- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਈਬਰ ਕਰਾਈਮ ਥਾਣੇ ਵਿੱਚ ਦਰਜ ਸ਼ਿਕਾਇਤ ਅਨੁਸਾਰ ਪੀੜਤ ਮਹਿਲਾ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਉਸ ਨੂੰ ਇੰਸਟਾਗ੍ਰਾਮ ’ਤੇ ਇੱਕ ਅਣਪਛਾਤੇ ਵਿਅਕਤੀ ਦੀ ਫਰੈਂਡ ਰਿਕਵੈਸਟ ਆਈ, ਜਿਸ ਨੂੰ ਉਸ ਨੇ ਸਵੀਕਾਰ ਕਰ ਲਿਆ। ਇਸ ਤੋਂ ਬਾਅਦ ਦੋਵਾਂ ਵਿਚਾਲੇ ਚੈਟਿੰਗ, ਫੋਨ ਕਾਲਾਂ ਅਤੇ ਮੈਸੇਜਾਂ ਰਾਹੀਂ ਗੱਲਬਾਤ ਹੋਣ ਲੱਗੀ। ਗੱਲਬਾਤ ਦੌਰਾਨ ਉਕਤ ਵਿਅਕਤੀ ਨੇ ਆਪਣੀ ਪਛਾਣ ਗੁਰਿੰਦਰ ਸਿੰਘ ਪੁੱਤਰ ਜਸਵੰਤ ਸਿੰਘ, ਵਾਸੀ ਗੋਸਗੜ੍ਹ, ਜ਼ਿਲ੍ਹਾ ਲੁਧਿਆਣਾ ਵਜੋਂ ਕਰਵਾਈ।

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ: ਸੋਸ਼ਲ ਮੀਡੀਆ ’ਤੇ ਅਣਜਾਣ ਵਿਅਕਤੀਆਂ ਨਾਲ ਦੋਸਤੀ ਕਰਨਾ ਇੱਕ ਮਹਿਲਾ ਨੂੰ ਮਹਿੰਗਾ ਪੈ ਗਿਆ। ਇੰਸਟਾਗ੍ਰਾਮ ’ਤੇ ਹੋਈ ਜਾਣ-ਪਛਾਣ ਤੋਂ ਬਾਅਦ ਇੱਕ ਨੌਜਵਾਨ ਨੇ ਮਹਿਲਾ ਦੀਆਂ ਅਸ਼ਲੀਲ ਵੀਡੀਓਜ਼ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਤੱਕ ਭੇਜ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਦਨਾਮੀ ਦਾ ਡਰ ਦਿਖਾ ਕੇ ਲੱਖਾਂ ਰੁਪਏ ਹੜਪ ਲਏ। ਸਾਈਬਰ ਕਰਾਈਮ ਥਾਣਾ ਫਿਰੋਜ਼ਪੁਰ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸਾਈਬਰ ਕਰਾਈਮ ਥਾਣੇ ਵਿੱਚ ਦਰਜ ਸ਼ਿਕਾਇਤ ਅਨੁਸਾਰ ਪੀੜਤ ਮਹਿਲਾ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਉਸ ਨੂੰ ਇੰਸਟਾਗ੍ਰਾਮ ’ਤੇ ਇੱਕ ਅਣਪਛਾਤੇ ਵਿਅਕਤੀ ਦੀ ਫਰੈਂਡ ਰਿਕਵੈਸਟ ਆਈ, ਜਿਸ ਨੂੰ ਉਸ ਨੇ ਸਵੀਕਾਰ ਕਰ ਲਿਆ। ਇਸ ਤੋਂ ਬਾਅਦ ਦੋਵਾਂ ਵਿਚਾਲੇ ਚੈਟਿੰਗ, ਫੋਨ ਕਾਲਾਂ ਅਤੇ ਮੈਸੇਜਾਂ ਰਾਹੀਂ ਗੱਲਬਾਤ ਹੋਣ ਲੱਗੀ। ਗੱਲਬਾਤ ਦੌਰਾਨ ਉਕਤ ਵਿਅਕਤੀ ਨੇ ਆਪਣੀ ਪਛਾਣ ਗੁਰਿੰਦਰ ਸਿੰਘ ਪੁੱਤਰ ਜਸਵੰਤ ਸਿੰਘ, ਵਾਸੀ ਗੋਸਗੜ੍ਹ, ਜ਼ਿਲ੍ਹਾ ਲੁਧਿਆਣਾ ਵਜੋਂ ਕਰਵਾਈ।
ਮਹਿਲਾ ਨੇ ਦੱਸਿਆ ਕਿ ਭਰੋਸਾ ਬਣਨ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਇੱਕ ਅਸ਼ਲੀਲ ਵੀਡੀਓ ਭੇਜੀ ਅਤੇ ਇਸੇ ਨੂੰ ਆਧਾਰ ਬਣਾਕੇ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਅਤੇ ਬਲੈਕਮੇਲ ਕਰਨ ਲੱਗ ਪਿਆ। ਦੋਸ਼ੀ ਨੇ ਮਹਿਲਾ ਦੀਆਂ ਅਸ਼ਲੀਲ ਵੀਡੀਓਜ਼ ਉਸ ਦੇ ਪੁੱਤਰ ਦੇ ਵਟਸਐਪ ਨੰਬਰ ਅਤੇ ਦੋ ਹੋਰ ਕਰੀਬੀ ਰਿਸ਼ਤੇਦਾਰਾਂ ਨੂੰ ਭੇਜ ਦਿੱਤੀਆਂ। ਪਰਿਵਾਰ ਦੀ ਬਦਨਾਮੀ ਦੇ ਡਰ ਕਾਰਨ ਮਹਿਲਾ ਦੇ ਪੁੱਤਰ ਅਤੇ ਦਿਓਰ ਨੇ ਦੋਸ਼ੀ ਦੇ ਕਹਿਣ ’ਤੇ ਉਸ ਦੇ ਖਾਤੇ ਵਿੱਚ ਕਾਫ਼ੀ ਰਕਮ ਟਰਾਂਸਫਰ ਕਰ ਦਿੱਤੀ।
ਸ਼ਿਕਾਇਤ ਵਿੱਚ ਇਹ ਵੀ ਦੱਸਿਆ ਗਿਆ ਕਿ ਪੈਸੇ ਲੈਣ ਤੋਂ ਬਾਅਦ ਵੀ ਦੋਸ਼ੀ ਦਾ ਲਾਲਚ ਖਤਮ ਨਹੀਂ ਹੋਇਆ । ਉਸ ਨੇ ਮਹਿਲਾ ਦੇ ਦਿਓਰ ਕੋਲੋਂ ਹੋਰ 1 ਲੱਖ 50 ਹਜ਼ਾਰ ਰੁਪਏ ਦੀ ਮੰਗ ਕੀਤੀ ਅਤੇ ਧਮਕੀ ਦਿੱਤੀ ਕਿ ਜੇਕਰ ਰਕਮ ਨਾ ਦਿੱਤੀ ਗਈ ਤਾਂ ਉਹ ਮਹਿਲਾ ਦੀਆਂ ਅਸ਼ਲੀਲ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦੇਵੇਗਾ।
ਸਾਈਬਰ ਪੁਲਿਸ ਦੀ ਤੁਰੰਤ ਕਾਰਵਾਈ, ਮੁਲਜ਼ਮ ਗ੍ਰਿਫ਼ਤਾਰ
ਮਾਮਲੇ ਦੀ ਜਾਂਚ ਕਰ ਰਹੀ ਇੰਸਪੈਕਟਰ ਸੁਖਬੀਰ ਕੌਰ ਨੇ ਦੱਸਿਆ ਕਿ ਸ਼ਿਕਾਇਤ ਮਿਲਦੇ ਹੀ ਸਾਈਬਰ ਕਰਾਈਮ ਥਾਣੇ ਦੀ ਟੀਮ ਨੇ ਕਾਰਵਾਈ ਕਰਦਿਆਂ ਦੋਸ਼ੀ ਗੁਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਪੁਲਿਸ ਨੇ ਉਸ ਦੇ ਖ਼ਿਲਾਫ਼ ਬੀਐੱਨਐੱਸ ਐਕਟ-2023 ਦੀਆਂ ਧਾਰਾਵਾਂ 77 ਅਤੇ 308 ਤਹਿਤ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।