- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਠੂਆ ਸਟੇਸ਼ਨ ’ਤੇ ਟਰੇਨ ਨੰਬਰ 14804 ਜੰਮੂ ਤਵੀ-ਭਗਤ ਕੀ ਕੋਠੀ ਸਵੇਰੇ 10.01 ਤੋਂ 10.03 ਵਜੇ ਤੱਕ, ਜਦਕਿ 14803 ਭਗਤ ਕੀ ਕੋਠੀ-ਜੰਮੂ ਤਵੀ ਤੜਕੇ 4.40 ਤੋਂ 4.42 ਵਜੇ ਤੱਕ ਰੁਕੇਗੀ। 12208 ਜੰਮੂ ਤਵੀ-ਕਾਠਗੋਦਾਮ ਰਾਤ 12.18 ਤੋਂ 12.20 ਵਜੇ ਤੱਕ ਕਠੂਆ ਵਿਖੇ ਠਹਿਰੇਗੀ। 12207 ਕਾਠਗੋਦਾਮ-ਜੰਮੂ ਤਵੀ ਦਾ ਠਹਿਰਾਅ 25 ਅਗਸਤ ਤੋਂ ਸਵੇਰੇ 7.50 ਤੋਂ 7.52 ਵਜੇ ਤੱਕ ਹੋਵੇਗਾ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਉੱਤਰ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਮਾਨਵਾਲ ਅਤੇ ਸ਼ਹੀਦ ਕੈਪਟਨ ਸੁਨੀਲ ਕੁਮਾਰ ਚੌਧਰੀ ਕਠੂਆ ਸਟੇਸ਼ਨਾਂ ’ਤੇ ਵੱਖ-ਵੱਖ ਪ੍ਰਮੁੱਖ ਟਰੇਨਾਂ ਦੇ ਦੋ-ਦੋ ਮਿੰਟ ਦੇ ਪ੍ਰਯੋਗੀ ਠਹਿਰਾਅ ਨੂੰ ਮਨਜ਼ੂਰੀ ਦਿੱਤੀ ਹੈ। ਇਹ ਠਹਿਰਾਅ 23 ਅਗਸਤ ਤੋਂ ਲਾਗੂ ਹੋਵੇਗਾ।
ਰੇਲਵੇ ਅਨੁਸਾਰ ਟਰੇਨ ਨੰਬਰ 12446 ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਮਾਨਵਾਲ ’ਤੇ ਰਾਤ 8.40 ਵਜੇ ਪਹੁੰਚ ਕੇ 8.42 ਵਜੇ ਰਵਾਨਾ ਹੋਵੇਗੀ। ਇਸੇ ਤਰ੍ਹਾਂ 12445 ਨਵੀਂ ਦਿੱਲੀ-ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਵੇਰੇ 6.05 ਵਜੇ ਮਾਨਵਾਲ ਪਹੁੰਚੇਗੀ ਅਤੇ 6.07 ਵਜੇ ਰਵਾਨਾ ਹੋਵੇਗੀ।
ਕਠੂਆ ਸਟੇਸ਼ਨ ’ਤੇ ਟਰੇਨ ਨੰਬਰ 14804 ਜੰਮੂ ਤਵੀ-ਭਗਤ ਕੀ ਕੋਠੀ ਸਵੇਰੇ 10.01 ਤੋਂ 10.03 ਵਜੇ ਤੱਕ, ਜਦਕਿ 14803 ਭਗਤ ਕੀ ਕੋਠੀ-ਜੰਮੂ ਤਵੀ ਤੜਕੇ 4.40 ਤੋਂ 4.42 ਵਜੇ ਤੱਕ ਰੁਕੇਗੀ। 12208 ਜੰਮੂ ਤਵੀ-ਕਾਠਗੋਦਾਮ ਰਾਤ 12.18 ਤੋਂ 12.20 ਵਜੇ ਤੱਕ ਕਠੂਆ ਵਿਖੇ ਠਹਿਰੇਗੀ। 12207 ਕਾਠਗੋਦਾਮ-ਜੰਮੂ ਤਵੀ ਦਾ ਠਹਿਰਾਅ 25 ਅਗਸਤ ਤੋਂ ਸਵੇਰੇ 7.50 ਤੋਂ 7.52 ਵਜੇ ਤੱਕ ਹੋਵੇਗਾ।
ਮੁੱਖ ਜਨ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਦੱਸਿਆ ਕਿ ਯਾਤਰੀ ਟਰੇਨਾਂ ਦੇ ਸਮੇਂ ਸਬੰਧੀ ਜਾਣਕਾਰੀ ਲਈ ਐੱਨਟੀਈਐੱਸ ਐਪ ਜਾਂ 139 ’ਤੇ ਸੰਪਰਕ ਕਰ ਸਕਦੇ ਹਨ।