- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੂੰ ਖ਼ਬਰੀ ਨੈਟਵਰਕ ਤੋਂ ਇਤਲਾਹ ਮਿਲੀ ਸੀ ਕਿ ਪਿੰਡ ਲੰਗੇਆਣਾ ਦੇ ਕੁਝ ਗੈਰ ਸਮਾਜੀ ਅਨਸਰਾਂ ਵੱਲੋਂ ਪਾਕਿਸਤਾਨੀ ਸਮੱਗਲਰਾਂ ਨਾਲ ਤਾਲਮੇਲ ਕਰਕੇ ਸਰਹੱਦ ਪਾਰੋਂ ਸਮਾਨ ਮੰਗਵਾਇਆ ਜਾ ਸਕਦਾ ਹੈ ।

ਪਰਮਿੰਦਰ ਸਿੰਘ ਥਿੰਦ ,ਪੰਜਾਬੀ ਜਾਗਰਣ,ਫ਼ਿਰੋਜ਼ਪੁਰ; ਐਂਟੀ ਨਾਰਕੋਟਿਕਸ ਟਾਸਕ ਫੋਰਸ ਅਤੇ ਬੀਐਸਐਫ ਵੱਲੋਂ ਸਾਂਝੇ ਆਪਰੇਸ਼ਨ ਦੇ ਤਹਿਤ ਬੀਤੀ ਰਾਤ ਸਰਹੱਦੀ ਪਿੰਡ ਲੰਘਿਆਣਾ ਦੇ ਕੋਲੋਂ 19 ਕਿੱਲੋ 800 ਗ੍ਰਾਮ ਹੀਰੋਇਨ ਸਮੇਤ ਦੋ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਸਮਗਲਰਾਂ ਦੀ ਪਛਾਣ 22 ਸਾਲਾ ਬਲਜਿੰਦਰ ਸਿੰਘ ਅਤੇ 19 ਸਾਲਾ ਮਨਜੀਤ ਸਿੰਘ ਉਰਫ ਗਗਨਦੀਪ ਸਿੰਘ ਵਜੋਂ ਹੋਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੂੰ ਖ਼ਬਰੀ ਨੈਟਵਰਕ ਤੋਂ ਇਤਲਾਹ ਮਿਲੀ ਸੀ ਕਿ ਪਿੰਡ ਲੰਗੇਆਣਾ ਦੇ ਕੁਝ ਗੈਰ ਸਮਾਜੀ ਅਨਸਰਾਂ ਵੱਲੋਂ ਪਾਕਿਸਤਾਨੀ ਸਮੱਗਲਰਾਂ ਨਾਲ ਤਾਲਮੇਲ ਕਰਕੇ ਸਰਹੱਦ ਪਾਰੋਂ ਸਮਾਨ ਮੰਗਵਾਇਆ ਜਾ ਸਕਦਾ ਹੈ । ਇਸ ਤੇ ਡੀਐਸਪੀ ਪ੍ਰਿਥੀਪਾਲ ਸਿੰਘ ,ਸਬ ਇੰਸਪੈਕਟਰ ਸਤਪਾਲ ਸਿੰਘ ਅਤੇ ਸਹਾਇਕ ਸਬ ਇੰਸਪੈਕਟਰ ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਟੀਮ ਵੱਲੋਂ ਬੀਐਸਐਫ ਨਾਲ ਕੀਤੇ ਸਾਂਝੇ ਆਪਰੇਸ਼ਨ ਦੌਰਾਨ ਪਿੰਡ ਲੰਗੇਆਣਾ ਦੇ ਬੰਨ ਕੋਲ ਦੋ ਭਾਰਤੀ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 19 ਕਿੱਲੋ 800 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ । ਏਐਨਟੀਐਫ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਤਸਕਰਾਂ ਦੇ ਅਗਲੇ ਪਿਛਲੇ ਲਿੰਕ ਤਲਾਸ਼ੇ ਜਾ ਰਹੇ ਹਨ ।