ਡਿਜੀਟਲ ਭਾਰਤ ’ਚ ਸੈਨਿਕ ਹਾਲੇ ਵੀ ਕੰਟੀਨ ਦੀਆਂ ਕਤਾਰਾਂ ’ਚ ਖੜ੍ਹਦੇ
ਡਿਜੀਟਲ ਭਾਰਤ ਵਿਚ ਸੈਨਿਕ ਅਜੇ ਵੀ ਕੰਟੀਨ ਦੀਆਂ ਕਤਾਰਾਂ ’ਚ ਖੜ੍ਹੇ
Publish Date: Sat, 27 Jun 2026 05:04 PM (IST)
Updated Date: Sat, 27 Jun 2026 05:07 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਤਕਨਾਲੋਜੀ ਹਰ ਘਰ ਤੱਕ ਪਹੁੰਚ ਗਈ ਹੈ। ਹੁਣ ਲੋਕ ਯੂਪੀਆਈ ਰਾਹੀਂ ਸਬਜ਼ੀਆਂ ਲਈ ਭੁਗਤਾਨ ਕਰ ਰਹੇ ਹਨ ਅਤੇ ਐਪਸ ਰਾਹੀਂ ਦਵਾਈਆਂ ਮੰਗਵਾ ਰਹੇ ਹਨ, ਪਰ ਦੇਸ਼ ਦੀ ਰੱਖਿਆ ਕਰਨ ਵਾਲੇ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਜੇ ਵੀ ਕੰਟੀਨ ਦੇ ਚੱਕਰ ਲਗਾਉਣੇ ਪੈਂਦੇ ਹਨ। ਸਾਬਕਾ ਸੈਨਿਕਾਂ ਨੇ ਕਿਹਾ ਕਿ ਇਸ ਡਿਜੀਟਲ ਯੁੱਗ ਵਿਚ ਵੀ ਉਨ੍ਹਾਂ ਨੂੰ ਹੋਮ ਡਿਲੀਵਰੀ ਕਿਉਂ ਨਹੀਂ ਮਿਲਦੀ। ਸੈਨਿਕਾਂ ਲਈ ਹੋਮ ਡਿਲੀਵਰੀ ਅਜੇ ਤੱਕ ਲਾਗੂ ਨਹੀਂ ਕੀਤੀ ਗਈ ਹੈ। ਸੈਨਿਕਾਂ ਦਾ ਕਹਿਣਾ ਹੈ ਕਿ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਕੰਟੀਨ ਤੱਕ ਪਹੁੰਚਣਾ ਹੁਣ ਆਸਾਨ ਨਹੀਂ ਰਿਹਾ। ਉਮਰ, ਬਿਮਾਰੀ ਅਤੇ ਲੰਬੀ ਦੂਰੀ ਦੇ ਕਾਰਨ, ਉਨ੍ਹਾਂ ਨੂੰ ਅਕਸਰ ਕੰਟੀਨ ਤੱਕ ਪਹੁੰਚਣ ਲਈ ਬੱਸਾਂ ਜਾਂ ਆਟੋ ਬਦਲਣੇ ਪੈਂਦੇ ਹਨ। ਉਨ੍ਹਾਂ ਨੂੰ ਰਾਸ਼ਨ, ਖਾਣ-ਪੀਣ ਦੀਆਂ ਚੀਜ਼ਾਂ ਅਤੇ ਹੋਰ ਜ਼ਰੂਰੀ ਸਮਾਨ ਪ੍ਰਾਪਤ ਕਰਨ ਲਈ ਲਾਈਨ ਵਿਚ ਇੰਤਜ਼ਾਰ ਕਰਨਾ ਪੈਂਦਾ ਹੈ। ਸੈਨਿਕਾਂ ਦੀ ਮੰਗ ਹੈ ਕਿ ਉਨ੍ਹਾਂ ਲਈ ਹੋਮ ਡਿਲੀਵਰੀ ਲਾਗੂ ਕੀਤੀ ਜਾਵੇ। ਜੇਕਰ ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਈਆਂ ਜਾਣ ਤਾਂ ਇਹ ਬਹੁਤ ਵੱਡੀ ਰਾਹਤ ਹੋਵੇਗੀ। ......................................... ਮਿਲੇ ਡਿਜੀਟਲ ਸੁਵਿਧਾ ਦਾ ਹੱਕ : ਸੁਖਵਿੰਦਰ ਸਿੰਘ ਰੁਪਾਣਾ ਸਾਬਕਾ ਸੈਨਿਕ ਸੁਖਵਿੰਦਰ ਸਿੰਘ ਰੁਪਾਣਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਹਰ ਸੇਵਾ ਘਰ ਦੇ ਦਰਵਾਜ਼ੇ ਤੱਕ ਪਹੁੰਚ ਰਹੀ ਹੈ, ਪਰ ਸੈਨਿਕਾਂ ਅਤੇ ਸਾਬਕਾ ਸੈਨਿਕਾਂ ਨੂੰ ਅਜੇ ਵੀ ਕੰਟੀਨ ਤੋਂ ਸਮਾਨ ਲੈਣ ਲਈ ਲੰਬਾ ਸਫ਼ਰ ਤੈਅ ਕਰਨਾ ਪੈਂਦਾ ਹੈ। ਦੇਸ਼ ਦੀ ਸੇਵਾ ਕਰਨ ਵਾਲੇ ਜਵਾਨਾਂ ਨੂੰ ਵੀ ਹੋਮ ਡਿਲੀਵਰੀ ਦੀ ਸਹੂਲਤ ਮਿਲਣੀ ਚਾਹੀਦੀ ਹੈ, ਤਾਂ ਜੋ ਉਨ੍ਹਾਂ ਨੂੰ ਬੇਲੋੜੀ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ। ......................................... ਹੋਮ ਡਿਲੀਵਰੀ ਨਾਲ ਮਿਲੇਗੀ ਵੱਡੀ ਰਾਹਤ : ਕੁਲਵੰਤ ਸਿੰਘ ਸਾਬਕਾ ਸੈਨਿਕ ਕੁਲਵੰਤ ਸਿੰਘ ਨੇ ਕਿਹਾ ਕਿ ਜੇਕਰ ਕੰਟੀਨ ਦਾ ਸਮਾਨ ਘਰ ਤੱਕ ਪਹੁੰਚਾਇਆ ਜਾਵੇ ਤਾਂ ਬਜ਼ੁਰਗ ਸਾਬਕਾ ਸੈਨਿਕਾਂ, ਬਿਮਾਰ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਮਾਂ, ਪੈਸਾ ਅਤੇ ਮਿਹਨਤ ਬਚੇਗੀ। ਇਸ ਨਾਲ ਕੰਟੀਨ ਪ੍ਰਬੰਧ ਵੀ ਹੋਰ ਸੁਚਾਰੂ ਬਣੇਗਾ ਅਤੇ ਵੱਧ ਤੋਂ ਵੱਧ ਲੋਕ ਇਸ ਸਹੂਲਤ ਦਾ ਲਾਭ ਲੈ ਸਕਣਗੇ। ......................................... ਬਜ਼ੁਰਗ ਸੈਨਿਕਾਂ ਲਈ ਸਹੂਲਤ ਬਣੇਗੀ ਵਰਦਾਨ: ਜਗਦੀਪ ਸਿੰਘ ਸਾਬਕਾ ਸੈਨਿਕ ਜਗਦੀਪ ਸਿੰਘ ਦਾ ਕਹਿਣਾ ਹੈ ਕਿ ਕਈ ਸਾਬਕਾ ਸੈਨਿਕ ਵੱਧਦੀ ਉਮਰ ਅਤੇ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਕੰਟੀਨ ਤੱਕ ਨਹੀਂ ਪਹੁੰਚ ਸਕਦੇ। ਅਜਿਹੇ ਹਾਲਾਤ ਵਿੱਚ ਹੋਮ ਡਿਲੀਵਰੀ ਦੀ ਵਿਵਸਥਾ ਉਨ੍ਹਾਂ ਲਈ ਸਨਮਾਨਜਨਕ ਅਤੇ ਸਹੂਲਤਭਰੀ ਸੇਵਾ ਸਾਬਤ ਹੋਵੇਗੀ, ਜਿਸ ਨਾਲ ਉਹ ਬਿਨ੍ਹਾ ਕਿਸੇ ਦਿੱਕਤ ਦੇ ਲੋੜੀਂਦਾ ਸਮਾਨ ਪ੍ਰਾਪਤ ਕਰ ਸਕਣਗੇ। ......................................... ਸੈਨਿਕਾਂ ਦਾ ਸਨਮਾਨ ਸਿਰਫ਼ ਸ਼ਬਦਾਂ ਨਾਲ ਨਹੀਂ, ਸਹੂਲਤਾਂ ਨਾਲ ਵੀ ਹੋਣਾ ਚਾਹੀਦਾ ਹੈ : ਜਸਵੰਤ ਸਿੰਘ ਸਾਬਕਾ ਸੈਨਿਕ ਜਸਵੰਤ ਸਿੰਘ ਦੇਸ਼ ਦੀ ਸੁਰੱਖਿਆ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਸੈਨਿਕਾਂ ਨੂੰ ਆਧੁਨਿਕ ਅਤੇ ਸੁਵਿਧਾਜਨਕ ਸੇਵਾਵਾਂ ਪ੍ਰਦਾਨ ਕਰਨਾ ਸਮੇਂ ਦੀ ਲੋੜ ਹੈ। ਕੰਟੀਨ ਹੋਮ ਡਿਲੀਵਰੀ ਦੀ ਸ਼ੁਰੂਆਤ ਨਾ ਸਿਰਫ਼ ਸੈਨਿਕਾਂ ਪ੍ਰਤੀ ਸਰਕਾਰ ਦੀ ਸੰਵੇਦਨਸ਼ੀਲਤਾ ਦਰਸਾਏਗੀ, ਸਗੋਂ ਉਨ੍ਹਾਂ ਦੇ ਪਰਿਵਾਰਾਂ ਦੀਆਂ ਮੁਸ਼ਕਲਾਂ ਵੀ ਕਾਫ਼ੀ ਹੱਦ ਤੱਕ ਘੱਟ ਹੋਣਗੀਆਂ।