- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਪਟੀਸ਼ਨ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਤੱਤਕਾਲੀ ਸਹਾਇਕ ਸੁਪਰਡੈਂਟ ਕਰਮਜੀਤ ਸਿੰਘ ਭੁੱਲਰ (ਹੁਣ ਫਰੀਦਕੋਟ ਜੇਲ੍ਹ) ਨੇ ਦਾਇਰ ਕੀਤੀ ਹੈ। ਉਨ੍ਹਾਂ ਨੇ 2 ਫਰਵਰੀ 2026 ਦੀ ਸ਼ਿਕਾਇਤ ਅਤੇ ਪਟੀਸ਼ਨ ’ਚ 2005 ਤੋਂ ਹੁਣ ਤੱਕ ਜੇਲ੍ਹ ’ਚ ਬੰਦੀਆਂ ਤੇ ਹਵਾਲਾਤੀਆਂ ਕੋਲੋਂ ਬਰਾਮਦ ਨਸ਼ੀਲੇ ਪਦਾਰਥਾਂ ਅਤੇ ਪਾਬੰਦੀਸ਼ੁਦਾ ਵਸਤੂਆਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪਟੀਸ਼ਨ ’ਚ ਤਤਕਾਲੀ ਡੀਆਈਜੀ ਲਖਵਿੰਦਰ ਸਿੰਘ ਜਾਖੜ, ਡੀਆਈਜੀ ਸੁਖਦੇਵ ਸਿੰਘ ਸੱਗੂ ਅਤੇ ਆਈਜੀ ਰੂਪ ਕੁਮਾਰ ਅਰੋੜਾ ਖ਼ਿਲਾਫ਼ ਐੱਨਡੀਪੀਐੱਸ ਐਕਟ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਕੇਂਦਰੀ ਜੇਲ੍ਹ ਫਿਰੋਜ਼ਪੁਰ ’ਚ ਕਥਿਤ ਬਹੁ-ਕਰੋੜੀ ਨਸ਼ਾ ਤਸਕਰੀ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜੁੜੇ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕਰਨ ਦੀ ਮੰਗ ਹਾਈਕੋਰਟ ਤੱਕ ਪਹੁੰਚ ਗਈ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਸਬੰਧੀ ਦਾਇਰ ਪਟੀਸ਼ਨ ਦੀ ਕਾਪੀ ਸੀਬੀਆਈ ਦੇ ਰਿਟੇਨਰ ਵਕੀਲ ਰਵੀ ਕਮਲ ਗੁਪਤਾ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ। ਜਸਟਿਸ ਸੁਮੀਤ ਗੋਇਲ ਨੇ ਮਾਮਲੇ ਨੂੰ ਅਰਜੈਂਟ ਲਿਸਟ ’ਚ ਰੱਖਦਿਆਂ ਅਗਲੀ ਸੁਣਵਾਈ ਤੈਅ ਕੀਤੀ ਹੈ।
ਇਹ ਪਟੀਸ਼ਨ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਤੱਤਕਾਲੀ ਸਹਾਇਕ ਸੁਪਰਡੈਂਟ ਕਰਮਜੀਤ ਸਿੰਘ ਭੁੱਲਰ (ਹੁਣ ਫਰੀਦਕੋਟ ਜੇਲ੍ਹ) ਨੇ ਦਾਇਰ ਕੀਤੀ ਹੈ। ਉਨ੍ਹਾਂ ਨੇ 2 ਫਰਵਰੀ 2026 ਦੀ ਸ਼ਿਕਾਇਤ ਅਤੇ ਪਟੀਸ਼ਨ ’ਚ 2005 ਤੋਂ ਹੁਣ ਤੱਕ ਜੇਲ੍ਹ ’ਚ ਬੰਦੀਆਂ ਤੇ ਹਵਾਲਾਤੀਆਂ ਕੋਲੋਂ ਬਰਾਮਦ ਨਸ਼ੀਲੇ ਪਦਾਰਥਾਂ ਅਤੇ ਪਾਬੰਦੀਸ਼ੁਦਾ ਵਸਤੂਆਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪਟੀਸ਼ਨ ’ਚ ਤਤਕਾਲੀ ਡੀਆਈਜੀ ਲਖਵਿੰਦਰ ਸਿੰਘ ਜਾਖੜ, ਡੀਆਈਜੀ ਸੁਖਦੇਵ ਸਿੰਘ ਸੱਗੂ ਅਤੇ ਆਈਜੀ ਰੂਪ ਕੁਮਾਰ ਅਰੋੜਾ ਖ਼ਿਲਾਫ਼ ਐੱਨਡੀਪੀਐੱਸ ਐਕਟ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ।
ਪਟੀਸ਼ਨਰ ਦਾ ਦੋਸ਼ ਹੈ ਕਿ ਜੇਲ੍ਹ ਅਧਿਕਾਰੀਆਂ ਨੇ ਨਸ਼ਾ ਤਸਕਰਾਂ ਅਤੇ ਬੰਦੀਆਂ ਤੋਂ ਰਿਸ਼ਵਤ ਲੈ ਕੇ ਬਰਾਮਦ ਨਸ਼ਾ ਖੁਰਦ-ਬੁਰਦ ਕੀਤਾ ਅਤੇ ਪੁਲਿਸ ਕੋਲ ਕੇਸ ਦਰਜ ਨਹੀਂ ਕਰਵਾਏ। ਉਨ੍ਹਾਂ ਮੁਤਾਬਕ ਜੇਲ੍ਹ ’ਚ ਨਸ਼ਿਆਂ ਦੀ ਓਵਰਡੋਜ਼ ਤੇ ਹੋਰ ਕਾਰਨਾਂ ਕਰਕੇ 64 ਕੈਦੀਆਂ ਦੀ ਮੌਤ ਹੋਈ। ਭੁੱਲਰ ਨੇ ਦਾਅਵਾ ਕੀਤਾ ਕਿ 19-20 ਜੂਨ 2009 ਨੂੰ ਉਨ੍ਹਾਂ ਨੇ ਜੇਲ੍ਹ ’ਚੋਂ 120 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਸਨ, ਜਿਨ੍ਹਾਂ ਦਾ ਵਜ਼ਨ 360 ਗ੍ਰਾਮ ਦੱਸਿਆ ਗਿਆ ਹੈ।
ਜੇਲ੍ਹ ਵਿਭਾਗ ਵੱਲੋਂ ਹਾਈਕੋਰਟ ’ਚ 6 ਅਗਸਤ 2026 ਨੂੰ ਦਾਇਰ ਹਲਫ਼ਨਾਮੇ ਅਨੁਸਾਰ, 2005 ਤੋਂ 2012 ਤੱਕ ਨਸ਼ਾ ਬਰਾਮਦਗੀ ਦੇ 252 ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ’ਚੋਂ ਸਿਰਫ਼ ਦੋ ਮਾਮਲਿਆਂ ’ਚ ਹੀ ਪੁਲਿਸ ਥਾਣੇ ’ਚ ਐੱਫਆਈਆਰ ਦਰਜ ਕਰਵਾਈ ਗਈ, ਜਦਕਿ ਬਾਕੀ 250 ਮਾਮਲਿਆਂ ’ਚ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਗਿਆ। ਇਹ ਅੰਕੜੇ ਪਟੀਸ਼ਨਰ ਵੱਲੋਂ ਆਰਟੀਆਈ ਰਾਹੀਂ ਹਾਸਲ ਜਾਣਕਾਰੀ ਦੇ ਆਧਾਰ ’ਤੇ ਪੇਸ਼ ਕੀਤੇ ਗਏ ਹਨ।
ਪਟੀਸ਼ਨਰ ਨੇ ਇਹ ਵੀ ਦੋਸ਼ ਲਾਇਆ ਕਿ 29 ਮਈ 2019 ਨੂੰ ਅਦਾਲਤ ਨੇ ਰਿਕਾਰਡ ਨਾਲ ਛੇੜਛਾੜ ਅਤੇ ਸੀਨੀਅਰ ਜੇਲ੍ਹ ਅਧਿਕਾਰੀਆਂ ਵੱਲੋਂ ਗਲਤ ਹਲਫ਼ਨਾਮੇ ਦਾਇਰ ਕਰਨ ਬਾਰੇ ਸਖ਼ਤ ਟਿੱਪਣੀਆਂ ਕੀਤੀਆਂ ਸਨ। 31 ਅਕਤੂਬਰ 2026 ਦੀ ਸੁਣਵਾਈ ਦੌਰਾਨ ਹਾਈਕੋਰਟ ਵੱਲੋਂ ਸੀਬੀਆਈ ਦੇ ਵਕੀਲ ਨੂੰ ਪਟੀਸ਼ਨ ਦੀ ਕਾਪੀ ਦੇਣ ਦੇ ਹੁਕਮਾਂ ਮਗਰੋਂ ਹੁਣ ਅਗਲੀ ਸੁਣਵਾਈ ’ਤੇ ਨਜ਼ਰਾਂ ਹਨ।