- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਨੀਅਰ ਮੰਡਲ ਕਮਰਸ਼ੀਅਲ ਮੈਨੇਜਰ (ਫਰੇਟ) ਪਰਮਦੀਪ ਸਿੰਘ ਸੈਣੀ ਨੇ ਕਿਹਾ ਕਿ ਫ਼ਿਰੋਜ਼ਪੁਰ ਮੰਡਲ ਭਰੋਸੇਯੋਗ ਅਤੇ ਸਮੇਂ ਸਿਰ ਮਾਲ ਢੁਆਈ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਲ ਢੁਆਈ ਵਿੱਚ ਵਾਧੇ ਦੇ ਨਾਲ-ਨਾਲ ਵਾਤਾਵਰਣ ਪੱਖੀ ਆਵਾਜਾਈ ਨੂੰ ਉਤਸ਼ਾਹਿਤ ਕਰਨ ਲਈ ਮੰਡਲ ਲਗਾਤਾਰ ਯਤਨਸ਼ੀਲ ਹੈ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫ਼ਿਰੋਜ਼ਪੁਰ ਰੇਲ ਮੰਡਲ ਨੇ ਮਾਲ ਢੁਆਈ ਦੇ ਖੇਤਰ ਵਿੱਚ ਪਹਿਲੀ ਵਾਰ ਅੰਮ੍ਰਿਤਸਰ ਤੋਂ ਸੇਬ ਅਤੇ ਲੁਧਿਆਣਾ ਤੋਂ ਅੰਬਾਂ ਦੀ ਆਊਟਵਰਡ ਰੇਲ ਲੋਡਿੰਗ ਕਰਕੇ ਨਵੀਂ ਉਪਲਬਧੀ ਹਾਸਲ ਕੀਤੀ ਹੈ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਰਹਿਨੁਮਾਈ ਹੇਠ ਕੀਤੀ ਇਸ ਪਹਿਲਕਦਮੀ ਨਾਲ ਜਲਦੀ ਖ਼ਰਾਬ ਹੋਣ ਵਾਲੇ ਫ਼ਲਾਂ ਦੀ ਸੁਰੱਖਿਅਤ, ਤੇਜ਼ ਅਤੇ ਕਿਫ਼ਾਇਤੀ ਢੁਆਈ ਨੂੰ ਹੁਲਾਰਾ ਮਿਲੇਗਾ।
ਫ਼ਿਰੋਜ਼ਪੁਰ ਮੰਡਲ ਵੱਲੋਂ ਵਪਾਰੀਆਂ ਨਾਲ ਬਿਹਤਰ ਤਾਲਮੇਲ ਅਤੇ ਨਿਰੰਤਰ ਯਤਨਾਂ ਦੇ ਸਿੱਟੇ ਵਜੋਂ 19 ਜੁਲਾਈ ਨੂੰ ਟਰੇਨ ਨੰਬਰ 15708 ਰਾਹੀਂ ਅੰਮ੍ਰਿਤਸਰ ਤੋਂ ਕਟਿਹਾਰ ਲਈ ਸੇਬਾਂ ਦੇ 97 ਬਾਕਸ, ਜਦਕਿ 18 ਜੁਲਾਈ ਨੂੰ ਟਰੇਨ ਨੰਬਰ 13006 ਰਾਹੀਂ ਲੁਧਿਆਣਾ ਤੋਂ ਹਾਵੜਾ ਲਈ ਅੰਬਾਂ ਦੇ 101 ਬਾਕਸ ਰਵਾਨਾ ਕੀਤੇ ਗਏ। ਮੰਡਲ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਇਨ੍ਹਾਂ ਦੋਵੇਂ ਸਟੇਸ਼ਨਾਂ ਤੋਂ ਪੈਰਿਸ਼ੇਬਲ ਫ਼ਲਾਂ ਦੀ ਆਊਟਵਰਡ ਰੇਲ ਲੋਡਿੰਗ ਕੀਤੀ ਗਈ ਹੈ।
ਰੇਲਵੇ ਅਨੁਸਾਰ ਇਸ ਪ੍ਰਬੰਧ ਨਾਲ ਫ਼ਲਾਂ ਦੀ ਤਾਜ਼ਗੀ ਅਤੇ ਗੁਣਵੱਤਾ ਬਰਕਰਾਰ ਰਹਿੰਦੀ ਹੈ, ਜਿਸ ਦਾ ਸਿੱਧਾ ਲਾਭ ਸਥਾਨਕ ਕਿਸਾਨਾਂ ਅਤੇ ਵਪਾਰੀਆਂ ਨੂੰ ਮਿਲੇਗਾ।