- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
'ਸ਼੍ਰੀ ਕ੍ਰਿਸ਼ਨ ਗਊ ਧਾਮ' ਦੇ ਮੁੱਖ ਸੇਵਾਦਾਰ ਹਰਭਜਨ ਸਿੰਘ ਤੇ ਸਮਾਜ ਸੇਵੀ ਸਾਬਕਾ ਐੱਮਸੀ ਬੇਅੰਤ ਸਿੰਘ ਨੇ ਕਿਹਾ ਉਨ੍ਹਾਂ ਨੂੰ ਪਤਾ ਲੱਗਿਆ ਸੀ ਲੰਬੇ ਸਮੇਂ ਤੋਂ ਹੱਡਾ ਰੋੜੀ ਦੀ ਆੜ ’ਚ ਬਸਤੀ ਨਿਜ਼ਾਮਦੀਨ ’ਚ ਗ਼ੈਰ ਕਾਨੂੰਨੀ ਬੁੱਚੜਖਾਨਾ ਚੱਲ ਰਿਹਾ ਸੀ। ਲੰਮੇ ਸਮੇਂ ਤੋਂ ਇਸ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸਥਾਨਕ ਬਸਤੀ ਨਿਜ਼ਾਮਦੀਨ ’ਚ ਹੱਡਾਂ ਰੋੜੀ ਦੀ ਆੜ ’ਚ ਨਾਜਾਇਜ਼ ਬੁੱਚੜਖਾਨੇ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਗਊ ਰੱਖਿਆ ਦਲ ਦੀ ਮਦਦ ਨਾਲ ਪੁਲਿਸ ਨੇ ਜ਼ਿਬਹਾ ਕਰਨ ਲਈ ਲਿਆਂਦੀਆਂ ਗਈਆਂ ਨੌਂ ਗਊਆਂ, ਕੁਝ ਵੱਛੇ ਤੇ ਡੀਪ ਫੀਜ਼ਰ ’ਚੋਂ ਭਾਰੀ ਮਾਤਰਾ ’ਚ ਗਊ ਮਾਸ ਬਰਾਮਦ ਕੀਤਾ ਹੈ। ਪੁਲਿਸ ਨੇ ਗਊ ਮਾਸ ਜਾਂਚ ਲਈ ਲੈਬ ’ਚ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
'ਸ਼੍ਰੀ ਕ੍ਰਿਸ਼ਨ ਗਊ ਧਾਮ' ਦੇ ਮੁੱਖ ਸੇਵਾਦਾਰ ਹਰਭਜਨ ਸਿੰਘ ਤੇ ਸਮਾਜ ਸੇਵੀ ਸਾਬਕਾ ਐੱਮਸੀ ਬੇਅੰਤ ਸਿੰਘ ਨੇ ਕਿਹਾ ਉਨ੍ਹਾਂ ਨੂੰ ਪਤਾ ਲੱਗਿਆ ਸੀ ਲੰਬੇ ਸਮੇਂ ਤੋਂ ਹੱਡਾ ਰੋੜੀ ਦੀ ਆੜ ’ਚ ਬਸਤੀ ਨਿਜ਼ਾਮਦੀਨ ’ਚ ਗ਼ੈਰ ਕਾਨੂੰਨੀ ਬੁੱਚੜਖਾਨਾ ਚੱਲ ਰਿਹਾ ਸੀ। ਲੰਮੇ ਸਮੇਂ ਤੋਂ ਇਸ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਕਈ ਵਾਰ ਉਨ੍ਹਾਂ ਉੱਥੇ ਜਾਣ ਦੀ ਕੋਸ਼ਿਸ਼ ਕੀਤੀ ਪਰ ਹਥਿਆਰਬੰਦ ਲੋਕ ਉਨ੍ਹਾਂ ਦਾ ਵਿਰੋਧ ਕਰਦੇ ਸਨ। ਉਨ੍ਹਾਂ ਇਲਾਕੇ ਦੀ ਰੇਕੀ ਕਰ ਕੇ ਐਤਵਾਰ ਨੂੰ 112 ਨੰਬਰ ਹੈਲਪ ਲਾਈਨ ’ਤੇ ਇਸ ਦੀ ਜਾਣਕਾਰੀ ਦਿੱਤੀ। ਪੁਲਿਸ ਟੀਮ ਨੇ ਮੌਕੇ ’ਤੇ ਪੁੱਜ ਕੇ ਚੈਕਿੰਗੀ ਕੀਤੀ ਤਾਂ ਕਈ ਘਰਾਂ ’ਚੋਂ ਵੱਢੀਆਂ ਤੇ ਜ਼ਿੰਦਾ ਗਊਆਂ ਤੇ ਵੱਛੇ ਮਿਲੇ। ਇਸ ਤੋਂ ਇਲਾਵਾ ਵੱਡੇ ਫਰੀਜ਼ਰਾਂ ’ਚ ਵੀ ਵੱਡੀ ਮਾਤਰਾ ’ਚ ਰੱਖਿਆ ਗਊ ਮਾਸ ਵੀ ਮਿਲਿਆ। ਮੌਕੇ ’ਤੇ ਇਕ ਤੜਪਦੀ ਹੋਈ ਵੱਢੀ ਹੋਈ ਗਊ ਵੀ ਮਿਲੀ। ਗਊ ਸੇਵਕਾਂ ਦਾ ਦੋਸ਼ ਹੈ ਕਿ ਵਿਰੋਧ ਕਰਨ 'ਤੇ ਉਨ੍ਹਾਂ 'ਤੇ ਕਾਪਿਆਂ ਅਤੇ ਕਿਰਪਾਨਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਗਊ ਸੇਵਕਾਂ ਤੇ ਕੁਝ ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਇੱਥੋਂ ਇਹ ਗਊਮਾਸ ਲੁਧਿਆਣਾ, ਜਲੰਧਰ, ਬਠਿੰਡਜਾ ਸਮੇਤ ਕਈ ਸ਼ਹਿਰਾਂ ’ਚ ਸਪਲਾਈ ਹੁੰਦਾ ਸੀ।
ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਡੀਐੱਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ 9 ਗਊਆਂ ਰੈਸਕਿਊ ਕੀਤੀਆਂ ਗਈਆਂ ਹਨ। ਵੈਟਰਨਰੀ ਡਾਕਟਰਾਂ ਦੀ ਟੀਮ ਬੁਲਾ ਕੇ ਗਊਮਾਸ ਦੇ ਸੈਂਪਲ ਲੈਬ ’ਚ ਜਾਂਚ ਲਈ ਭੇਜੇ ਜਾ ਰਹੇ ਹਨ। ਸ਼ੁਰੂਆਤੀ ਜਾਂਚ ’ਚ ਚਾਰ ਤੋਂ ਪੰਜ ਲੋਕਾਂ ਦੇ ਨਾਂ ਸਾਹਮਣੇ ਆਏ ਹਨ। ਪੁਲਿਸ ਵੱਲੋਂ ਗਊ ਹੱਤਿਆ ਤੇ ਗਊ ਮਾਸ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਾਹਨਾਂ ਰਾਹੀਂ ਗਊ ਮਾਸ ਟ੍ਰਾਂਸਪੋਰਟੇਸ਼ਨ ਹੁੰਦੀ ਸੀ, ਉਸਦਾ ਵੀ ਪਤਾ ਲਗਾਇਆ ਜਾ ਰਿਹਾ ਹੈ।
ਪ੍ਰਸ਼ਾਸਨ ’ਤੇ ਉੱਠੇ ਸਵਾਲ
ਗਊ ਪ੍ਰੇਮੀਆਂ ਨੇ ਸਵਾਲ ਉਠਾਇਆ ਹੈ ਕਿ ਲੋਕਾਂ ਦੇ ਵਿਰੋਧ ਦੇ ਬਾਵਜੂਦ ਏਨੇ ਲੰਬੇ ਸਮੇਂ ਤੋਂ ਇਹ ਗ਼ੈਰ ਕਾਨੂੰਨੀ ਬੁੱਚੜਖਾਨਾ ਕਿਵੇਂ ਚੱਲ ਰਿਹਾ ਸੀ। ਵਾਰ-ਵਾਰ ਸ਼ਿਕਾਇਤਾਂ ਦੇ ਬਾਵਜੂਦ ਅਸਰਦਾਰ ਕਾਰਵਾਈ ਕਿਉੰ ਨਹੀਂ ਹੋਈ। ਆਖ਼ਰ ਕਿਸ ਦੀ ਸ਼ਹਿ ’ਤੇ ਵਿਰੋਧ ਕਰਨ ਵਾਲਿਆਂ ਨੂੰ ਧਮਕਾਇਆ ਜਾਂਦਾ ਸੀ? ਮਾਮਲੇ ਤੋਂ ਬਾਅਦ ਫੂਡ ਸੇਫਟੀ ਮਹਿਕਮੇ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ’ਚ ਆ ਗਈ ਹੈ। ਜੇਕਰ ਕਥਿਤ ਤੌਰ ’ਤੇ ਮਾਸ ਦੀ ਸਪਲਾਈ ਲੰਬੇ ਸਮੇਂ ਤੋਂ ਵਪਾਰਕ ਸਥਾਨਾਂ ਤੱਕ ਹੋ ਰਹੀ ਸੀ ਤਾਂ ਨਿਯਮਤ ਜਾਂਚ ਦੌਰਾਨ ਇਸਦਾ ਪਤਾ ਕਿਉੰ ਨਹੀਂ ਲੱਗਿਆ।