਤਕਨੀਕੀ ਸਹਿਯੋਗ ’ਤੇ ਕੇਂਦ੍ਰਿਤ ਹੋਵੇ। ਇਸਦੇ ਨਾਲ ਇਸ ਦਾ ਕੇਂਦਰ ਵਿਸ਼ਾਲ ਟਰੇਨਿੰਗ ਅਤੇ ਵਿਕਾਸ ਦੇ ਮੌਕੇ ਪ੍ਰਦਾਨ ਅਤੇ ਦੋਵਾਂ ਪੱਖਾਂ ਦੇ ਅਤੇ ਸਾਂਝੀ ਦਿਲਚਸਪੀ ਵਾਲੇ ਵਿਸ਼ਿਆਂ ’ਤੇ ਵਰਕਸ਼ਾਪਾਂ, ਸੈਮੀਨਾਰਾਂ ਅਤੇ ਕਾਨਫਰੰਸਾਂ ਦਾ ਸਾਂਝੇ ਤੌਰ ’ਤੇ ਆਯੋਜਨ ਕਰਨਾ ਹੈ। ਇਸਦੇ ਨਾਲ ਐੱਮਜੀਐੱਸ ਆਈਪੀਏ ਦੇ ਵਾਤਾਵਰਣ ਤੇ ਜਲਵਾਯੂ ਪਰਿਵਰਤਨ ਕੇਂਦਰ ਦੀ ਨੁਮਾਇੰਦਗੀ ਕਰਦੇ ਹੋਏ ਡਾ. ਸੁਰਿੰਦਰ ਸਿੰਘ ਕੁੱਕਲ ਅਤੇ ਡਾ. ਵੀਕੇ ਵਰਮਾ ਨੇ, ਰਿਮੋਟ ਸੈਂਸਿੰਗ ਅਤੇ ਜੀਆਈਐੱਸ ਤੇ ਕੇਂਦਰਿਤ ਨਵੇਂ ਕੋਰਸਾਂ ਤੇ ਚਰਚਾ ਵਿਚ ਵਿਸ਼ੇਸ਼ ਮਹਿਮਾਨ ਤੌਰ ’ਤੇ ਸ਼ਮੂਲੀਅਤ ਕੀਤੀ ।