- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਮ੍ਰਿਤਸਰ-ਜੈਨਗਰ 150 ਮਿੰਟ, ਅੰਮ੍ਰਿਤਸਰ-ਸਿਆਲਦਹ 185 ਮਿੰਟ ਅਤੇ ਅੰਮ੍ਰਿਤਸਰ-ਗੋਰਖਪੁਰ 120 ਮਿੰਟ ਦੇਰੀ ਨਾਲ ਚੱਲਣਗੀਆਂ। ਮੁੱਖ ਜਨ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਯਾਤਰੀਆਂ ਨੂੰ ਸਫ਼ਰ ਤੋਂ ਪਹਿਲਾਂ 139 ਹੈਲਪਲਾਈਨ ਜਾਂ ਰੇਲਵੇ ਟਰੇਨ ਇਨਕੁਆਰੀ ਸਿਸਟਮ ’ਤੇ ਗੱਡੀ ਦੀ ਸਥਿਤੀ ਜਾਂਚਣ ਦੀ ਅਪੀਲ ਕੀਤੀ ਹੈ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸਾਹਨੇਵਾਲ-ਅੰਮ੍ਰਿਤਸਰ ਸੈਕਸ਼ਨ ਦੇ ਮਾਨਾਂਵਾਲਾ ਸਟੇਸ਼ਨ ’ਤੇ ਲੰਬੀਆਂ ਲੂਪ ਲਾਈਨਾਂ ਵਿਛਾਉਣ ਤੇ ਤਕਨੀਕੀ ਕੰਮ ਲਈ ਰੇਲਵੇ ਵੱਲੋਂ 21 ਤੋਂ 27 ਸਤੰਬਰ ਤੱਕ ਬਲਾਕ ਲਿਆ ਜਾ ਰਿਹਾ ਹੈ। ਇਸ ਕਾਰਨ ਕਈ ਟਰੇਨਾਂ ਰੱਦ, ਕੁਝ ਦੇ ਰੂਟ ਬਦਲੇ ਅਤੇ ਕੁਝ ਅਧੂਰੇ ਰੂਟ ’ਤੇ ਚਲਾਈਆਂ ਜਾਣਗੀਆਂ।
25 ਤੋਂ 27 ਸਤੰਬਰ ਤੱਕ ਚੰਡੀਗੜ੍ਹ-ਅੰਮ੍ਰਿਤਸਰ, ਅੰਮ੍ਰਿਤਸਰ-ਨੰਗਲ ਡੈਮ ਤੇ ਅੰਮ੍ਰਿਤਸਰ-ਅਟਾਰੀ ਅਤੇ 26-27 ਸਤੰਬਰ ਨੂੰ ਅੰਮ੍ਰਿਤਸਰ-ਨਵੀਂ ਦਿੱਲੀ ਤੇ ਅੰਮ੍ਰਿਤਸਰ-ਹਰਿਦੁਆਰ ਗੱਡੀਆਂ ਰੱਦ ਰਹਿਣਗੀਆਂ। ਬਿਆਸ-ਤਰਨ ਤਾਰਨ, ਭਗਤਾਂਵਾਲਾ-ਖੇਮਕਰਨ ਅਤੇ ਅੰਮ੍ਰਿਤਸਰ-ਕਾਦੀਆਂ ਦੀਆਂ ਸਥਾਨਕ ਗੱਡੀਆਂ ਵੀ ਵੱਖ-ਵੱਖ ਮਿਤੀਆਂ ਨੂੰ ਰੱਦ ਰਹਿਣਗੀਆਂ।
ਪਠਾਨਕੋਟ-ਦਿੱਲੀ ਜੰਕਸ਼ਨ ਤੇ ਭਗਤ ਕੀ ਕੋਠੀ-ਜੰਮੂਤਵੀ ਗੱਡੀਆਂ ਅੰਮ੍ਰਿਤਸਰ ਦੀ ਬਜਾਏ ਪਠਾਨਕੋਟ-ਮੁਕੇਰੀਆਂ-ਜਲੰਧਰ ਰੂਟ ਰਾਹੀਂ ਚੱਲਣਗੀਆਂ। ਟਾਟਾਨਗਰ-ਜੰਮੂਤਵੀ ਤੇ ਸੰਬਲਪੁਰ-ਜੰਮੂਤਵੀ ਵੀ ਮੁਕੇਰੀਆਂ ਰੂਟ ਰਾਹੀਂ ਚਲਾਈਆਂ ਜਾਣਗੀਆਂ। ਕੁਝ ਐਕਸਪ੍ਰੈੱਸ ਗੱਡੀਆਂ ਬਿਆਸ-ਤਰਨ ਤਾਰਨ-ਅੰਮ੍ਰਿਤਸਰ ਬਦਲਵੇਂ ਰੂਟ ਰਾਹੀਂ ਚੱਲਣਗੀਆਂ।
ਲੁਧਿਆਣਾ-ਛੇਹਰਟਾ ਗੱਡੀ 21 ਤੋਂ 25 ਸਤੰਬਰ ਤੱਕ ਜੰਡਿਆਲਾ ਅਤੇ 26-27 ਸਤੰਬਰ ਨੂੰ ਟਾਂਗਰਾ ਤੱਕ ਹੀ ਚੱਲੇਗੀ। ਨਵੀਂ ਦਿੱਲੀ-ਅੰਮ੍ਰਿਤਸਰ ਤੇ ਕਟਿਹਾਰ-ਅੰਮ੍ਰਿਤਸਰ ਗੱਡੀਆਂ ਜਲੰਧਰ ਸਿਟੀ ਤੱਕ ਹੀ ਚੱਲਣਗੀਆਂ, ਜਦਕਿ ਅੰਮ੍ਰਿਤਸਰ-ਡੇਰਾ ਬਾਬਾ ਨਾਨਕ ਗੱਡੀ ਵੇਰਕਾ ਜੰਕਸ਼ਨ ਤੋਂ ਚਲਾਈ ਜਾਵੇਗੀ।